ਬ੍ਰਾਹਮਣ ਸਮਾਜ ਨੇ ਪੰਡਿਤ ਬਲਵਿੰਦਰ ਸ਼ਰਮਾ ਖਿਲਾਫ਼ ਦਰਜ ਕੇਸ ਦੀ ਕੀਤੀ ਨਿਖੇਧੀ
ਖੰਨਾ, 21 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਬ੍ਰਾਹਮਣ ਸਮਾਜ ਦੀ ਮੀਟਿੰਗ ਰਾਧਾ ਕ੍ਰਿਸ਼ਨ ਮੰਦਰ, ਮਲੇਰਕੋਟਲਾ ਰੋਡ ਖੰਨਾ ਵਿਖੇ ਹੋਈ। ਜਿਸ ਵਿੱਚ ਕੁੱਝ ਦਿਨ ਪਹਿਲਾਂ ਪੰਡਤ ਬਲਵਿੰਦਰ ਸ਼ਰਮਾ ਦੇ ਖਿਲਾਫ ਜੋ ਐਫ.
ਖ
ਖੰਨਾ ਵਿਖੇ ਮੀਟਿੰਗ ਕਰਦੇ ਹੋਏ ਬ੍ਰਾਹਮਣ ਭਾਈਚਾਰੇ ਦੇ ਲੋਕ। ਤਸਵੀਰ : ਸੋਨੀ ਗਿੱਲ
22-09-2026
ਖੰਨਾ, 21 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਬ੍ਰਾਹਮਣ ਸਮਾਜ ਦੀ ਮੀਟਿੰਗ ਰਾਧਾ ਕ੍ਰਿਸ਼ਨ ਮੰਦਰ, ਮਲੇਰਕੋਟਲਾ ਰੋਡ ਖੰਨਾ ਵਿਖੇ ਹੋਈ। ਜਿਸ ਵਿੱਚ ਕੁੱਝ ਦਿਨ ਪਹਿਲਾਂ ਪੰਡਤ ਬਲਵਿੰਦਰ ਸ਼ਰਮਾ ਦੇ ਖਿਲਾਫ ਜੋ ਐਫ. ਆਈ. ਆਰ. ਥਾਣਾ ਸਿਟੀ ਖੰਨਾ ਵਿਖੇ ਦਰਜ ਹੋਈ ਹੈ, ਉਸ ਦੇ ਖਿਲਾਫ ਰੋਸ ਪ੍ਰਗਟ ਕੀਤਾ ਗਿਆ ਅਤੇ ਵੱਖ -2 ਬੁਲਾਰਿਆਂ ਨੇ ਬੋਲਦੇ ਹੋਏ ਕਿਹਾ ਕਿ ਪੰਡਤ ਬਲਵਿੰਦਰ ਸ਼ਰਮਾ ਦੇ ਖਿਲਾਫ ਦਰਜ ਹੋਈ ਐਫ. ਆਈ ਆਰ. ਰਾਜਨੀਤੀ ਤੋ ਪ੍ਰੇਰਿਤ ਹੈ ਜਿਸ ਕਰਕੇ ਬ੍ਰਾਹਮਣ ਸਮਾਜ ਵਿੱਚ ਕਾਫੀ ਰੋਸ ਪੈਦਾ ਹੋ ਗਿਆ ਹੈ। ਐਫ. ਆਈ. ਆਰ ਵਿੱਚ ਪੰਡਤ ਬਲਵਿੰਦਰ ਸ਼ਰਮਾ ਨੂੰ ਗਲਤ ਢੰਗ ਨਾਲ ਨਾਮਜ਼ਦ ਕੀਤਾ ਗਿਆ ਹੈ ਕਿਉਕਿ ਖੰਨਾ ਸ਼ਹਿਰ ਵਿੱਚ ਹਮੇਸ਼ਾਂ ਹੀ ਭਾਈਚਾਰਕ ਸਾਂਝ ਰਹੀ ਹੈ ਅਤੇ ਖੰਨਾ ਵਾਸੀ ਹਮੇਸ਼ਾਂ ਹੀ ਮਿਲ ਜੁਲ ਕੇ ਰਹੇ ਹਨ ਅਤੇ ਕਦੇ ਵੀ ਕਿਸੇ ਬਰਾਦਰੀ ਵਲੋਂ ਦੂਜੀ ਬਰਾਦਰੀ ਦੀਆਂ ਭਾਵਨਾਵਾਂ ਨੂੰ ਠੇਸ ਨਹੀ ਪਹੁੰਚਾਈ ਗਈ ਹੈ। ਪੁਲਿਸ ਵਲੋਂ ਰਾਜਨੀਤਕ ਦਬਾਅ ਹੇਠਾਂ ਆ ਕੇ ਅਤੇ ਜਲਦਬਾਜੀ ਵਿਚ ਐਫ. ਆਈ. ਆਰ ਦਰਜ ਕੀਤੀ ਗਈ ਹੈ। ਬੁਲਾਰਿਆਂ ਵਲੋਂ ਕਿਹਾ ਗਿਆ ਕਿ ਇਸ ਬਾਬਤ ਇੱਕ ਮੰਗ ਪੱਤਰ ਦਿੱਤਾ ਜਾਵੇ ਅਤੇ ਪੰਡਤ ਬਲਵਿੰਦਰ ਸ਼ਰਮਾ ਖਿਲਾਫ ਦਰਜ ਕੀਤੀ ਐਫ. ਆਈ. ਆਰ ਕੈਂਸਲ ਕੀਤੀ ਜਾਵੇ ਅਤੇ ਬ੍ਰਾਹਮਣ ਸਮਾਜ ਵੱਲੋਂ ਇਹ ਵੀ ਪਾਸ ਕੀਤਾ ਗਿਆ ਕਿ ਪੰਡਤ ਬਲਵਿੰਦਰ ਸ਼ਰਮਾ ਅਤੇ ਉਸ ਦੇ ਪਰਿਵਾਰ ਦੀ ਹਰ ਤਰੀਕੇ ਨਾਲ ਮੱਦਦ ਕੀਤੀ ਜਾਵੇਗੀ। ਬੁਲਾਰਿਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਬਾਬਤ ਬ੍ਰਾਹਮਣ ਸਮਾਜ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਮਿਲਿਆ ਜਾਵੇ ਅਤੇ ਖੰਨਾ ਸ਼ਹਿਰ ਵਿੱਚ ਪਿਛਲੇ ਕੁੱਝ ਸਮੇਂ ਤੋਂ ਰਾਜਨੀਤਕ ਦਬਾਅ ਹੇਠਾਂ ਐਫ. ਆਈ. ਆਰਜ਼ ਦਰਜ ਹੋ ਰਹੀਆਂ ਹਨ ਜੋ ਕਿ ਸਮਾਜ ਵਿੱਚ ਗਲਤ ਪ੍ਰਭਾਵ ਪਾ ਰਹੀਆਂ ਹਨ ਅਤੇ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਦੀਆਂ ਹਨ। ਇਸ ਮੌਕੇ ਪ੍ਰਦੀਪ ਪਰਾਸ਼ਰ, ਦਰਸ਼ਨ ਕਾਨੂੰਗੋ, ਸੁਭਾਸ ਰਿਸ਼ੀ, ਮੰਗਤ ਵਸਿਸ਼ਟ ਉਪ ਚੇਅਰਮੇਨ ਪੰਜਾਬ, ਕਿਰਨ ਕੁਮਾਰ, ਰਾਕੇਸ਼ ਸ਼ਰਮਾ, ਤਜਿੰਦਰ ਸ਼ਰਮਾ, ਅਨਿਲ ਸੁਕਲਾ, ਰਾਜੀਵ ਰਾਏ ਮਹਿਤਾ, ਬਲਵੰਤ ਰਾਏ, ਸੰਦੀਪ ਸ਼ਰਮਾ, ਸਸ਼ੀ ਵਰਧਨ, ਸੁਰਿੰਦਰ ਤਿਵਾੜੀ, ਅਸ਼ਵਨੀ ਸ਼ਰਮਾ, ਸੂਰਤ ਰਾਮ ਸੁਰਮਾ, ਜੀਵਨ ਸ਼ਰਮਾ, ਸੰਦੀਪ ਸ਼ਰਮਾ, ਸੰਦੀਪ ਰਾਮਪਾਲ, ਵਿਦਿਆ ਸਾਗਰ, ਰਾਜ ਕੁਮਾਰ, ਵਰਿੰਦਰ ਸ਼ਰਮਾ, ਦੀਪਕ ਭਾਰਦਵਾਜ਼, ਪ੍ਰਦੀਪ ਮੋਦਗਿੱਲ, ਨੰਦ ਲਾਲ ਫੌਜੀ, ਬਬਲੀ ਜੋਸ਼ੀ, ਸੁਸ਼ੀਲ ਕੁਮਾਰ, ਵਿਕਰਮ ਸ਼ਰਮਾ, ਰਮਨ ਸ਼ਰਮਾ, ਗੌਰਵ ਸ਼ਰਮਾ ਆਦਿ ਹਾਜ਼ਰ ਸਨ।