21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਅਣਜਾਣ ਪ੍ਰਵਾਸੀ ਨੌਜਵਾਨ ਪਹੁੰਚਿਆ ਕੈਮਿਸਟ ਕੋਲ, ਨਹੀਂ ਦੱਸ ਰਿਹਾ ਆਪਣਾ ਥਹੁ ਪਤਾ

Ad Position 21
No active advertisement
ਅਜੀਤ ਡੈਸਕ 19-12-2025
ਮਾਛੀਵਾੜਾ ਸਾਹਿਬ, 18 ਦਸੰਬਰ (ਮਨੋਜ ਕੁਮਾਰ)-ਬੋਲਣ ਵਿਚ ਸਮਰੱਥ ਤੇ ਸਰੀਰ ਤੋਂ ਤੰਦਰੁਸਤ ਇੱਕ 20 ਸਾਲਾ ਪ੍ਰਵਾਸੀ ਨੌਜਵਾਨ ਕੁੱਝ ਦਿਨ ਪਹਿਲਾਂ ਘੁੰਮਦੇ ਫਿਰਦੇ ਪਿੰਡ ਹਾੜੀਆਂ ਦੇ ਅੱਡੇ ਕੋਲ ਕੈਮਿਸਟ ਦੁਕਾਨ 'ਤੇ ਅਚਾਨਕ ਆ ਗਿਆ | ਦੁਕਾਨਦਾਰ ਗੁਰਜਿੰਦਰ ਸਿੰਘ ਗੋਗੀ ਅਨੁਸਾਰ ਕਾਫੀ ਸਮਾਂ ਇਸੇ ਤਰਾਂ ਬੈਠਣ ਤੋਂ ਬਾਦ ਜਦੋਂ ਉਸ ਨੰੂ ਉਸ ਦੇ ਸ਼ਹਿਰ ਤੇ ਮਾਪਿਆਂ ਬਾਰੇ ਪੁੱਛਿਆ ਤਾਂ ਉਸ ਨੇ ਸਿਰਫ਼ ਆਪਣਾ ਨਾਮ ਅਨਮੋਲ ਤੋਂ ਇਲਾਵਾ ਹੋਰ ਕੁੱਝ ਨਹੀਂ ਦੱਸਿਆ | ਹਾਲਾਂਕਿ ਇਸ ਨੌਜਵਾਨ ਦੇ ਅਸਲ ਰਿਹਾਇਸ਼ ਬਾਰੇ ਆਸ ਪਾਸ ਵੀ ਪਤਾ ਕੀਤਾ, ਪਰ ਕੁੱਝ ਪਤਾ ਨਹੀਂ ਲੱਗ ਸਕਿਆ | ਹੁਣ ਇਹ ਨੌਜਵਾਨ ਗੁਰਜਿੰਦਰ ਸਿੰਘ ਗੋਗੀ ਦੇ ਪਿੰਡ ਰਾਏਪੁਰ ਬੇਟ ਵਿਖੇ ਘਰ ਵਿਚ ਰਹਿ ਰਿਹਾ ਹੈ ਤੇ ਉਸ ਦੇ ਮਾਪਿਆਂ ਤੇ ਕਿਸੇ ਹੋਰ ਪਰਿਵਾਰਕ ਮੈਂਬਰ ਦੀ ਤਲਾਸ਼ ਕੀਤੀ ਜਾਂ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੇਤੂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਨਾਲ ਗੁਰਦੁਆਰਾ ਕਟਾਣਾ ਸਾਹਿਬ ਵਿਖੇ ਹ... ਅਗਲੀ ਖ਼ਬਰ ਖੰਨਾ ਵਿਚ ਬਲਾਕ ਸੰਮਤੀ ਦੀਆਂ 16 ਸੀਟਾਂ ਵਿਚੋਂ 6 ਸੀਟਾਂ 'ਤੇ ਆਪ, 5 'ਤੇ ਅਕਾਲੀ ਦਲ ਤੇ 5 'ਤੇ ਕਾਂਗਰਸ ਜੇਤੂ
Ad Position 24