11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸਮਰਾਲਾ 'ਚ ਲੋਕ ਮੋਰਚਾ ਪੰਜਾਬ ਵਲੋਂ 27 ਨੂੰ ਕਨਵੈੱਨਸ਼ਨ ਤੇ ਮਾਰਚ

Ad Position 21
No active advertisement
ਅਜੀਤ ਡੈਸਕ 25-12-2025
ਸਮਰਾਲਾ, 24 ਦਸੰਬਰ (ਗੋਪਾਲ ਸੋਫਤ)-ਅੱਜ ਲੋਕ ਮੋਰਚਾ ਪੰਜਾਬ ਇਲਾਕਾ ਸਮਰਾਲਾ-ਖੰਨਾ ਦੇ ਮੈਂਬਰਾਂ ਤੇ ਹਮਾਇਤੀਆਂ ਦੀ ਮੀਟਿੰਗ ਇਲਾਕਾ ਕਨਵੀਨਰ ਕੁਲਵੰਤ ਤਰਕ ਦੀ ਅਗਵਾਈ 'ਚ ਕੀਤੀ ਗਈ¢ ਮੀਟਿੰਗ 'ਚ ਕੇਂਦਰ ਦੀ ਮੋਦੀ ਸਰਕਾਰ ਵਲੋਂ ਮੁਲਕ ਦੇ ਕੁਦਰਤੀ ਸਰੋਤਾਂ, ਪੈਦਾਵਾਰੀ ਸਾਧਨਾਂ 'ਤੇ ਦੇਸੀ-ਬਦੇਸੀ ਬਹੁ-ਰਾਸ਼ਟਰੀ ਕੰਪਨੀਆਂ ਦੇ ਕਬਜ਼ੇ ਕਰਵਾਉਣ, ਸਰਕਾਰੀ ਅਦਾਰਿਆਂ ਦਾ ਨਿੱਜੀ ਕਰਨ, ਸਰਕਾਰੀ ਜਾਇਦਾਦਾਂ ਵੇਚਣ, ਬਿਜਲੀ ਸੋਧ ਬਿੱਲ 2025, ਬੀਜ ਬਿੱਲ-2025 ਨਵੇਂ 4 ਕਿਰਤ ਕੋਡਾਂ, ਮਨਰੇਗਾ ਸਕੀਮ ਖ਼ਤਮ ਕਰਨ, ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ਵਰਗੇ ਵਿੱਢੇ ਸੱਜਰੇ ਹਮਲਿਆਂ ਖ਼ਿਲਾਫ਼ ਤੇ ਇਨ੍ਹਾਂ ਹਮਲਿਆਂ ਬਾਰੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਚੁੱਪ ਸਹਿਮਤੀ ਖ਼ਿਲਾਫ਼ ਦੋ ਇਨਕਲਾਬੀ ਜਥੇਬੰਦੀਆਂ ਲੋਕ ਮੋਰਚਾ ਪੰਜਾਬ ਤੇ ਇਨਕਲਾਬੀ ਕੇਂਦਰ ਪੰਜਾਬ ਵਲੋਂ ਕਨਵੈੱਨਸ਼ਨਾਂ-ਮਾਰਚਾਂ ਦੀ ਸ਼ੁਰੂ ਕੀਤੀ ਮੁਹਿੰਮ ਦਾ ਸਮਰਥਨ ਕਰਦੇ ਹੋਏ 27 ਦਸੰਬਰ ਨੂੰ ਸਮਰਾਲਾ 'ਚ ਕਨਵੈੱਨਸ਼ਨ ਤੇ ਸ਼ਹਿਰ 'ਚ ਮਾਰਚ ਕਰਨ ਦਾ ਫ਼ੈਸਲਾ ਕੀਤਾ¢ ਇਹ ਕਨਵੈੱਨਸ਼ਨ ਸਵੇਰੇ 11 ਵਜੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸਮਰਾਲਾ ਖੰਨਾ ਰੋਡ ਵਿਖੇ ਲੋਕ ਮੋਰਚਾ ਪੰਜਾਬ ਵਲੋਂ ਕੀਤੀ ਜਾਵੇਗੀ¢ ਜਿਸ ਨੰੂ ਸੂਬਾਈ ਆਗੂ ਸੰਬੋਧਨ ਕਰਨਗੇ¢ ਕਨਵੈੱਨਸ਼ਨ ਦੀ ਸਫਲਤਾ ਲਈ ਸਾਮਰਾਜੀ ਕਾਰਪੋਰੇਟੀ ਆਰਥਿਕ ਹਮਲਿਆਂ ਵਿਰੁੱਧ ਜੂਝ ਰਹੀਆਂ ਸਭਨਾਂ ਸੰਘਰਸ਼ਸ਼ੀਲ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਨੌਜਵਾਨ, ਸਭਿਆਚਾਰਕ ਸੰਸਥਾਵਾਂ/ਜਥੇਬੰਦੀਆਂ ਦੀਆਂ ਆਗੂ ਪਰਤਾਂ ਸਰਗਰਮ ਕਾਰਕੁਨਾਂ ਨਾਲ ਸੰਪਰਕ ਕਰ ਕੇ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ ਜਾਵੇਗਾ¢ ਅੱਜ ਦੀ ਮੀਟਿੰਗ ਵਿਚ ਗੁਰਬਖਸ਼ੀਸ਼ ਸਿੰਘ, ਹਰਜਿੰਦਰ ਸਿੰਘ, ਮਲਕੀਤ ਸਿੰਘ, ਮਾ. ਦਲਜੀਤ ਸਿੰਘ ਸਮਰਾਲਾ, ਗੁਰਪ੍ਰੀਤ ਸਿੰਘ ਜਲ ਸਪਲਾਈ ਐਂਡ ਸੈਨੀਟੇਸ਼ਨ, ਭੁਪਿੰਦਰ ਪਾਲ ਸਿੰਘ, ਮੇਲਾ ਸਿੰਘ ਆਦਿ ਸ਼ਾਮਿਲ ਹੋਏ¢
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬੀਜਾ ਇਕਾਈ ਦਾ ਹੋਇਆ ਗਠਨ ਅਗਲੀ ਖ਼ਬਰ ਪ੍ਰੋ. ਗੁਰਮੁੱਖ ਸਿੰਘ ਗੋਮੀ ਸਿਆੜ੍ਹ ਵਲੋਂ ਗੁਰੂ ਸਾਹਿਬ ਦੇ ਸ਼ੁਕਰਾਨੇ ਲਈ ਅਖੰਡ ਸਾਹਿਬ ਦੇ ਭੋਗ ਪਾਏ
Ad Position 24