22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਕਰਮਜੀਤ ਸਿੰਘ ਕੂਕਾ ਸੀਨੀਅਰ ਫਾਰਮੇਸੀ ਅਫ਼ਸਰ ਦੀ ਸੇਵਾ ਮੁਕਤੀ 'ਤੇ ਪ੍ਰਭਾਵਸ਼ਾਲੀ ਸਮਾਰੋਹ

Ad Position 21
No active advertisement
ਅਜੀਤ ਡੈਸਕ 08-12-2025
ਡੇਹਲੋਂ, 7 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਸਿਹਤ ਵਿਭਾਗ ਅੰਦਰ 37 ਸਾਲ ਬੇਦਾਗ਼ ਸੇਵਾਵਾਂ ਨਿਭਾਉਣ ਵਾਲੇ ਸੀਨੀਅਰ ਫਾਰਮੇਸੀ ਅਫ਼ਸਰ ਕਰਮਜੀਤ ਸਿੰਘ ਕੂਕਾ ਦੀ ਸੇਵਾ ਮੁਕਤੀ 'ਤੇ ਪ੍ਰਭਾਵਸ਼ਾਲੀ ਸਮਾਰੋਹ ਕਰਵਾਇਆ ਗਿਆ | ਜਿਸ ਦੌਰਾਨ ਕਰਮਜੀਤ ਸਿੰਘ ਵਲੋਂ ਨਿਭਾਈ ਸੇਵਾ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ¢ ਕਰਮਜੀਤ ਸਿੰਘ ਕੂਕਾ ਨੇ ਸਰਕਾਰੀ ਨੌਕਰੀ ਦੀ ਸ਼ੁਰੂਆਤ ਦਸੰਬਰ 1988 ਵਿਚ ਬਲਾਚੌਰ, ਜ਼ਿਲ੍ਹਾ ਹੁਸ਼ਿਆਰਪੁਰ ਕੀਤੀ | ਜਦਕਿ ਉਹ ਅਗਸਤ 1990 ਵਿਚ ਉਹ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਡੇਹਲੋਂ ਡਿਸਪੈਂਸਰੀ ਵਿਖੇ ਆ ਗਏ¢ ਸਰਕਾਰੀ ਨੌਕਰੀ ਦੇ 37 ਸਾਲ ਉਨ੍ਹਾਂ ਆਪਣੀ ਡਿਊਟੀ ਪੂਰਨ ਨਿਸ਼ਠਾ, ਇਮਾਨਦਾਰੀ, ਨੇਕਨੀਤੀ ਨਾਲ ਕੀਤੀ¢ ਸਰਕਾਰੀ ਹਸਪਤਾਲ ਡੇਹਲੋਂ ਵਿਖੇ ਕੀਤੀ ਨੌਕਰੀ ਸੰਬੰਧੀ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਗਦੀਪ ਸਿੰਘ ਬਿੱਟੂ ਤੇ ਜਸਵੀਰ ਸਿੰਘ ਪੱਪੂ ਨੇ ਦੱਸਿਆ ਕਿ ਫਾਰਮਾਸਿਸਟ ਕਰਮਜੀਤ ਸਿੰਘ ਨੇ ਡੇਹਲੋਂ ਸਥਿਤ ਜ਼ਿਲ੍ਹਾ ਪ੍ਰੀਸ਼ਦ ਅਧੀਨ ਪੈਂਦੀ ਡਿਸਪੈਂਸਰੀ ਨੂੰ 1988 ਤੋਂ 2016 ਤੱਕ ਸਿਹਤ ਕੇਂਦਰ ਵਿਚ ਤਬਦੀਲ ਕਰਨ ਵਿਚ ਵੱਡਾ ਯੋਗਦਾਨ ਪਾਇਆ¢ ਕਰਮਜੀਤ ਸਿੰਘ ਵਲੋਂ ਇਸ ਹਸਪਤਾਲ ਅੰਦਰ ਆਪਣੀ ਡਿਊਟੀ ਤੋਂ ਇਲਾਵਾ ਲੋਕ ਸੇਵਾ ਵੀ ਨਿਭਾਈ ਜਾਂਦੀ ਰਹੀ | ਜਿਸ ਕਾਰਨ ਇਲਾਕੇ ਦੇ ਪੰਚਾਂ, ਸਰਪੰਚਾਂ ਸਮੇਤ ਮੋਹਤਵਰ ਲੋਕਾਂ ਨਾਲ ਕਰਮਜੀਤ ਸਿੰਘ ਦਾ ਅਥਾਹ ਸਨੇਹ ਬਣਿਆ ਰਿਹਾ ਤੇ ਉਨ੍ਹਾਂ ਵਲੋਂ ਅਹਿਮ ਸਨਮਾਨ ਦਿੱਤਾ ਗਿਆ ¢ ਇਸ ਸਮੇਂ ਐੱਸ. ਐੱਮ. ਓ. ਡਾ. ਅਮਨਦੀਪ ਕੌਰ ਈ. ਐੱਸ. ਆਈ. ਡਿਸਪੈਂਸਰੀ ਨੰਬਰ ਇਕ ਅਤੇ ਜ਼ੋਨਲ ਚੀਫ਼ ਫਾਰਮੇਸੀ ਅਫ਼ਸਰ ਪਵਨ ਕੁਮਾਰ ਨੇ ਕਰਮਜੀਤ ਸਿੰਘ ਵਲੋਂ ਨਿਭਾਈਆਂ ਸ਼ਲਾਘਾਯੋਗ ਸੇਵਾਵਾਂ ਦੇ ਮੱਦੇਨਜ਼ਰ ਸਨਮਾਨ ਚਿੰਨ੍ਹ ਦੇ ਕੇ ਮਾਣ ਦਿੱਤਾ ¢ ਇਸ ਸਮੇਂ ਫਾਰਮੇਸੀ ਅਫ਼ਸਰ ਅਮਨਦੀਪ ਸਿੰਘ ਹਿਮਾਂਸ਼ੂ, ਫਾਰਮੇਸੀ ਅਫ਼ਸਰ ਸ਼ਾਰਿਕਾ ਰੱਤੀ ਅਤੇ ਫਾਰਮੇਸੀ ਅਫ਼ਸਰ ਇਕਬਾਲ ਸਿੰਘ ਨੇ ਸੇਵਾ ਮੁਕਤ ਹੋ ਰਹੇ ਕਰਮਜੀਤ ਸਿੰਘ ਕੂਕਾ ਵਲੋਂ ਸਰਕਾਰੀ ਸੇਵਾ ਦੌਰਾਨ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ¢ ਅੰਤ ਵਿਚ ਕਰਮਜੀਤ ਸਿੰਘ ਕੂਕਾ ਨੇ ਸਮਾਗਮ ਦੌਰਾਨ ਸਨਮਾਨ ਦੇਣ ਵਾਲੇ ਸਿਹਤ ਵਿਭਾਗ ਦੇ ਅਫ਼ਸਰਾਂ ਸਮੇਤ ਹੋਰਨਾਂ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਕ ਨਿਮਾਣੇ ਸੇਵਕ ਵਜੋਂ ਲੋਕ ਸੇਵਾ ਜਾਰੀ ਰੱਖਣਗੇ ¢ ਸੇਵਾ ਮੁਕਤੀ ਤੇ ਰੋਗੀ ਕਲਿਆਣ ਸੰਮਤੀ ਰਜਿਸਟਰ ਡੇਹਲੋਂ ਵਲੋਂ ਸਾਬਕਾ ਸੰਮਤੀ ਮੈਂਬਰ ਨਿਰਮਲ ਸਿੰਘ ਨਿੰਮ੍ਹਾ ਡੇਹਲੋਂ, ਪਰਮਦੀਪ ਸਿੰਘ ਦੀਪਾ ਡੇਹਲੋਂ, ਜਗਦੀਪ ਸਿੰਘ ਬਿੱਟੂ, ਜਸਵੀਰ ਸਿੰਘ ਪੱਪੂ, ਵਿਜੇ ਕੁਮਾਰ ਸ਼ਾਹੀ, ਡਾ. ਗਗਨ ਸ਼ਰਮਾ, ਡਾ. ਜਸਨੀਵ ਕੌਰ ਸੰਧੂ ਸਮੇਤ ਵਲੋਂ ਕਰਮਜੀਤ ਸਿੰਘ ਕੂਕਾ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ ਗਈ¢
Ad Position 22
No active advertisement
ਪਿਛਲੀ ਖ਼ਬਰ ਲੋਕਾਂ ਨੇ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਕਾਂਗਰਸ ਨੂੰ ਜਿਤਾਉਣ ਦਾ ਮਨ ਬਣਾਇਆ- ਸਰਬਜੋਤ ਸਾਬੀ, ਮਿਨਹਾਸ <br/>... ਅਗਲੀ ਖ਼ਬਰ ਸੀ. ਐਚ. ਸੈਂਟਰ ਕੂੰਮਕਲਾਂ ਵਲੋਂ ਡੇਂਗੂ ਸੰਬੰਧੀ ਜਾਗਰੂਕਤਾ ਕੈਂਪ
Ad Position 24