16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਵਿਧਾਨ ਸਭਾ ਹਲਕਾ ਪਾਇਲ ਵਿਚਲੇ ਵੱਖ-ਵੱਖ ਮੁੱਦਿਆਂ ਲਈ ਉਲੀਕਾਂਗੇ ਪ੍ਰੋਗਰਾਮ-ਰੁਪਾਲੋਂ, ਧਮੋਟ

Ad Position 21
No active advertisement
ਅਜੀਤ ਡੈਸਕ 20-12-2025
ਪਾਇਲ, 19 ਦਸੰਬਰ (ਨਿਜ਼ਾਮਪੁਰ/ਰਜਿੰਦਰ ਸਿੰਘ)-ਵਿਧਾਨ ਸਭਾ ਹਲਕਾ ਪਾਇਲ ਦੇ ਵਿੱਚ ਪੰਥਕ ਧਿਰਾਂ ਵੱਲੋਂ ਵੱਡੀ ਭੂਮਿਕਾ ਨਿਭਾਈ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਦੇ ਭਖਦੇ ਮਸਲਿਆਂ ਦੇ ਹੱਲ ਲਈ ਸਾਰੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਵੱਡੇ ਪ੍ਰੋਗਰਾਮ ਉਲੀਕੇ ਜਾਣਗੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਸੰਦੀਪ ਸਿੰਘ ਰੁਪਾਲੋਂ ਅਤੇ ਅਵਤਾਰ ਸਿੰਘ ਧਮੋਟ ਨੇ ਵੱਖ-ਵੱਖ ਧਿਰਾਂ ਵੱਲੋਂ ਸੱਦੇ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤੇ | ਉਪਰੋਕਤ ਆਗੂਆਂ ਨੇ ਕਿਹਾ ਕਿ ਕੁਝ ਮਹੀਨਿਆਂ ਦੇ ਵਿੱਚ ਹੀ ਵਿਧਾਨ ਸਭਾ ਹਲਕਾ ਪਾਇਲ ਦੇ ਵਿੱਚ ਦੀ ਵੱਡੀ ਧਿਰ ਵਜੋਂ ਸਥਾਪਿਤ ਹੋਏ ਹਾਂ ਕਿਉਂਕਿ ਰਵਾਇਤੀ ਪਾਰਟੀਆਂ ਕੇਵਲ ਵੋਟ ਦੀ ਰਾਜਨੀਤੀ ਕਰਦੀਆਂ ਹਨ | ਜਦੋਂ ਕਿ ਅਸੀਂ ਮਸਲਿਆਂ ਦੇ ਹੱਲ ਲਈ ਆਏ ਹਾਂ | ਉਨ੍ਹਾਂ ਕਿਹਾ ਕਿ ਕੁੱਝ ਮਹੀਨਿਆਂ ਵਿੱਚ ਲੋਕਾਂ ਵੱਲੋਂ ਜਿਹੜਾ ਪਿਆਰ ਦਿੱਤਾ ਗਿਆ | ਉਸ ਨਾਲ ਵਿਧਾਨ ਸਭਾ ਹਲਕੇ ਵਿੱਚ ਨਵੀਂ ਰਾਜਨੀਤੀ ਦੀ ਆਸ ਬੱਝੀ ਹੈ | ਇਸ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਇਨਸਾਫ਼ ਪਸੰਦ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਵੱਡੇ ਪੱਧਰ ਤੇ ਲੋਕਾਂ ਨੂੰ ਜਥੇਬੰਦਕ ਕਰਕੇ ਮਸਲਿਆਂ ਦੇ ਹੱਲ ਲਈ ਵੱਡਾ ਸੰਘਰਸ਼ ਉਲੀਕਿਆ ਜਾਵੇਗਾ ਲੋਕਾਂ ਦਾ ਸਾਡੇ ਲਈ ਖੜ ਜਾਣਾ ਹੀ ਬਹੁਤ ਵੱਡੀ ਗੱਲ ਹੈ | ਜਿਹੜੇ ਲੋਕ ਸਾਡੇ ਲਈ ਲੜੇ ਅਤੇ ਖੜੇ ਉਨ੍ਹਾਂ ਦੇ ਅਸੀਂ ਸਦਾ ਰਿਣੀ ਰਹਾਂਗੇ ਇਸ ਮੌਕੇ ਪੰਥਕ ਆਗੂ ਅਵਤਾਰ ਸਿੰਘ ਧਮੋਟ ਅਤੇ ਬਲਵਿੰਦਰ ਸਿੰਘ ਸਿਹੋੜਾ ਨੇ ਵੀ ਸੰਬੋਧਨ ਕੀਤਾ | ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਪਾਇਲ, ਜਥੇਦਾਰ ਤਾਰਾ ਸਿੰਘ ਘੁਡਾਣੀ, ਨੇਤਾ ਗਗਨਦੀਪ ਸਿੰਘ ਸਿੰਘ, ਹਰਬੰਤ ਸਿੰਘ ਗਿੱਲ, ਜੋਗਾ ਸਿੰਘ ਪਾਇਲ, ਦੀਦਾਰ ਸਿੰਘ ਰਾਣੋ, ਮਨਦੀਪ ਸਿੰਘ ਬੋਪਾਰਾਏ, ਬਲਵੀਰ ਸਿੰਘ ਸਿਹੌੜਾ, ਗੁਰਪ੍ਰੀਤ ਸਿੰਘ ਬੁਵਾਣੀ, ਮੰਗਲ ਸਿੰਘ ਭੱਠਲ, ਰਵਿੰਦਰ ਸਿੰਘ ਰਵੀ ਦੌਦ, ਵਰਿੰਦਰ ਸਿੰਘ ਵੇਰ ਕਲਾਂ, ਪਿ੍ਤਪਾਲ ਸਿੰਘ ਘੁਡਾਣੀ, ਨਵਦੀਪ ਸਿੰਘ ਚੋਮੋ, ਬਲਵਿੰਦਰ ਸਿੰਘ ਚੋਮੋ, ਹਰਮਨ ਸਿੰਘ ਚੋਮੋ, ਸੁਖਪਾਲ ਸਿੰਘ ਸੀਹਾਂ ਦੌਦ, ਅਮਰੀਕ ਸਿੰਘ ਗੋਸਲਾਂ, ਰਵਿੰਦਰ ਸਿੰਘ ਸੀਹਾਂ ਦੌਦ, ਰਾਜਕੋਮਲ ਸਿੰਘ ਜੰਡਾਲੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਛੀਵਾੜਾ ਸਾਹਿਬ ਦੀ ਸਾਲਾਨਾ ਸਭਾ 22 ਤੋਂ ਅਗਲੀ ਖ਼ਬਰ ਸੰਤ ਕਿਰਪਾਲ ਸਿੰਘ ਸਕੂਲ ਦੀ ਜਸਪ੍ਰੀਤ ਕੌਰ ਸਰਵੋਤਮ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ
Ad Position 24