ਰਾੜਾ ਸਾਹਿਬ, 18 ਦਸੰਬਰ (ਪ੍ਰੀਤਮ ਸਿੰਘ ਮੁਕੰਦਪੁਰੀ)-ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਦੁਆਰਾ ਚੋਲਾ ਸਾਹਿਬ ਘੁਡਾਣੀ ਕਲਾਂ ਵਿਖੇ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਹਲਕਾ ਇੰਚਾਰਜ ਦੀ ਮੌਜੂਦਗੀ ਵਿੱਚ ਬਲਾਕ ਸੰਮਤੀ ਦੇ ਉਮੀਦਵਾਰ ਜਿੱਤਣ 'ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਉਨ੍ਹਾਂ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਕਿਸੇ ਵੀ ਪ੍ਰਕਾਰ ਦਾ ਜਸ਼ਨ ਮਨਾਉਣ ਤੋਂ ਗੁਰੇਜ ਕਰਨ ਦੀ ਗੱਲ ਆਖੀ | ਉਹਨਾਂ ਕਿਹਾ ਕਿ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਪੂਰਨ ਬਹੁਮਤ ਨਾਲ ਸਰਕਾਰ ਬਣਾਏਗਾ ਅਤੇ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਅੱਗੇ ਵਧੇਗਾ | ਇਸ ਮੌਕੇ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਕੌਮੀ ਮੀਤ ਪ੍ਰਧਾਨ, ਜਥੇਦਾਰ ਰਘਬੀਰ ਸਿੰਘ ਸਹਾਰਨ ਮਾਜਰਾ ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ ਹਰਪਾਲ ਸਿੰਘ ਜੱਲ੍ਹਾ ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ. ਪਿ੍ਤਪਾਲ ਸਿੰਘ ਝੱਮਟ, ਬੀਬੀ ਜਸਪ੍ਰੀਤ ਕੌਰ ਅੜੈਚਾ, ਬਲਾਕ ਸੰਮਤੀ ਮੈਂਬਰ ਅਮਰੀਕ ਸਿੰਘ ਰੌਣੀ, ਬਲਾਕ ਸੰਮਤੀ ਮੈਂਬਰ ਸ਼ਮਿੰਦਰ ਸਿੰਘ ਸਿਹੋੜਾ, ਬਲਾਕ ਸੰਮਤੀ ਮੈਂਬਰ ਰਾਜਵੀਰ ਸਿੰਘ ਬਾਬਰਪੁਰ, ਬਲਾਕ ਸੰਮਤੀ ਮੈਂਬਰ ਜਸਵੀਰ ਸਿੰਘ ਜੱਸੀ ਉੱਚੀ ਦੌਦ, ਬਲਾਕ ਸੰਮਤੀ ਮੈਂਬਰ ਬੀਬੀ ਜਗਪਾਲ ਕੌਰ ਜਰਗੜੀ, ਬਲਾਕ ਸੰਮਤੀ ਮੈਂਬਰ ਬੀਬੀ ਰਾਣੀ ਕੌਰ ਸਹਾਰਨ ਮਾਜਰਾ, ਬਲਾਕ ਸੰਮਤੀ ਮੈਂਬਰ ਕੁਲਵੰਤ ਕੌਰ ਲਹਿਲ, ਬਲਾਕ ਸੰਮਤੀ ਮੈਂਬਰ ਮਨਜਿੰਦਰ ਕੌਰ ਜੰਡਾਲੀ, ਬਲਾਕ ਸੰਮਤੀ ਮੈਂਬਰ ਹਰਦੀਪ ਕੌਰ ਅਜਨੌਦ, ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ, ਜੱਥੇਦਾਰ ਜਗਜੀਤ ਸਿੰਘ ਦੌਲਤਪੁਰ, ਜਥੇਦਾਰ ਸ਼ਿਵਰਾਜ ਸਿੰਘ ਜੱਲਾ, ਜਬਰ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ ਸਿਆੜ੍ਹ, ਜਸਵੀਰ ਸਿੰਘ ਨਿਜਾਮਪੁਰ, ਜੱਥੇਦਾਰ ਵਿਪਨ ਸੇਠੀ ਦੋਰਾਹਾ, ਹਨੀ ਘੁਡਾਣੀ, ਧਰਮ ਸਿੰਘ ਨਿਜ਼ਾਮਪੁਰ, ਅਮਰਜੀਤ ਸਿੰਘ ਮਾਂਗੇਵਾਲ, ਡਾ. ਪ੍ਰੇਮ ਸਿੰਘ ਸਿਹੋੜਾ, ਯੂਥ ਆਗੂ ਜਗਦੀਪ ਸਿੰਘ ਲਹਿਲ, ਪਾਲ ਸਿੰਘ ਅਜਨੌਦ ਸਾਬਕਾ ਸਰਪੰਚ, ਹਰਪ੍ਰੀਤ ਸਿੰਘ ਸਰਪੰਚ ਅਜਨੌਦ, ਹਰਪ੍ਰੀਤ ਸਿੰਘ ਰੌਣੀ, ਜਸਪ੍ਰੀਤ ਸਿੰਘ ਸਾਬਕਾ ਸਰਪੰਚ ਮਾਲੋ ਦੌਦ, ਮਾਸਟਰ ਦਲੀਪ ਸਿੰਘ, ਮਾਸਟਰ ਕੁਲਦੀਪ ਸਿੰਘ, ਧੀਰਾ ਜਰਗੜੀ, ਮਿਹਰ ਸਿੰਘ ਦੌਦ, ਜਥੇ. ਜੋਰਾ ਸਿੰਘ ਸਹਾਰਨ ਮਾਜਰਾ, ਦਲੀਪ ਸਿੰਘ ਜੰਡਾਲੀ (ਸਾਬਕਾ ਸਰਪੰਚ), ਜਥੇਦਾਰ ਪਰਮਜੀਤ ਸਿੰਘ ਦੌਦ, ਨਾਜਰ ਸਿੰਘ ਕੂਹਲੀ ਕਰਮਜੀਤ ਕੌਰ ਕੱਦੋਂ, ਜਸਵੰਤ ਸਿੰਘ ਅਲੂਣਾ, ਰਣਜੀਤ ਸਿੰਘ ਮਦਨੀਪੁਰ, ਬਲਜੀਤ ਸਿੰਘ ਸਿਆੜ ਅਤੇ ਅਮਨ ਸਿੰਘ ਜੱਲਾ ਹਾਜ਼ਰ ਸਨ |