21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਖੰਨਾ ਵਿਚ ਬਲਾਕ ਸੰਮਤੀ ਦੀਆਂ 16 ਸੀਟਾਂ ਵਿਚੋਂ 6 ਸੀਟਾਂ 'ਤੇ ਆਪ, 5 'ਤੇ ਅਕਾਲੀ ਦਲ ਤੇ 5 'ਤੇ ਕਾਂਗਰਸ ਜੇਤੂ

Ad Position 21
No active advertisement
ਅਜੀਤ ਡੈਸਕ 19-12-2025
ਖੰਨਾ, 18 ਦਸੰਬਰ (ਅਜੀਤ ਬਿਊਰੋ)-ਖੰਨਾ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਤਿੰਨ ਪ੍ਰਮੁੱਖ ਪਾਰਟੀਆਂ ਆਮ ਆਦਮੀ ਪਾਰਟੀ, ਸ਼ੋ੍ਰਮਣੀ ਅਕਾਲੀ ਦਲ ਤੇ ਕਾਂਗਰਸ ਵਿਚਕਾਰ ਫਸਵਾਂ ਮੁਕਾਬਲਾ ਹੋਣ ਕਰ ਕੇ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ | ਬਲਾਕ ਸੰਮਤੀ ਦੀਆਂ 16 ਸੀਟਾਂ 'ਚੋਂ ਆਮ ਆਦਮੀ ਪਾਰਟੀ ਨੂੰ 6 ਸੀਟਾਂ, ਸ਼ੋ੍ਰਮਣੀ ਅਕਾਲੀ ਦਲ ਨੂੰ 5 ਸੀਟਾਂ ਤੇ ਕਾਂਗਰਸ ਨੂੰ ਵੀ 5 ਸੀਟਾਂ 'ਤੇ ਵੀ ਜਿੱਤ ਹਾਸਲ ਹੋਈ | ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀਆਂ 2 ਸੀਟਾਂ ਵਿਚ ਵੀ ਇਕ ਸੀਟ ਆਮ ਆਦਮੀ ਪਾਰਟੀ ਨੂੰ ਅਤੇ ਇਕ ਸੀਟ ਸ਼ੋ੍ਰਮਣੀ ਅਕਾਲੀ ਦਲ ਦੇ ਹਿੱਸੇ ਆਈ | ਜ਼ਿਲ੍ਹਾ ਪ੍ਰੀਸ਼ਦ ਦੇ ਆਏ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦੇ ਮਾਸਟਰ ਅਵਤਾਰ ਸਿੰਘ ਦਹਿੜੂ ਨੇ ਬੀਜਾ ਜ਼ੋਨ ਤੋਂ ਜਿੱਤ ਪ੍ਰਾਪਤ ਕੀਤੀ, ਜਦੋਂ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਜਤਿੰਦਰ ਸਿੰਘ ਅÏਜਲਾ ਨੇ ਲਲਹੇੜੀ ਜ਼ੋਨ ਤੋਂ ਜਿੱਤ ਪ੍ਰਾਪਤ ਕੀਤੀ | ਬਲਾਕ ਸੰਮਤੀ ਦੇ ਨਤੀਜਿਆਂ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਹਰਵਿੰਦਰ ਕੌਰ ਨੇ ਗੋਹ ਜ਼ੋਨ ਤੋਂ 365 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਲਲਹੇੜੀ ਜੋਨ ਤੋਂ ਕਾਂਗਰਸ ਦੇ ਕਰਮ ਸਿੰਘ ਨੇ 23 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਸਾਹਿਬਪੁਰਾ ਜੋਨ ਤੋਂ 'ਆਪ' ਦੇ ਲਖਵੀਰ ਸਿੰਘ ਨੇ 426 ਵੋਟਾਂ ਨਾਲ ਆਪਣੇ ਵਿਰੋਧੀਆਂ ਨੂੰ ਪਛਾੜਿਆ | ਅਲੀਪੁਰ ਜੋਨ ਤੋਂ ਕਾਂਗਰਸ ਦੀ ਗੁਰਿੰਦਰ ਕੌਰ ਨੇ 303 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਖੱਟੜਾ ਜੋਨ ਤੋਂ ਸ੍ਰੋਮਣੀ ਅਕਾਲੀ ਦਲ ਦੇ ਮਲਕੀਤ ਸਿੰਘ ਨੇ 385 ਵੋਟਾਂ ਨਾਲ ਜਿੱਤੇ | ਇਕੋਲਾਹਾ ਜੋਨ ਤੋਂ ਕਾਂਗਰਸ ਦੇ ਹਰਜਿੰਦਰ ਸਿੰਘ ਨੇ 34 ਵੋਟਾਂ ਨਾਲ ਜਿੱਤੇ | ਲਿਬੜਾ ਜੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਪਰਮਿੰਦਰ ਸਿੰਘ ਨੇ 79 ਵੋਟਾਂ ਨਾਲ ਜਿੱਤੀ | ਕੌੜੀ ਜੋਨ ਤੋਂ ਆਪ ਦੀ ਸ਼ਰਨਜੀਤ ਕੌਰ ਨੇ 446 ਵੋਟਾਂ ਨਾਲ ਜਿੱਤੀ | ਕੋਟ ਸੇਖੋਂ ਜੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਬਲਵਿੰਦਰ ਕੌਰ ਨੇ 482 ਵੋਟਾਂ ਨਾਲ ਜਿੱਤੀ | ਜਟਾਣਾ ਜੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਜਸਵਿੰਦਰ ਕੌਰ ਨੇ 434 ਵੋਟਾਂ ਨਾਲ ਜਿੱਤੀ | ਘੁੰਗਰਾਲੀ ਸਿੱਖਾਂ ਜੋਨ ਆਪ ਦੇ ਮਨਦੀਪ ਸਿੰਘ ਨੇ 220 ਵੋਟਾਂ ਨਾਲ ਜਿੱਤੀ | ਭੁਮੱਦੀ ਜੋਨ ਤੋਂ ਕਾਂਗਰਸ ਦੇ ਪਵਨਦੀਪ ਸਿੰਘ ਨੇ 344 ਵੋਟਾਂ ਨਾਲ ਜਿੱਤੀ | ਈਸੜੂ ਜੋਨ ਤੋਂ ਆਪ ਦੀ ਕਿਰਨਜੀਤ ਕੌਰ ਨੇ 442 ਵੋਟਾਂ ਨਾਲ ਜਿੱਤੀ | ਰਾਜੇਵਾਲ ਜੋਨ ਤੋਂ ਆਪ ਦੇ ਪ੍ਰਗਟ ਸਿੰਘ ਨੇ 86 ਵੋਟਾਂ ਨਾਲ ਜਿੱਤੀ | ਤੁਰਮਾਰੀ ਜੋਨ ਤੋਂ ਕਾਂਗਰਸ ਦੀ ਕਮਲਦੀਪ ਕੌਰ ਨੇ 329 ਵੋਟਾਂ ਨਾਲ ਜਿੱਤੀ | ਨਸਰਾਲੀ ਤੋਂ ਜੋਨ 'ਆਪ' ਦੀ ਰਾਜਵੀਰ ਕੌਰ 203 ਵੋਟਾਂ ਨਾਲ ਜੇਤੂ ਰਹੀ |
Ad Position 22
No active advertisement
ਪਿਛਲੀ ਖ਼ਬਰ ਅਣਜਾਣ ਪ੍ਰਵਾਸੀ ਨੌਜਵਾਨ ਪਹੁੰਚਿਆ ਕੈਮਿਸਟ ਕੋਲ, ਨਹੀਂ ਦੱਸ ਰਿਹਾ ਆਪਣਾ ਥਹੁ ਪਤਾ ਅਗਲੀ ਖ਼ਬਰ 2027 ਤੋਂ ਬਰਤਾਨੀਆ ਮੁੜ ਯੂਰਪੀ ਵਿਦਿਆਰਥੀ ਅਦਲਾ-ਬਦਲੀ ਸਕੀਮ ਵਿਚ ਹੋਵੇਗਾ ਸ਼ਾਮਿਲ
Ad Position 24