21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਕੇਨਜ਼ਿੰਗਟਨ ਪੈਲੇਸ ਵਿਚ ਮਾਲੀ ਦਾ ਕਤਲ ਦੇ ਮਾਮਲੇ 'ਚ 27 ਸਾਲ ਦੀ ਕੈਦ <br/>

Ad Position 21
No active advertisement
ਅਜੀਤ ਡੈਸਕ 19-12-2025
ਲੈਸਟਰ (ਇੰਗਲੈਂਡ), 18 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਬਿ੍ਟੇਨ ਦੇ ਮਸ਼ਹੂਰ ਕੇਨਜ਼ਿੰਗਟਨ ਪੈਲੇਸ ਵਿਚ ਕੰਮ ਕਰਦੇ ਇਕ ਮਾਲੀ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ਵਿਚ ਅਦਾਲਤ ਨੇ ਦੋਸ਼ੀ ਨੂੰ 27 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ¢ ਪ੍ਰਾਪਤ ਜਾਣਕਾਰੀ ਅਨੁਸਾਰ 30 ਸਾਲਾ ਇਲਾਇਸ ਮਾਊਸਾ ਨਾਂਅ ਦੇ ਵਿਅਕਤੀ ਨੇ ਕੇਨਜ਼ਿੰਗਟਨ ਪੈਲੇਸ ਦੇ ਬਾਗਾਂ ਵਿਚ ਕੰਮ ਕਰਦੇ ਮਾਲੀ ਰਿਕਾਰਡਾਂ ਡੇ ਐਨ ਕਲਾਰਕ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ¢ ਘਟਨਾ ਨੂੰ ਅੰਜਾਮ ਦੇਣ ਮਗਰੋਂ ਦੋਸ਼ੀ ਖੁਦ ਹੀ ਗਹਿਰੇ ਅਫ਼ਸੋਸ ਵਿਚ ਆ ਗਿਆ¢ ਕਤਲ ਕਰਨ ਤੋਂ ਕੁਝ ਸਮੇਂ ਬਾਅਦ ਇਲਾਇਸ ਮਾਊਸਾ ਨੇ ਇੱਕ ਫੋਨ ਬਾਕਸ ਤੋਂ ਪੁਲਿਸ ਨੂੰ ਫ਼ੋਨ ਕਰਕੇ ਆਪਣਾ ਜੁਰਮ ਕਬੂਲ ਕੀਤਾ ਅਤੇ ਆਪਣੇ ਆਪ ਨੂੰ ਕਾਨੂੰਨ ਹਵਾਲੇ ਕਰ ਦਿੱਤਾ¢ ਅਦਾਲਤ ਨੇ ਸਾਰੇ ਸਬੂਤਾਂ ਅਤੇ ਗਵਾਹੀਆਂ ਦੇ ਆਧਾਰ 'ਤੇ ਦੋਸ਼ੀ ਨੂੰ 27 ਸਾਲ ਦੀ ਲੰਮੀ ਕੈਦ ਦੀ ਸਜ਼ਾ ਸੁਣਾਈ¢

Ad Position 22
No active advertisement
ਪਿਛਲੀ ਖ਼ਬਰ ਚੋਣਾਂ ਤੋਂ ਤੁਰੰਤ ਬਾਅਦ ਸੰਸਦ ਵਿਚ ਹੋਵੇਗਾ ਰਾਜੇ ਦਾ ਸੰਬੋਧਨ <br/> ਅਗਲੀ ਖ਼ਬਰ ਐਨ.ਐਚ.ਐਸ. ਵਲੋਂ 'ਸੁਪਰ ਫਲੂ' ਬਾਰੇ ਵੱਡੀ ਚੇਤਾਵਨੀ <br/>
Ad Position 24