08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸਿੱਖ ਵਕੀਲ ਨੇ ਕੈਨੇਡਾ ਦੀ ਅਦਾਲਤ ਦਾ ਕਾਨੂੰਨ ਬਦਲਵਾ ਕੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ-ਸ਼ਾਹਪੁਰ

Ad Position 21
No active advertisement
ਅਜੀਤ ਡੈਸਕ 28-12-2025
ਪਾਇਲ, 27 ਦਸੰਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਪੰਜਾਬ ਦੇ ਹੋਣਹਾਰ ਸਿੱਖ ਪੰਜਾਬੀ ਨੌਜਵਾਨ ਹਰ ਖੇਤਰ ਵਿਦੇਸ਼ਾਂ 'ਚ ਰਹਿ ਕੇ ਚੰਗੀ ਤਰੱਕੀ ਤੇ ਜਿੱਤਾਂ ਹਾਸਲ ਕਰ ਕੇ ਕੌਮ ਤੇ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ | ਇਸੇ ਲੜੀ ਤਹਿਤ ਸਿੱਖ ਨੌਜਵਾਨ ਵਕੀਲ ਪ੍ਰਭਜੋਤ ਸਿੰਘ ਨੇ ਕੈਨੇਡਾ ਦੀ ਮਾਨਯੋਗ ਸੁਪਰੀਮ ਕੋਰਟ ਨੂੰ ਪ੍ਰਭਾਵਸ਼ਾਲੀ ਦਲੀਲਾਂ ਦੇ ਸਦੀ ਤੋਂ ਚੱਲਿਆ ਆ ਰਿਹਾ ਕਾਨੂੰਨ ਬਦਲਵਾ ਕੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ | ਪੰਜਾਬ ਦੇ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਨਾਲ ਸਬੰਧਿਤ ਸਿੱਖ ਨੌਜਵਾਨ ਪ੍ਰਭਜੋਤ ਸਿੰਘ ਨੇ ਵਕੀਲ ਦੀ ਡਿਗਰੀ ਪ੍ਰਾਪਤ ਕੀਤੀ ਤੇ ਕੈਨੇਡਾ ਦੀ ਅਦਾਲਤ ਵਿੱਚ ਆਪਣੀ ਵਕਾਲਤ ਕਰਨ ਲਈ ਉਸ ਨੂੰ ਕਿੰਗ ਵਾਰਲਸ ਦੀ ਸਹੁੰ ਚੁੱਕਣੀ ਪੈਣੀ ਸੀ ਜਿਸ ਦੀ ਉਸ ਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈ ਤੇ ਉਹ ਆਪਣੇ ਗੁਰੂ ਤੋਂ ਵੱਡਾ ਕਿਸੇ ਨੂੰ ਨਹੀਂ ਮੰਨ ਸਕਦਾ, ਉਹ ਵਕਾਲਤ ਨਹੀਂ ਕਰੇਗਾ ਪਰ ਸਹੁੰ ਨਹੀਂ ਚੱਲੇਗਾ | ਉਸ ਨੇ ਆਪਣਾ ਹੱਕ ਲੈਣ ਲਈ ਪਹਿਲਾਂ ਹੇਠਲੀ ਅਦਾਲਤ 'ਚ ਕੇਸ ਕੀਤਾ ਉਹ ਖ਼ਾਰਜ ਹੋ ਗਿਆ ਤਾਂ ਫਿਰ ਉਸ ਨੇ ਕੈਨੇਡਾ ਦੀ ਮਾਨਯੋਗ ਸੁਪਰੀਮ ਕੋਰਟ 'ਚ ਅਪੀਲ ਕਰ ਕੇ ਆਪਣੇ ਕੇਸ 'ਚ ਵੱਡੀਆਂ ਪ੍ਰਭਾਵਸ਼ਾਲੀ ਦਲੀਲਾਂ ਦਿੱਤੀਆਂ | ਜਿਸ ਦੀ ਸੁਣਵਾਈ ਕਰਦੇ ਹੋਏ ਮਾਨਯੋਗ ਕੈਨੇਡਾ ਦੀ ਸੁਪਰੀਮ ਕੋਰਟ ਨੇ 1912 ਤੋਂ ਚਲਦਾ ਆ ਰਿਹਾ ਕਾਨੂੰਨ ਹੀ ਬਦਲ ਦਿੱਤਾ ਤੇ ਫ਼ੈਸਲਾ ਕੀਤਾ ਕਿ ਹੁਣ ਪ੍ਰਭਜੋਤ ਸਿੰਘ ਦੀ ਦਲੀਲ ਨਾਲ ਸਹਿਮਤ ਹੁੰਦਿਆਂ ਹੁਣ ਕਦੇ ਵੀ ਕਿਸੇ ਵਿਅਕਤੀ ਨੂੰ ਕਿਸੇ ਵੀ ਅਹੁਦੇ 'ਤੇ ਜਾਣ ਲਈ ਰਾਜੇ ਦੀ ਸਹੁੰ ਚੁੱਕਣ ਦੀ ਜ਼ਰੂਰਤ ਨਹੀਂ ਹੈ | ਮਾਨਯੋਗ ਅਦਾਲਤ ਦੇ ਇਸ ਫ਼ੈਸਲੇ ਦਾ ਹਰ ਪਾਸਿਉਂ ਬਹੁਤ ਸਵਾਗਤ ਹੋ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਥਾਣਾ ਸਿਟੀ ਰਾਏਕੋਟ ਵਲੋਂ ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਅਲੂਣਾ ਮਿਆਨਾ 'ਚ ਸੇਵਾਦਾਰਾਂ ਵਲੋਂ ਰਾਹਗੀਰਾਂ ਨੂੰ ਛਕਾਇਆ ਲੰਗਰ
Ad Position 24