10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਬੀਜਾ ਤੇ ਗੁ. ਮੰਜੀ ਸਾਹਿਬ ਕੋਟਾਂ ਦੇ ਇਲਾਕੇ ਅੰਦਰ ਰੋਜ਼ਾ ਦੇ ਝੁੰਡ ਤੋਂ ਕਿਸਾਨ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 21-12-2025
ਬੀਜਾ, 20 ਦਸੰਬਰ (ਕਸ਼ਮੀਰਾ ਸਿੰਘ ਬਗ਼ਲੀ)-ਬੀਜਾ ਤੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਇਲਾਕੇ ਅੰਦਰ ਵੱਡੀ ਤਾਦਾਦ ਵਿਚ ਰੋਜ ਖੇਤਾਂ ਵਿਚ ਘੁੰਮ ਕੇ ਕਿਸਾਨਾਂ ਦੀ ਫ਼ਸਲ ਨੂੰ ਬਰਬਾਦ ਕਰ ਰਹੇ ਹਨ | ਜਿਸ ਕਰਕੇ ਇਹ ਰੋਜ ਕਿਸਾਨਾਂ ਲਈ ਸਿਰਦਰਦੀ ਬਣੇ ਹੋਏ ਹਨ | ਪਰ ਸਬੰਧਿਤ ਮਹਿਕਮਾ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਸੁੱਖਾ ਮਾਂਗਟ, ਰਣਜੀਤ ਸਿੰਘ, ਗੁਰਮੁੱਖ ਸਿੰਘ, ਰਣਜੀਤ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ ਭੁੱਲਰ, ਜਸਵੰਤ ਸਿੰਘ ਬੀਜਾ, ਕਾਕਾ ਸਤਵਿੰਦਰ ਸਿੰਘ, ਰਜਿੰਦਰ ਸਿੰਘ ਕੋਟ ਪਨੈਚ, ਭਗਵੰਤ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ ਕੋਟ ਤੇ ਹੋਰ ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਰੋਜ਼ਾ ਦਾ ਝੁੰਡ ਮੰਡਿਆਲਾ ਕਲਾਂ, ਕੋਟ ਪਨੈਚ, ਕੋਟ ਸੇਖੋਂ, ਰਾਏਪੁਰ, ਬੀਜਾ, ਰੁਪਾਲੋਂ ਆਦਿ ਪਿੰਡਾਂ ਦੇ ਖੇਤਾਂ ਵਿਚ ਰੋਜ ਵੱਡੀ ਤਾਦਾਦ ਵਿਚ ਝੁੰਡ ਦੇ ਰੂਪ ਵਿਚ ਖੇਤਾਂ ਵਿਚ ਵੜ ਕੇ ਕਣਕ ਸਬਜੀ, ਨੂੰ ਰੋਜ਼ਾਨਾ ਬਰਬਾਦ ਕਰ ਰਹੇ ਹਨ | ਜਿਸ ਕਰਕੇ ਫ਼ਸਲਾਂ ਦਾ ਬਹੁਤ ਵੱਡਾ ਨੁਕਸਾਨ ਤਾਂ ਹੁੰਦਾ ਹੀ ਹੈ | ਕਈ ਵਾਰ ਇਹ ਰੋਜ ਤੇਜ ਰਫ਼ਤਾਰ ਨਾਲ ਸੜਕ ਨੂੰ ਪਾਰ ਕਰਦੇ ਹਨ ਤਾਂ ਇਹ ਦੁਰਘਟਨਾਵਾਂ ਨੂੰ ਜਨਮ ਦੇ ਰਹੇ ਹਨ | ਉਕਤ ਕਿਸਾਨਾਂ ਨੇ ਜੰਗਲਾਤ ਮਹਿਕਮੇ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਬੇਕਾਬੂ ਹੋਈ ਰੋਜ਼ਾ ਨੂੰ ਕਾਬੂ ਕਰਕੇ ਜੰਗਲਾਂ ਵਿੱਚ ਭੇਜਿਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦਾ ਬਲਾਕ ਸੰਮਤੀ ਚੋਣਾਂ ਵਿਚ ਵਧਿਆ ਗਰਾਫ਼ ਅਗਲੀ ਖ਼ਬਰ ਬਸੰਤ ਪੰਚਮੀ ਤੋਂ ਪਹਿਲਾਂ ਹੀ ਖੰਨਾ ਪੁਲਿਸ ਦੀ ਵੱਡੀ ਕਾਰਵਾਈ
Ad Position 24