08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸਮਰਾਲਾ ਨਗਰ ਕੌਂਸਲ ਦੀ ਨਵੀਂ ਵਾਰਡਬੰਦੀ ਵਿਰੁੱਧ ਕਾਂਗਰਸ ਵਲੋਂ ਸੰਘਰਸ਼ ਦਾ ਐਲਾਨ

Ad Position 21
No active advertisement
ਸਮਰਾਲਾ ਨਗਰ ਕੌਂਸਲ ਦੀ ਨਵੀਂ ਵਾਰਡਬੰਦੀ ਵਿਰੁੱਧ ਸੰਘਰਸ਼ ਦਾ ਐਲਾਨ ਕਰਦੇ ਹੋਏ ਯੂਥ ਕਾਂਗਰਸ ਦੇ ਆਗੂ¢ ਤਸਵੀਰ : ਗੋਪਾਲ ਸੋਫਤ <br/> 28-12-2025
ਸਮਰਾਲਾ, 27 ਦਸੰਬਰ (ਗੋਪਾਲ ਸੋਫਤ)-ਸਥਾਨਕ ਕਾਂਗਰਸ ਵਲੋਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਸ਼ਹਿਰ ਦੀ ਕੀਤੀ ਗਈ ਨਵੀਂ ਵਾਰਡਬੰਦੀ ਦਾ ਵਿਰੋਧ ਕਰਨ ਲਈ ਸੜਕ ਤੋਂ ਲੈ ਕੇ ਅਦਾਲਤ ਤੱਕ ਸੰਘਰਸ਼ ਆਰੰਭਣ ਦਾ ਐਲਾਨ ਕੀਤਾ ਹੈ ¢ ਇਹ ਐਲਾਨ ਅੱਜ ਇੱਥੇ ਯੂਥ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਸ਼ਾਲ ਭਾਰਤੀ ਨੇ ਕਰਦਿਆਂ ਕਿਹਾ ਕਿ ਸ਼ਹਿਰ ਦੀ ਵਾਰਡ ਬੰਦੀ ਬਹੁਤ ਹੀ ਗਲਤ ਤਰੀਕੇ ਨਾਲ ਕੀਤੀ ਗਈ ਹੈ ਅਤੇ ਹਰ ਵਾਰਡ ਦੀ ਰਚਨਾ ਨੂੰ ਮਨਮਰਜ਼ੀ ਦੇ ਢੰਗ ਨਾਲ ਤੋੜ ਮਰੋੜ ਕੇ ਕਈ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਹੈ ¢ ਜਿਸ ਸਦਕਾ ਨਾ ਸਿਰਫ਼ ਸਥਾਨਕ ਵਸਨੀਕਾਂ ਨੂੰ ਹੀ ਨਹੀਂ, ਬਲਕਿ ਸਥਾਨਕ ਕੌਂਸਲਰਾਂ ਤੇ ਚੋਣ ਲੜਨ ਦੇ ਚਾਹਵਾਨ ਆਗੂਆਂ ਨੂੰ ਵੱਡਾ ਫ਼ਰਕ ਪਿਆ ਹੈ¢ ਉਨ੍ਹਾਂ ਦੋਸ਼ ਲਾਇਆ ਕਿ ਨਵੀਂ ਵਾਰਡਬੰਦੀ ਦੀ ਲਿਸਟ ਵੀ ਇਸ 'ਤੇ ਇਤਰਾਜ਼ ਕਰਨ ਦੀ ਮਿਤੀ ਤੋਂ ਬਾਅਦ ਮਿਲੀ ਹੈ ਅਤੇ ਉਸ ਦੇ ਨਾਲ ਨਵੇਂ ਬਣਾਏ ਵਾਰਡਾਂ ਦਾ ਨਕਸ਼ਾ ਵੀ ਉਪਲਬਧ ਨਹੀਂ ਕਰਵਾਇਆ ਗਿਆ ਹੈ ¢ ਕਾਂਗਰਸ ਦਾ ਦੋਸ਼ ਹੈ ਕਿ ਸੱਤਾਧਾਰੀ ਧਿਰ ਨੇ ਆਪਣੇ ਚਹੇਤਿਆਂ ਨੂੰ ਫ਼ਾਇਦਾ ਦੇਣ ਲਈ ਅਜਿਹਾ ਕੀਤਾ ਹੈ ਕਿਉਂਕਿ ਪਿਛਲੀਆਂ ਨਗਰ ਕੌਂਸਲ ਚੋਣਾਂ ਵਿਚ ਅੱਧ ਤੋਂ ਵੱਧ ਸੀਟਾਂ 'ਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਸਨ ਅਤੇ ਇਸ ਵਾਰ ਇਨ੍ਹਾਂ ਦਾ ਇਹੋ ਜਿਹਾ ਹਾਲ ਹੀ ਹੋਣਾ ਸੀ¢ ਉਨ੍ਹਾਂ ਕਿਹਾ ਕਿ ਆਪ ਦੇ ਪੰਜ-ਪੰਜ ਆਗੂ ਨਗਰ ਕੌਂਸਲ ਦਾ ਪ੍ਰਧਾਨ ਬਣਨ ਲਈ ਇਕ ਦੂਜੇ ਨੂੰ ਠਿੱਬੀ ਲਾਉਣ ਲਈ ਆਪਣੀ ਸਿਆਸੀ ਗੋਟੀਆਂ ਫਿਟ ਕਰ ਰਹੇ ਹਨ¢ ਉਨ੍ਹਾਂ ਕਿਹਾ ਸਰਕਾਰੀ ਧਿਰ ਵਲੋਂ ਕਥਿਤ ਤੌਰ 'ਤੇ ਇਸ ਹਲਕੇ ਦੇ ਪਹਿਲਾਂ ਮਾਛੀਵਾੜਾ ਸਾਹਿਬ 'ਚ ਧੱਕੇ ਨਾਲ ਸਾਡੇ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰਾਏ ਗਏ | ਉਸ ਤੋਂ ਬਾਅਦ ਧੱਕਾ ਬਲਾਕ ਸੰਮਤੀ ਚੋਣਾਂ ਦੇ ਵਿਚ ਕੀਤਾ ਗਿਆ ਅਤੇ ਹੁਣ ਸਮਰਾਲਾ ਦੀ ਨਗਰ ਕੌਂਸਲ ਦੀ ਚੋਣਾਂ ਵਿਚ ਇਹੋ ਜਿਹੀ ਤਿਆਰੀ ਕਰੀ ਜਾ ਰਹੀ ਹੈ ¢ ਵਿਸ਼ਾਲ ਭਾਰਤੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਐਤਕੀਂ ਕੀਤੀ ਨਵੀਂ ਵਾਰਡ ਬੰਦੀ ਨੂੰ ਸੋਧਿਆ ਜਾਵੇ ਅਤੇ ਮੌਜੂਦਾ ਵਾਰਡਬੰਦੀ ਨੂੰ ਉਸੇ ਢੰਗ ਨਾਲ ਰੱਖਿਆ ਜਾਵੇ ¢ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਵਲੋਂ ਅਪਣਿਆ ਨੂੰ ਲਾਭ ਪਹੁੰਚਾਉਣ ਲਈ ਕੀਤੀ | ਇਸ ਗਲਤ ਤੇ ਗੈਰ ਭੂਗੋਲਿਕ ਵਾਰਡਬੰਦੀ ਵਿਰੁੱਧ ਹਰ ਪੱਧਰ 'ਤੇ ਅੱਗੇ ਹੋ ਕੇ ਸੰਘਰਸ਼ ਕਰੇਗੀ¢ ਕੌਂਸਲ ਦੇ ਸਾਬਕਾ ਪ੍ਰਧਾਨ ਮਿੱਤਰ ਪਾਲ ਸਿੰਘ ਲਵਲੀ, ਸ਼ਹਿਰੀ ਪ੍ਰਧਾਨ ਤਰਸੇਮ ਸ਼ਰਮਾ, ਮਨਦੀਪ ਖੁੱਲਰ ਅਤੇ ਰਵੀ ਕਲਿਆਣ ਆਦਿ ਵੀ ਮੌਜੂਦ ਸਨ¢
Ad Position 22
No active advertisement
ਪਿਛਲੀ ਖ਼ਬਰ ਜੋੜ ਮੇਲ ਜਾਣ ਵਾਲੀ ਸੰਗਤ ਲਈ ਜੰਗਲਾਤ ਵਿਭਾਗ ਵਲੋਂ ਲੰਗਰ ਲਗਾਇਆ ਅਗਲੀ ਖ਼ਬਰ ਡੇਹਲੋਂ ਵਿਖੇ ਦੁਕਾਨਦਾਰਾਂ ਵਲੋਂ ਮਹਾਨ ਸ਼ਹੀਦਾਂ ਦੀ ਪਵਿੱਤਰ ਯਾਦ 'ਚ ਦੁੱਧ ਦੇ ਲੰਗਰ ਲਗਾਏ
Ad Position 24