ਸਾਹਨੇਵਾਲ/ਕੁਹਾੜਾ, 18 ਦਸੰਬਰ (ਅਮਰਜੀਤ ਸਿੰਘ ਮੰਗਲੀ, ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਬਲਾਕ ਸੰਮਤੀ ਜੇਤੂ ਉਮੀਦਵਾਰਾਂ ਨੂੰ ਨਾਲ ਲੈ ਕੇ ਗੁਰਦੁਆਰਾ ਕਟਾਣਾ ਸਾਹਿਬ ਵਿਖੇ ਨਤਮਸਤਕ ਹੋਏ | ਇਸ ਮੌਕੇ ਮੱਤੇਵਾੜਾ ਜੋਨ ਤੋਂ ਗਿਆਨਪ੍ਰੀਤ ਕੌਰ ਗਰੇਵਾਲ, ਕਰਮਜੀਤ ਸਿੰਘ ਗਰੇਵਾਲ, ਹਰਪ੍ਰੀਤ ਕੌਰ ਗਰੇਵਾਲ, ਅਮਰਦੀਪ ਸਿੰਘ ਗਿੱਲ, ਇੰਦਰਪਾਲ ਸਿੰਘ ਗਰੇਵਾਲ, ਸੰਨੀ ਕਟਾਣੀ, ਮਨਦੀਪ ਸਿੰਘ ਬਰਵਾਲਾ, ਕਮਲ ਮਾਂਗਟ, ਜਸਵਿੰਦਰ ਸਿੰਘ ਬਬਲਾ ਲੰਬੜਦਾਰ, ਰੰਮੀ ਮਾਂਗਟ, ਮਨਜਿੰਦਰ ਸਿੰਘ ਭੋਲਾ, ਸਤਵਿੰਦਰ ਸਿੰਘ ਹੈਪੀ ਸਾਹਨੇਵਾਲ, ਕੀਰਤ ਸਿੰਘ ਬੱਬੂ, ਕੁਲਵਿੰਦਰ ਸ਼ਾਰਦੇ, ਇਕਬਾਲ ਸਿੰਘ ਜੰਡਿਆਲੀ, ਰਸ਼ਪਾਲ ਸਿੰਘ ਪੀ. ਏ. ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |