07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਰੇਲ ਗੱਡੀਆਂ ਦੀ ਸੰਚਾਲਨ ਸਮਰੱਥਾ ਦੁੱਗਣੀ ਕਰਨ ਦੀ ਯੋਜਨਾ

Ad Position 21
No active advertisement
ਅਜੀਤ ਡੈਸਕ 28-12-2025
ਅੰਮਿ੍ਤਸਰ, 27 ਦਸੰਬਰ (ਗਗਨਦੀਪ ਸ਼ਰਮਾ)-ਭਾਰਤੀ ਰੇਲਵੇ ਵਲੋਂ ਯਾਤਰਾ ਦੀ ਮੰਗ 'ਚ ਲਗਾਤਾਰ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਦੇਖਦੇ ਹੋਏ, ਸਾਲ 2030 ਤੱਕ ਪ੍ਰਮੁੱਖ ਸ਼ਹਿਰਾਂ ਦੀ ਨਵੀਂ ਰੇਲ ਗੱਡੀਆਂ ਦੀ ਸੰਚਾਲਨ ਸਮਰੱਥਾ ਮੌਜੂਦਾ ਪੱਧਰ ਨਾਲੋਂ ਦੁੱਗਣੀ ਕਰਨ ਦੀ ਯੋਜਨਾ ਹੈ | ਇਸਦੇ ਤਹਿਤ ਉੱਤਰ ਰੇਲਵੇ ਦੇ 10 ਰੇਲਵੇ ਸਟੇਸ਼ਨਾਂ ਦੀ ਵੀ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ ਪਛਾਣ ਕੀਤੀ ਗਈ ਹੈ, ਜਿੰਨਾਂ 'ਚ ਅੰਮਿ੍ਤਸਰ, ਚੰਡੀਗੜ੍ਹ ਅਤੇ ਲੁਧਿਆਣਾ ਦਾ ਨਾਂਅ ਵੀ ਸ਼ਾਮਿਲ ਹੈ | ਇਸ ਯੋਜਨਾ ਨੂੰ ਤਿੰਨ ਸ਼੍ਰੇਣੀਆਂ 'ਚ ਵੰਡਿਆ ਜਾਵੇਗਾ-ਤਤਕਾਲ, ਥੋੜ੍ਹੇ ਸਮੇਂ ਲਈ ਅਤੇ ਲੰਬੇ ਸਮੇਂ ਲਈ | ਭਾਰਤੀ ਰੇਲਵੇ ਵਲੋਂ ਆਉਣ ਵਾਲੇ ਸਾਲਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮੌਜੂਦਾ
ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੋਵੇਗੀ | ਇਸ ਪ੍ਰਾਜੈਕਟ ਲਈ ਚੁਣੇ ਗਏ ਉੱਤਰ ਰੇਲਵੇ ਦੇ 10 ਰੇਲਵੇ ਸਟੇਸ਼ਨਾਂ ਦੀ ਸੂਚੀ 'ਚ ਅੰਮਿ੍ਤਸਰ ਸਮੇਤ ਲੁਧਿਆਣਾ, ਚੰਡੀਗੜ੍ਹ, ਦਿੱਲੀ, ਲਖਨਊ, ਵਾਰਾਣਸੀ, ਅਯੁੱਧਿਆ, ਜੰਮੂ, ਹਰਿਦੁਆਰ ਅਤੇ ਬਰੇਲੀ ਦਾ ਨਾਮ ਸ਼ਾਮਿਲ ਹੈ |

Ad Position 22
No active advertisement
ਪਿਛਲੀ ਖ਼ਬਰ ਆਸਟ੍ਰੇਲੀਆ ਘੁੰਮਣ ਗਏ ਪਰਿਵਾਰ ਦੇ ਘਰ ਚੋਰਾਂ ਨੇ ਕੀਤਾ ਹੱਥ ਸਾਫ਼ ਅਗਲੀ ਖ਼ਬਰ 25 ਕਰੋੜ ਤੋਂ ਵੱਧ ਦੀ ਹੈਰੋਇਨ ਸਮੇਤ ਤਸਕਰ ਗਿ੍ਫ਼ਤਾਰ <br/>
Ad Position 24