07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਮੈਕਸੀਕੋ ’ਚ ਧਾਰਮਿਕ ਸਮਾਗਮ ਦੌਰਾਨ ਆਤਿਸ਼ਬਾਜੀ ਦੇ ਸਾਮਾਨ ’ਚ ਧਮਾਕਾ, 10 ਦੀ ਮੌਤ

ਮੈਕਸੀਕੋ, 7 ਸਤੰਬਰ- ਮੈਕਸੀਕੋ ਵਿਚ ਇਕ ਚਰਚ ਦੇ ਧਾਰਮਿਕ ਸਮਾਗਮ ਦੌਰਾਨ ਆਤਿਸ਼ਬਾਜ਼ੀ ਦੇ ਸਾਮਾਨ ’ਚ ਦਾ ਇਕ ਸ਼ਕਤੀਸ਼ਾਲੀ ਧਮਾਕਾ ਹੋਇਆ। ਇਸ ਵਿਚ ਦਸ ਲੋਕ ਮਾਰੇ ਗਏ ਅਤੇ 64 ਜ਼ਖਮੀ ਹੋ ਗਏ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026

ਮੈਕਸੀਕੋ, 7 ਸਤੰਬਰ- ਮੈਕਸੀਕੋ ਵਿਚ ਇਕ ਚਰਚ ਦੇ ਧਾਰਮਿਕ ਸਮਾਗਮ ਦੌਰਾਨ ਆਤਿਸ਼ਬਾਜ਼ੀ ਦੇ ਸਾਮਾਨ ’ਚ ਦਾ ਇਕ ਸ਼ਕਤੀਸ਼ਾਲੀ ਧਮਾਕਾ ਹੋਇਆ। ਇਸ ਵਿਚ ਦਸ ਲੋਕ ਮਾਰੇ ਗਏ ਅਤੇ 64 ਜ਼ਖਮੀ ਹੋ ਗਏ। ਧਮਾਕੇ ਕਾਰਨ ਇਕ ਕੰਧ ਵੀ ਢਹਿ ਗਈ। ਇਹ ਹਾਦਸਾ ਦੇਰ ਰਾਤ ਮੈਕਸੀਕੋ ਰਾਜ ਦੇ ਟੇਮਾਸਕੈਲਸਿੰਗੋ ਸ਼ਹਿਰ ਵਿਚ ਨੁਏਸਟਰਾ ਸੇਨਯੋਰਾ ਡੇ ਲਾ ਲੂਜ਼ ਚਰਚ ਦੇ ਨੇੜੇ ਵਾਪਰਿਆ। ਸੈਂਕੜੇ ਲੋਕ ਆਤਿਸ਼ਬਾਜ਼ੀ ਦੇਖਣ ਲਈ ਇਕੱਠੇ ਹੋਏ ਸਨ। ਧਮਾਕੇ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ।

ਮੈਕਸੀਕਨ ਰਾਜ ਦੇ ਅਟਾਰਨੀ ਜਨਰਲ ਦੇ ਦਫ਼ਤਰ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਥਾਨਕ ਬਿਸ਼ਪ ਨੇ ਕਿਹਾ ਕਿ ਜ਼ਖਮੀਆਂ ਵਿਚ ਦੋ ਪਾਦਰੀ ਵੀ ਸ਼ਾਮਿਲ ਹਨ। ਟੇਮਾਸਕੈਲਸਿੰਗੋ ਦੀ ਆਬਾਦੀ ਲਗਭਗ 66,000 ਹੈ ਅਤੇ ਇਹ ਮੈਕਸੀਕੋ ਸਿਟੀ ਤੋਂ ਲਗਭਗ 160 ਕਿਲੋਮੀਟਰ ਉੱਤਰ-ਪੱਛਮ ਵਿਚ ਸਥਿਤ ਹੈ।

Ad Position 22
No active advertisement
ਪਿਛਲੀ ਖ਼ਬਰ ਈ.ਡੀ. ਵਲੋਂ ਟੀਐਮਸੀ ਰਾਜ ਸਭਾ ਸੰਸਦ ਮੈਂਬਰ ਨਦੀਮੁਲ ਹੱਕ ਨਾਲ ਜੁੜੀਆਂ ਸੱਤ ਥਾਵਾਂ 'ਤੇ ਛਾਪੇਮਾਰੀ ਅਗਲੀ ਖ਼ਬਰ ਦਿੱਲੀ ਇਮਾਰਤ ਹਾਦਸਾ: ਮਰਨ ਵਾਲਿਆਂ ਦੀ ਗਿਣਤੀ ਹੋਈ 6
Ad Position 24