ਈਸੜੂ, 27 ਦਸੰਬਰ (ਬਲਵਿੰਦਰ ਸਿੰਘ)-ਨੇੜਲੇ ਪਿੰਡ ਅਲੂਣਾ ਮਿਆਨਾ ਵਿਖੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਕੁਰਬਾਨੀ ਨੂੰ ਮੁੱਖ ਰੱਖਦਿਆਂ ਫ਼ਤਿਹਗੜ੍ਹ ਸਾਹਿਬ ਮੱਥਾ ਟੇਕਣ ਜਾਣ ਆਉਣ ਵਾਲੀ ਸੰਗਤ ਨੂੰ ਸੇਵਾਦਾਰਾਂ ਵੱਲੋਂ ਚਾਹ, ਬਰੈੱਡ ਅਤੇ ਪਕੌੜਿਆਂ ਦੇ ਲੰਗਰ ਛਕਾਉਣ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ | ਰਾਹਗੀਰਾਂ ਨੂੰ ਲੰਗਰ ਛਕਾਉਣ ਤੇ ਬਰਤਨ ਸਾਫ਼ ਕਰਨ ਦੀਆਂ ਸੇਵਾਵਾਂ ਬਾਬਾ ਬੂਟਾ ਸਿੰਘ, ਸਰਪੰਚ ਸੁਰਜੀਤ ਸਿੰਘ, ਨਵਜੋਤ ਸਿੰਘ, ਜਗਤਾਰ ਸਿੰਘ, ਬੀਰਦਵਿੰਦਰ ਸਿੰਘ, ਪ੍ਰਧਾਨ ਅਜੀਤ ਸਿੰਘ, ਹਰਵਿੰਦਰ ਸਿੰਘ, ਜਸਵੀਰ ਸਿੰਘ ਜੱਸੀ, ਜੋਗਿੰਦਰ ਸਿੰਘ, ਜੈ ਸਿੰਘ, ਸੁਖਪ੍ਰੀਤ ਸਿੰਘ, ਪ੍ਰਗਟ ਸਿੰਘ, ਮਾ ਸੀਤਲ ਸਿੰਘ, ਅਜੇ ਪ੍ਰਤਾਪ ਸਿੰਘ, ਗੁਰਵਿੰਦਰ ਸਿੰਘ ਖ਼ਾਲਸਾ, ਹਰਦਿਆਲ ਸਿੰਘ, ਜਸ ਮਲਹਾਂਸ, ਜੱਗੀ ਹਲਵਾਈ ਅਤੇ ਸਮੂਹ ਪਿੰਡ ਵਾਸੀਆਂ ਵਲੋਂ ਨਿਭਾਈਆਂ ਗਈਆਂ |