21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਚੋਣਾਂ ਤੋਂ ਤੁਰੰਤ ਬਾਅਦ ਸੰਸਦ ਵਿਚ ਹੋਵੇਗਾ ਰਾਜੇ ਦਾ ਸੰਬੋਧਨ <br/>

Ad Position 21
No active advertisement
ਅਜੀਤ ਡੈਸਕ 19-12-2025
ਲੈਸਟਰ (ਇੰਗਲੈਂਡ), 18 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੀ ਸਿਆਸਤ ਵਿਚ ਅਹਿਮ ਮੰਨੀਆਂ ਜਾ ਰਹੀਆਂ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਵਲੋਂ ਆਪਣੇ ਅਗਲੇ ਕੰਮਕਾਜ ਦੀ ਰੂਪ-ਰੇਖਾ ਤਿਆਰ ਕਰ ਲਈ ਗਈ ਹੈ¢ ਪ੍ਰਾਪਤ ਜਾਣਕਾਰੀ ਅਨੁਸਾਰ ਬਰਤਾਨੀਆ ਦੇ ਰਾਜਾ ਕਿੰਗ ਚਾਰਲਜ਼ ਤੀਜਾ ਚੋਣਾਂ ਤੋਂ ਸਿਰਫ਼ ਕੁਝ ਦਿਨ ਬਾਅਦ ਸੰਸਦ ਵਿਚ ਆਪਣਾ ਰਵਾਇਤੀ ਰਾਜੇ ਦਾ ਭਾਸ਼ਣ ਪੜ੍ਹੇਗਾ¢ ਬਿ੍ਟਿਸ਼ ਮੀਡੀਆ ਅਨੁਸਾਰ ਇਹ ਸੰਬੋਧਨ ਅਗਲੇ ਸਾਲ 12 ਜਾਂ 13 ਮਈ ਨੂੰ ਕਰਵਾਉਣ ਦੀ ਯੋਜਨਾ ਬਣਾਈ ਗਈ ਹੈ¢ ਧਿਆਨਯੋਗ ਹੈ ਕਿ ਬਰਤਾਨੀਆ ਵਿਚ ਸਥਾਨਕ ਅਤੇ ਹੋਰ ਮਹੱਤਵਪੂਰਨ ਚੋਣਾਂ 7 ਮਈ ਨੂੰ ਹੋਣ ਜਾ ਰਹੀਆਂ ਹਨ, ਜਿਸ ਤੋਂ ਤੁਰੰਤ ਬਾਅਦ ਸਰਕਾਰ ਆਪਣਾ ਅਗਲਾ ਏਜੰਡਾ ਲੋਕਾਂ ਸਾਹਮਣੇ ਰੱਖੇਗੀ ¢ ਮੌਜੂਦਾ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਇਸ ਭਾਸ਼ਣ ਰਾਹੀਂ ਆਪਣੀ ਸਰਕਾਰ ਦੇ ਅਗਲੇ ਪੜਾਅ ਦੀ ਸ਼ੁਰੂਆਤ ਕਰਨਗੇ¢ ਹਾਲਾਂਕਿ ਇਹ ਭਾਸ਼ਣ ਰਾਜਾ ਪੜ੍ਹਦਾ ਹੈ, ਪਰ ਇਸ ਦੀ ਤਿਆਰੀ ਸਰਕਾਰ ਵਲੋਂ ਕੀਤੀ ਜਾਂਦੀ ਹੈ¢ ਇਸ ਸੰਬੋਧਨ ਵਿਚ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਸਰਕਾਰ ਅਗਲੇ ਸਮੇਂ ਦੌਰਾਨ ਕਿਹੜੇ ਕਾਨੂੰਨ ਲਿਆਏਗੀ ਅਤੇ ਲੋਕਾਂ ਦੀ ਭਲਾਈ ਲਈ ਕਿਹੜੇ ਕਦਮ ਚੁੱਕੇ ਜਾਣਗੇ¢ ਰਾਜਨੀਤਕ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਦਾ ਰਾਜੇ ਦਾ ਭਾਸ਼ਣ ਖਾਸ ਮਹੱਤਵ ਰੱਖਦਾ ਹੈ ਕਿਉਂਕਿ ਇਹ ਚੋਣਾਂ ਤੋਂ ਤੁਰੰਤ ਬਾਅਦ ਹੋ ਰਿਹਾ ਹੈ¢ ਇਸ ਵਿਚ ਮਹਿੰਗਾਈ 'ਤੇ ਕਾਬੂ ਪਾਉਣ, ਅਰਥਵਿਵਸਥਾ ਨੂੰ ਮਜ਼ਬੂਤ ਕਰਨ, ਸਿਹਤ ਸੇਵਾਵਾਂ ਸੁਧਾਰਨ, ਇੰਮੀਗ੍ਰੇਸ਼ਨ ਨੀਤੀ ਅਤੇ ਕਾਨੂੰਨ-ਵਿਵਸਥਾ ਵਰਗੇ ਅਹਿਮ ਮੁੱਦੇ ਸ਼ਾਮਲ ਹੋ ਸਕਦੇ ਹਨ¢ ਰਾਜੇ ਦਾ ਭਾਸ਼ਣ ਬਰਤਾਨੀਆ ਦੀ ਸੰਸਦੀ ਪਰੰਪਰਾ ਦਾ ਅਹਿਮ ਹਿੱਸਾ ਹੈ ¢ ਰਾਜਾ ਚਾਰਲਜ਼ ਤੀਜੇ ਦਾ ਇਹ ਸੰਬੋਧਨ ਉਸ ਸਮੇਂ ਹੋਵੇਗਾ ਜਦੋਂ ਦੇਸ਼ ਦੀ ਸਿਆਸਤ ਨਵੇਂ ਮੋੜ 'ਤੇ ਖੜੀ ਹੋਵੇਗੀ ¢ ਚੋਣਾਂ ਦੇ ਨਤੀਜੇ ਜੋ ਵੀ ਹੋਣ, ਇਹ ਰਾਜੇ ਦਾ ਭਾਸ਼ਣ ਬਰਤਾਨੀਆ ਦੀ ਅਗਲੀ ਸਿਆਸੀ ਦਿਸ਼ਾ ਤੈਅ ਕਰਨ ਵਿਚ ਅਹਿਮ ਭੂਮਿਕਾ ਨਿਭਾਏਗੀ ¢

Ad Position 22
No active advertisement
ਪਿਛਲੀ ਖ਼ਬਰ 2027 ਤੋਂ ਬਰਤਾਨੀਆ ਮੁੜ ਯੂਰਪੀ ਵਿਦਿਆਰਥੀ ਅਦਲਾ-ਬਦਲੀ ਸਕੀਮ ਵਿਚ ਹੋਵੇਗਾ ਸ਼ਾਮਿਲ ਅਗਲੀ ਖ਼ਬਰ ਕੇਨਜ਼ਿੰਗਟਨ ਪੈਲੇਸ ਵਿਚ ਮਾਲੀ ਦਾ ਕਤਲ ਦੇ ਮਾਮਲੇ 'ਚ 27 ਸਾਲ ਦੀ ਕੈਦ <br/>
Ad Position 24