10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸ਼੍ਰੋਮਣੀ ਅਕਾਲੀ ਦਲ ਦਾ ਬਲਾਕ ਸੰਮਤੀ ਚੋਣਾਂ ਵਿਚ ਵਧਿਆ ਗਰਾਫ਼

Ad Position 21
No active advertisement
ਅਜੀਤ ਡੈਸਕ 21-12-2025
ਮਾਛੀਵਾੜਾ ਸਾਹਿਬ, 20 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਬੀਤੇ ਦਿਨੀਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਜੋ ਨਤੀਜੇ ਆਏ ਹਨ ਉਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਗਰਾਫ਼ ਵਧਣ ਕਾਰਨ ਆਗੂ ਤੇ ਵਰਕਰ 2027 ਦੀਆਂ ਤਿਆਰੀਆਂ ਵਿਚ ਖ਼ੁਸ਼ ਨਜ਼ਰ ਆਏ | ਮਾਛੀਵਾੜਾ ਬਲਾਕ ਅਧੀਨ 116 ਪਿੰਡ ਹਨ ਜਿਨ੍ਹਾਂ ਦੇ 16 ਜ਼ੋਨ ਬਣਾਏ ਗਏ ਜਿੱਥੋਂ ਪਹਿਲੇ ਨੰਬਰ 'ਤੇ ਸ਼੍ਰੋਮਣੀ ਅਕਾਲੀ ਦਲ ਰਿਹਾ | ਬਲਾਕ ਸੰਮਤੀ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ 12,790 ਵੋਟਾਂ ਪਈਆਂ ਅਤੇ ਇੱਕ ਜ਼ੋਨ ਤੋਂ ਇਨ੍ਹਾਂ ਦੇ ਉਮੀਦਵਾਰ ਦੇ ਕਾਗ਼ਜ਼ ਰੱਦ ਹੋ ਗਏ ਸਨ | ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੂਜੇ ਨੰਬਰ 'ਤੇ ਰਹੀ, ਜਿਸ ਨੇ ਸਾਰੇ ਜ਼ੋਨਾਂ ਤੋਂ ਉਮੀਦਵਾਰ ਖੜੇ ਕੀਤੇ ਸਨ | ਪਰ ਉਹ ਫਿਰ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਵੋਟ ਪੋਲ ਵਿਚ ਹੇਠਾਂ ਰਹੀ, ਜਿਸ ਨੂੰ 12,444 ਵੋਟਾਂ ਨਾਲ ਸਬਰ ਕਰਨਾ ਪਿਆ | ਕਾਂਗਰਸ ਦੀ ਗੱਲ ਕਰੀਏ ਤਾਂ ਮਾਛੀਵਾੜਾ ਬਲਾਕ ਵਿਚ 15 ਜ਼ੋਨਾਂ 'ਤੇ ਵੋਟਾਂ ਪਈਆਂ ਜਿਸ 'ਚੋਂ 2 ਜ਼ੋਨਾਂ 'ਤੇ ਕਾਂਗਰਸੀ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰ ਦਿੱਤੇ ਗਏ ਅਤੇ 13 ਜ਼ੋਨਾਂ 'ਚੋਂ 10,544 ਵੋਟਾਂ ਪਈਆਂ ਤੇ ਜੇਕਰ 2 ਜ਼ੋਨਾਂ ਤੋਂ ਕਾਂਗਰਸੀ ਉਮੀਦਵਾਰ ਖੜ੍ਹਾ ਹੁੰਦਾ ਤਾਂ ਵੋਟਾਂ ਦਾ ਅੰਕੜਾ ਵਧ ਜਾਣਾ ਸੀ | ਭਾਜਪਾ ਨੇ ਮਾਛੀਵਾੜਾ ਬਲਾਕ ਸੰਮਤੀ ਦੇ 15 'ਚੋਂ 11 ਜ਼ੋਨਾਂ 'ਤੇ ਚੋਣ ਲੜੀ ਅਤੇ ਉਸ ਨੰੂ 2803 ਵੋਟਾਂ ਪ੍ਰਾਪਤ ਹੋਈਆਂ | ਮਾਛੀਵਾੜਾ ਬਲਾਕ ਸੰਮਤੀ ਚੋਣਾਂ ਵਿਚ ਪ੍ਰਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ, 'ਆਪ' ਤੇ ਕਾਂਗਰਸ ਵਿਚਕਾਰ ਦੇਖਣ ਨੂੰ ਮਿਲਿਆ | ਹੁਣ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਦੇਖਣਾ ਹੋਵੇਗਾ ਕਿ ਕਿਸ ਪਾਰਟੀ ਦੀ ਜਿੱਤ ਹੋਵੇਗੀ | ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਸਮਰਾਲਾ ਤੋਂ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਵਲੋਂ ਇਸ ਵਾਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਖੜ੍ਹੇ ਕੀਤੇ ਯੋਗ ਉਮੀਦਵਾਰ ਜਿਨ੍ਹਾਂ ਵਿਚ ਜ਼ਿਆਦਾਤਰ ਗਿਣਤੀ ਨੌਜਵਾਨਾਂ ਦੀ ਸੀ | ਉਨ੍ਹਾਂ ਵਲੋਂ ਉਮੀਦਵਾਰਾਂ ਲਈ ਦਿਨ ਰਾਤ ਕੀਤੀ ਮਿਹਨਤ ਸਦਕਾ 15 'ਚੋਂ 6 ਸੀਟਾਂ 'ਤੇ ਅਕਾਲੀ ਦਲ ਦੇ ਹਿੱਸੇ ਆਈਆਂ |
ਸ਼ੇਰਪੁਰ ਬੇਟ ਤੋਂ ਕਸਤੂਰੀ ਲਾਲ ਮਿੰਟੂ ਨੇ ਕਾਂਗਰਸ ਦਾ ਝੰਡਾ ਮੁੜ ਗੱਡਿਆ
ਸ਼ੇਰਪੁਰ ਬੇਟ ਜ਼ੋਨ ਤੋਂ ਮਾਛੀਵਾੜਾ ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਉਪ ਪ੍ਰਧਾਨ ਤੇ ਅਬਜ਼ਰਵਰ ਕਸਤੂਰੀ ਲਾਲ ਮਿੰਟੂ ਨੇ ਇਹ ਸੀਟ 'ਤੇ ਜਿੱਤ ਪ੍ਰਾਪਤ ਕਰ ਪਾਰਟੀ ਦਾ ਝੰਡਾ ਮੁੜ ਤੋਂ ਗੱਡਿਆ | ਜਾਣਕਾਰੀ ਅਨੁਸਾਰ ਸ਼ੇਰਪੁਰ ਬੇਟ ਜ਼ੋਨ ਜ਼ਿਆਦਾਤਰ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਹੈ, ਜਿਸ ਨੂੰ ਤੋੜਨ ਲਈ ਵਿਰੋਧੀ ਪਾਰਟੀਆਂ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਵਿਚ ਉਹ ਸਫਲ ਨਾ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਡੇਹਲੋਂ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਇਕਾਈ ਦਾ ਗਠਨ ਅਗਲੀ ਖ਼ਬਰ ਬੀਜਾ ਤੇ ਗੁ. ਮੰਜੀ ਸਾਹਿਬ ਕੋਟਾਂ ਦੇ ਇਲਾਕੇ ਅੰਦਰ ਰੋਜ਼ਾ ਦੇ ਝੁੰਡ ਤੋਂ ਕਿਸਾਨ ਪ੍ਰੇਸ਼ਾਨ
Ad Position 24