22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਕਾਂਗਰਸੀ ਆਗੂ ਦੇ ਵਿਰੋਧ ਤੋਂ ਬਾਅਦ ਨਗਰ ਕੌਂਸਲ ਨੇ ਮਿੰਨੀ ਛਪਾਰ ਪੰਚਾਇਤ ਤੋਂ 14 ਲੱਖ ਦੀ ਵਸੂਲੀ ਲਈ ਕਾਰਵਾਈ ਆਰੰਭੀ

ਅਹਿਮਦਗੜ੍ਹ, 22 ਨਵੰਬਰ (ਪੱਤਰ ਪ੍ਰੇਰਕ)- ਪੰਜਾਬ ਕਾਂਗਰਸ ਸੋਸ਼ਲ ਮੀਡੀਆ ਦੇ ਜਨਰਲ ਸਕੱਤਰ ਮਨੀਸ਼ ਸਿੰਗਲਾ ਵਲੋਂ ਪਿਛਲੇ ਕੁੱਝ ਮਹੀਨਿਆਂ ਤੋਂ ਲਗਾਤਾਰ ਅਹਿਮਦਗੜ੍ਹ ਸ਼ਹਿਰ ਦੇ ਲਾਗਲੇ ਪਿੰਡ ਮਿੰਨੀ ਛਪਾਰ ਦੇ ਸਾਰੇ ਗੰਦੇ ਪਾਣੀ ਦਾ ਅਹਿਮਦਗੜ੍ਹ ਦੇ ਸੀਵਰੇਜ ਸਿਸਟਮ ਵਿਚ ਪਿਛਲੇ ਲੰਮੇ ਸਮੇਂ ਤੋਂ ਰਲੇਵੇਂ ਦਾ ਵਿਰੋਧ ਕੀਤੇ ਜਾਣ ਬਾਅਦ ਹੁਣ ਨਗਰ ਕੌਂਸਲ ਅਹਿਮਦਗੜ੍ਹ ਦੀ ਕੁੰਭਕਰਨੀ ਨੀਂਦ ਖੁੱਲ ਗਈ ਹੈ। ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵਲੋਂ ਪਿੰਡ ਮਿੰਨੀ ਛਪਾਰ ਦੀ ਪੰਚਾਇਤ ਅਤੇ ਸਬੰਧਿਤ ਉੱਚ ਅਧਿਕਾਰੀਆਂ ਨੂੰ ਇਕ ਲਿਖੇ ਪੱਤਰ ਰਾਹੀ ਪੰਚਾਇਤ ਵੱਲ ਪਾਣੀ ਦੀ ਨਿਕਾਸੀ ਸਬੰਧੀ ਨਗਰ ਕੌਂਸਲ ਅਹਿਮਦਗੜ੍ਹ ਨੂੰ ਦਿੱਤੇ ਜਾਣ ਵਾਲਾ ਪਿਛਲੇ 7 ਸਾਲਾਂ ਦਾ ਬਕਾਇਆ 14 ਲੱਖ ਰੁਪਏ ਦੀ ਰਾਸ਼ੀ ਤੁਰੰਤ ਜਾਰੀ ਕਰਨ ਦੀ ਮੰਗ ਕਰ ਦਿੱਤੀ ਗਈ।

Ad Position 21
No active advertisement
ਮਨੀਸ਼ ਸਿੰਗਲਾ 23-11-2026
ਅਹਿਮਦਗੜ੍ਹ, 22 ਨਵੰਬਰ (ਪੱਤਰ ਪ੍ਰੇਰਕ)- ਪੰਜਾਬ ਕਾਂਗਰਸ ਸੋਸ਼ਲ ਮੀਡੀਆ ਦੇ ਜਨਰਲ ਸਕੱਤਰ ਮਨੀਸ਼ ਸਿੰਗਲਾ ਵਲੋਂ ਪਿਛਲੇ ਕੁੱਝ ਮਹੀਨਿਆਂ ਤੋਂ ਲਗਾਤਾਰ ਅਹਿਮਦਗੜ੍ਹ ਸ਼ਹਿਰ ਦੇ ਲਾਗਲੇ ਪਿੰਡ ਮਿੰਨੀ ਛਪਾਰ ਦੇ ਸਾਰੇ ਗੰਦੇ ਪਾਣੀ ਦਾ ਅਹਿਮਦਗੜ੍ਹ ਦੇ ਸੀਵਰੇਜ ਸਿਸਟਮ ਵਿਚ ਪਿਛਲੇ ਲੰਮੇ ਸਮੇਂ ਤੋਂ ਰਲੇਵੇਂ ਦਾ ਵਿਰੋਧ ਕੀਤੇ ਜਾਣ ਬਾਅਦ ਹੁਣ ਨਗਰ ਕੌਂਸਲ ਅਹਿਮਦਗੜ੍ਹ ਦੀ ਕੁੰਭਕਰਨੀ ਨੀਂਦ ਖੁੱਲ ਗਈ ਹੈ। ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵਲੋਂ ਪਿੰਡ ਮਿੰਨੀ ਛਪਾਰ ਦੀ ਪੰਚਾਇਤ ਅਤੇ ਸਬੰਧਿਤ ਉੱਚ ਅਧਿਕਾਰੀਆਂ ਨੂੰ ਇਕ ਲਿਖੇ ਪੱਤਰ ਰਾਹੀ ਪੰਚਾਇਤ ਵੱਲ ਪਾਣੀ ਦੀ ਨਿਕਾਸੀ ਸਬੰਧੀ ਨਗਰ ਕੌਂਸਲ ਅਹਿਮਦਗੜ੍ਹ ਨੂੰ ਦਿੱਤੇ ਜਾਣ ਵਾਲਾ ਪਿਛਲੇ 7 ਸਾਲਾਂ ਦਾ ਬਕਾਇਆ 14 ਲੱਖ ਰੁਪਏ ਦੀ ਰਾਸ਼ੀ ਤੁਰੰਤ ਜਾਰੀ ਕਰਨ ਦੀ ਮੰਗ ਕਰ ਦਿੱਤੀ ਗਈ। ਇਸੇ ਸਬੰਧੀ ਕਾਂਗਰਸੀ ਆਗੂ ਮਨੀਸ਼ ਸਿੰਗਲਾ ਨੇ ਦੱਸਿਆ ਕਿ ਮਿੰਨੀ ਛਪਾਰ ਦਾ ਗੰਦਾ ਪਾਣੀ ਕਈ ਸਾਲਾਂ ਤੋਂ ਨਗਰ ਕੌਂਸਲ ਦੇ ਸੀਵਰੇਜ ਸਿਸਟਮ ਨਾਲ ਹਲਕਾ ਦਾਖਾ ਦੇ ਇਕ ਵਿਧਾਇਕ ਵਲੋਂ ਸਿਆਸੀ ਲਾਹਾ ਲੈਣ ਲਈ ਜੋੜ ਦਿੱਤਾ ਗਿਆ। ਉਸ ਸਮੇਂ ਦੇ ਨਗਰ ਕੌਂਸਲ ਦੇ ਪ੍ਰਧਾਨ ਦੀ ਪਤਾ ਨਹੀਂ ਕਿਹੜੀ ਮਜਬੂਰੀ ਸੀ, ਜਿਨ੍ਹਾਂ ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਫ਼ੇਲ੍ਹ ਕਰਨ ਲਈ ਇਹ ਵੱਡਾ ਕੰਮ ਕਰ ਦਿੱਤਾ। ਇੱਥੇ ਇਹ ਵੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ ਦੇ ਪ੍ਰਭਾਵ ਕਾਰਨ ਉਸ ਸਮੇਂ ’ਤੇ ਹਲਕਾ ਅਮਰਗੜ੍ਹ ਦੇ ਵਿਧਾਇਕ ਨੇ ਕਿਉਂ ਚੁੱਪੀ ਧਾਰ ਲਈ। ਇਸ ਗੰਭੀਰ ਮੁੱਦੇ ਉਸ ਸਮੇਂ ਕਾਰਵਾਈ ਤਾਂ ਬਹੁਤ ਦੂਰ ਦੀ ਗੱਲ ਹੈ, ਲੋਕਾਂ ਦੀ ਆਵਾਜ਼ ਵੀ ਨਹੀਂ ਸੁਣੀ ਗਈ। ਇਸ ਸਮੇਂ ਨਗਰ ਕੌਂਸਲ ਚੋਣਾਂ ਵਿਚ ਸਫ਼ਾਈ ਵਿਵਸਥਾ ਦਾ ਜਿਸ ਕਦਰ ਬੁਰਾ ਹਾਲ ਰਿਹਾ ਉਸ ਤੋਂ ਬਾਅਦ ਜਦੋਂ ਸੀਵਰੇਜ ਸਿਸਟਮ ਦੇ ਓਵਰਫ਼ਲੋ ਨੂੰ ਲੈ ਕੇ ਜਦੋਂ ਆਪਣੇ ਪੱਧਰ ਤੇ ਜਾਂਚ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਪਿੰਡ ਮਿੰਨੀ ਛਪਾਰ ਦਾ ਜਿਹੜਾ ਪਾਣੀ ਨਗਰ ਕੌਂਸਲ ਦੇ ਸੀਵਰੇਜ ਵਿਚ ਪਾਇਆ ਜਾ ਰਿਹਾ ਹੈ, ਉਹ ਹੀ ਅਸਲ ਬਿਮਾਰੀ ਦੀ ਜੜ੍ਹ ਹੈ। ਹੋਰ ਜਾਂਚ ਕਰਨ ਦੇ ਇਹ ਗੱਲ ਸਾਹਮਣੇ ਆਈ ਕਿ ਮਿੰਨੀ ਛਪਾਰ ਪਿੰਡ ਦਾ ਪਾਣੀ ਸੰਨ 2015 ਵਿਚ ਹੀ ਬਿਨਾਂ ਮਨਜ਼ੂਰੀ ਤੋਂ ਜੋੜ ਦਿੱਤਾ ਗਿਆ ਸੀ, ਜਿਸ ਦਾ 2017 ਵਿਚ ਕਾਂਗਰਸ ਸਰਕਾਰ ਆਉਣ ’ਤੇ ਵਿਰੋਧ ਸ਼ੁਰੂ ਹੋਣ ਕਾਰਨ ਨਗਰ ਕੌਂਸਲ ਨੇ ਸਾਲ 2019 ਵਿਚ ਇੱਕ ਮਤਾ ਪਾ ਕੇ ਬਕਾਇਦਾ 2 ਲੱਖ ਰੁਪਏ ਸਲਾਨਾ ਦੀ ਰਾਸ਼ੀ ਤੈਅ ਕੀਤੀ ਸੀ। ਜਿਹੜੀ ਅੱਜ ਤੱਕ ਕਦੇ ਵੀ ਅਦਾ ਨਹੀਂ ਕੀਤੀ ਗਈ। ਹੁਣ ਸਾਡੇ ਆਵਾਜ਼ ਚੁੱਕਣ ਤੇ ਭਵਿੱਖ ਵਿਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਗੱਲ ਤੋਂ ਬਾਅਦ ਨਗਰ ਕੌਂਸਲ ਨੇ ਪਿੰਡ ਨੂੰ 14 ਲੱਖ ਰੁਪਏ ਬਕਾਇਆ ਤੁਰੰਤ ਪ੍ਰਭਾਵ ਨਾਲ ਅਦਾ ਕਰਨ ਲਈ ਪੱਤਰ ਜਾਰੀ ਕਰ ਦਿੱਤਾ ਹੈ। ਮਨੀਸ਼ ਸਿੰਗਲਾ ਨੇ ਕਿਹਾ ਕਿ ਸ਼ਹਿਰ ਦੇ ਹਰ ਵਸਨੀਕ ਦਾ ਇਹ ਕਹਿਣਾ ਹੈ ਕਿ ਜਦੋਂ ਤੱਕ ਨਗਰ ਕੌਂਸਲ ਨੂੰ ਬਕਾਇਆ ਪੈਸੇ ਨਹੀਂ ਮਿਲ ਜਾਂਦੇ, ਉਦੋਂ ਤੱਕ ਪਿੰਡ ਮਿੰਨੀ ਛਪਾਰ ਦਾ ਸੀਵਰੇਜ ਪਾਣੀ ਅਹਿਮਦਗੜ੍ਹ ਦੇ ਸੀਵਰੇਜ ਵਿਚ ਸੁੱਟਣ ਤੋਂ ਬੰਦ ਕੀਤਾ ਜਾਣਾ ਚਾਹੀਦਾ ਹੈ, ਜੇ ਅਜਿਹਾ ਨਾ ਹੋਇਆ ਤਾਂ ਸੰਘਰਸ਼ ਅਤੇ ਧਰਨਾ ਪ੍ਰਦਰਸ਼ਨ ਕਰ ਕੇ ਇਹ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਾਂਗਰਸ ਪਾਰਟੀ ਅਤੇ ਹਲਕਾ ਅਮਰਗੜ੍ਹ ਦੇ ਸੇਵਾਦਾਰ ਗੁਰਜੋਤ ਸਿੰਘ ਢੀਂਡਸਾ ਵੀ ਸਰਗਰਮ ਹੋ ਗਏ ਹਨ, ਜੋ ਸ਼ਹਿਰ ਦੇ ਇਸ ਗੰਭੀਰ ਮੁੱਦੇ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਯਤਨਸ਼ੀਲ ਹਨ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲੋਕ ਮਿਲਣੀ ਦੌਰਾਨ ਸਤਲੁਜ ਪੁਲ ਦੀ ਮੁਰੰਮਤ ਤੇ ਹੋਰ ਮੰਗਾਂ ਉੱਠੀਆਂ ਸਾਬਕਾ ਵਿਧਾਇਕ ਖ... ਅਗਲੀ ਖ਼ਬਰ ਉੱਘੇ ਪ੍ਰਵਾਸੀ ਪੰਜਾਬੀ ਜਗਪਾਲ ਖੰਗੂੜਾ ਦਾ ਸਸਕਾਰ 26 ਨੂੰ ਹੋਵੇਗਾ
Ad Position 24