07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਆਸਟ੍ਰੇਲੀਆ ਘੁੰਮਣ ਗਏ ਪਰਿਵਾਰ ਦੇ ਘਰ ਚੋਰਾਂ ਨੇ ਕੀਤਾ ਹੱਥ ਸਾਫ਼

Ad Position 21
No active advertisement
ਅਜੀਤ ਡੈਸਕ 28-12-2025
ਮਾਛੀਵਾੜਾ ਸਾਹਿਬ, 27 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਆਸਟ੍ਰੇਲੀਆ ਘੁੰਮਣ ਗਏ ਪਰਿਵਾਰ ਦੇ ਘਰ ਹੱਥ ਸਾਫ਼ ਕਰਦਿਆਂ ਚੋਰਾਂ ਨੇ ਸੋਨੇ, ਚਾਂਦੀ ਦੇ ਗਹਿਣੇ ਅਤੇ ਨਕਦੀ ਉਡਾ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ¢ ਨਰੇਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਪ੍ਰਮੋਦ ਕੁਮਾਰ ਜੋ ਆਪਣੇ ਪਰਿਵਾਰ ਨਾਲ ਲੰਘੀ 11 ਦਸੰਬਰ ਨੂੰ ਬੱਚਿਆਂ ਕੋਲ ਆਸਟ੍ਰੇਲੀਆ ਘੁੰਮਣ ਗਿਆ ਹੋਇਆ ਹੈ ਅਤੇ ਪਿੱਛੋਂ ਘਰ ਨੂੰ ਤਾਲਾ ਲੱਗਾ ਹੋਇਆ ਹੈ ¢ ਉਨ੍ਹਾਂ ਕਿਹਾ ਕਿ ਅਸੀਂ ਕੁੱਝ ਦਿਨ ਪਹਿਲਾਂ ਘਰ ਗਏ ਸੀ ਤਾਂ ਸਭ ਕੁੱਝ ਠੀਕ-ਠਾਕ ਸੀ ਅਤੇ ਅੱਜ ਜਦੋਂ ਉਨ੍ਹਾਂ ਆ ਕੇ ਦੇਖਿਆ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਤੇ ਸਾਮਾਨ ਇੱਧਰ ਉੱਧਰ ਬਿਖਰਿਆ ਪਿਆ ਸੀ ¢ ਉਨ੍ਹਾਂ ਦੱਸਿਆ ਕਿ ਚੋਰਾਂ ਵਲੋਂ ਕੁੱਝ ਦਿਨ ਪਹਿਲਾਂ ਹੀ ਬੈਨੀਵਾਲ ਲੈਬੋਟਰੀ, ਜੱਸ ਮੈਡੀਕਲ ਸਟੋਰ ਅਤੇ ਰਾਧਿਕਾ ਕਰਿਆਨਾ ਸਟੋਰ 'ਤੇ ਚੋਰੀ ਦੀਆਂ ਵਾਰਦਾਤਾਂ ਹੋਈਆਂ ਹਨ ¢ ਉਨ੍ਹਾਂ ਕਿਹਾ ਕਿ ਚੋਰੀ ਦੀ ਘਟਨਾ ਸਬੰਧੀ ਉਨ੍ਹਾਂ ਮਾਛੀਵਾੜਾ ਪੁਲਿਸ ਥਾਣਾ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ¢ ਉਨ੍ਹਾਂ ਪੁਲਿਸ ਤੋਂ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਤਾਂ ਜੋ ਇਲਾਕੇ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਈ ਜਾ ਸਕੇ¢ ਇਸ ਤੋਂ ਇਲਾਵਾ ਮਨਦੀਪ ਸਿੰਘ ਬੈਣੀਵਾਲ ਅਤੇ ਜਗਦੀਪ ਸਿੰਘ ਮਾਣਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਚੋਰ ਦੀ ਸ਼ਨਾਖ਼ਤ ਕਰ ਪੁਲਿਸ ਨੂੰ ਸੂਚਿਤ ਕੀਤਾ ਗਿਆ | ਪਰ ਉਨ੍ਹਾਂ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ¢ ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਚੋਰੀਆਂ ਪਿੱਛੇ ਇੱਕੋ ਹੀ ਚੋਰ ਦਾ ਹੱਥ ਹੈ ਜੋ ਕਿ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਇਆ ਹੈ¢ ਕੌਂਸਲਰ ਜਸਪਾਲ ਜੱਜ ਨੇ ਕਿਹਾ ਕਿ ਜਾਣਕਾਰੀ ਮਿਲਣ 'ਤੇ ਅਸੀਂ ਮੌਕੇ 'ਤੇ ਪੁੱਜੇ ਅਤੇ ਆ ਕੇ ਦੇਖਿਆ ਕਿ ਪਰਿਵਾਰ ਦਾ ਕਾਫ਼ੀ ਸਾਮਾਨ ਚੋਰੀ ਹੋਇਆ ਹੈ¢ ਉਨ੍ਹਾਂ ਕਿਹਾ ਕਿ ਇਲਾਕੇ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਦਿਨ ਬ ਦਿਨ ਵਧ ਰਹੀਆਂ ਹਨ ਜਿਸ ਨੂੰ ਕੰਟਰੋਲ ਕਰਨ ਲਈ ਪੁਲਿਸ ਨੂੰ ਸਖ਼ਤੀ ਵਰਤਣ ਦੀ ਲੋੜ ਹੈ¢
Ad Position 22
No active advertisement
ਪਿਛਲੀ ਖ਼ਬਰ ਆਪ ਦੇ ਰਾਜ ਅੰਦਰ ਲੋਕਤੰਤਰ ਦਾ ਰੱਜ ਕੇ ਘਾਣ ਹੋ ਰਿਹਾ-ਕੇ. ਡੀ. ਵੈਦ ਅਗਲੀ ਖ਼ਬਰ ਰੇਲ ਗੱਡੀਆਂ ਦੀ ਸੰਚਾਲਨ ਸਮਰੱਥਾ ਦੁੱਗਣੀ ਕਰਨ ਦੀ ਯੋਜਨਾ
Ad Position 24