ਲੈਸਟਰ (ਇੰਗਲੈਂਡ), 18 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਸਰਕਾਰ ਨੇ ਐਲਾਨ ਕੀਤਾ ਹੈ ਕਿ ਸਾਲ 2027 ਤੋਂ ਬਰਤਾਨੀਆ ਦੁਬਾਰਾ ਯੂਰਪੀ ਸੰਘ ਦੀ ਵਿਦਿਆਰਥੀ ਅਦਲਾ-ਬਦਲੀ ਸਕੀਮ ਵਿਚ ਸ਼ਾਮਲ ਹੋ ਜਾਵੇਗਾ¢ ਇਹ ਫੈਸਲਾ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਨਵੀਂ ਨੀਤੀ ਦਾ ਹਿੱਸਾ ਹੈ, ਜਿਸਦਾ ਮਕਸਦ 'ਏਰਾਸਮਸ+' ਬਾਅਦ ਯੂਰਪ ਨਾਲ ਟੁੱਟੇ ਰਿਸ਼ਤਿਆਂ ਨੂੰ ਮੁੜ ਠੀਕ ਕਰਨਾ ਹੈ¢ ਬ੍ਰੈਗਜ਼ਿਟ ਤੋਂ ਪਹਿਲਾਂ ਬਰਤਾਨੀਆ 'ਏਰਾਸਮਸ+' ਸਕੀਮ ਦਾ ਹਿੱਸਾ ਸੀ¢ ਇਸ ਸਕੀਮ ਤਹਿਤ ਬਰਤਾਨੀਆ ਅਤੇ ਯੂਰਪ ਦੇ ਹਜ਼ਾਰਾਂ ਵਿਦਿਆਰਥੀ ਇਕ-ਦੂਜੇ ਦੇ ਦੇਸ਼ਾਂ ਵਿਚ ਜਾ ਕੇ ਪੜ੍ਹਾਈ, ਟ੍ਰੇਨਿੰਗ ਅਤੇ ਤਜਰਬਾ ਹਾਸਲ ਕਰਦੇ ਸਨ ¢ ਪਰ ਬ੍ਰੈਗਜ਼ਿਟ ਤੋਂ ਬਾਅਦ ਬਰਤਾਨੀਆ ਇਸ ਸਕੀਮ ਤੋਂ ਬਾਹਰ ਹੋ ਗਿਆ ਸੀ, ਜਿਸ ਕਾਰਨ ਵਿਦਿਆਰਥੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ¢ ਈ.ਯੂ. ਨਾਲ ਸੰਬੰਧਾਂ ਦੇ ਮੰਤਰੀ ਨਿਕ ਥਾਮਸ-ਸਾਇਮੰਡਸ ਨੇ ਕਿਹਾ ਕਿ ਇਹ ਫੈਸਲਾ 'ਨੌਜਵਾਨਾਂ ਲਈ ਵੱਡੀ ਖੁਸ਼ਖਬਰੀ' ਹੈ¢ ਉਨ੍ਹਾਂ ਦੱਸਿਆ ਕਿ ਇਸ ਨਾਲ ਬਰਤਾਨੀਆ ਦੇ ਵਿਦਿਆਰਥੀ ਮੁੜ ਯੂਰਪ ਦੇ ਦੇਸ਼ਾਂ-ਜਿਵੇਂ ਫਰਾਂਸ, ਜਰਮਨੀ, ਸਪੇਨ ਅਤੇ ਇਟਲੀ-ਵਿਚ ਪੜ੍ਹਨ ਲਈ ਜਾ ਸਕਣਗੇ¢ ਇਸੇ ਤਰ੍ਹਾਂ ਯੂਰਪ ਦੇ ਵਿਦਿਆਰਥੀ ਵੀ ਬਰਤਾਨੀਆ ਆ ਕੇ ਪੜ੍ਹਾਈ ਕਰ ਸਕਣਗੇ | ਬਾਕੀ ਸਾਰੇ ਨਿਯਮ ਤੇ ਹੋਰ ਗੱਲਾਂ 2027 ਦੇ ਨੇੜੇ ਆਉਂਦਿਆਂ ਸਪਸ਼ਟ ਕੀਤੀਆਂ ਜਾਣਗੀਆਂ¢ ਫਿਲਹਾਲ, ਇਹ ਐਲਾਨ ਵਿਦਿਆਰਥੀਆਂ, ਮਾਪਿਆਂ ਅਤੇ ਯੂਨੀਵਰਸਿਟੀਆਂ ਲਈ ਉਮੀਦ ਦੀ ਕਿਰਨ ਬਣ ਕੇ ਆਇਆ ਹੈ ¢ ਤਸਵੀਰ: ਲੈਸਟਰ ਪਿਕ 6 ਪ੍ਰਧਾਨ ਮੰਤਰੀ ਕੀਰ ਸਟਾਰਮਰ