ਮੁੱਲਾਂਪੁਰ-ਦਾਖਾ, 27 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਭਰਤੀ ਸੇਵਾ ਨੂੰ ਬਾਖੂਬੀ, ਸਿਦਕਦਿਲੀ ਨਾਲ ਪੂਰਾ ਕਰਨ ਵਾਲੇ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਆਪਣੀ ਪੰਥਕ ਸੋਚ ਵਾਲੀ ਟੀਮ ਨਾਲ ਰਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਮੰਡੀ ਮੁੱਲਾਂਪੁਰ ਦਫ਼ਤਰ ਬਾਹਰ ਦੁੱਧ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਮਨਪ੍ਰੀਤ ਸਿੰਘ ਨੇ ਕਿਹਾ ਕਿ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਆਦਿ ਬੀੜ ਸਾਹਿਬ' ਨੂੰ ਗੁਰਿਆਈ ਬਖਸ਼ਦਿਆਂ ਹੋਇਆਂ ਖ਼ਾਲਸਾ ਪੰਥ ਨੰ ਗੁਰੂ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ, ਸਾਡਾ ਗੁਰੂ ਸ਼ਬਦ ਪ੍ਰਤੀ ਭਰੋਸਾ ਪ੍ਰਪੱਕ ਹੋਣਾ ਚਾਹੀਦਾ | ਉਨ੍ਹਾਂ ਕਿਹਾ ਕਿ ਦਸਮ ਪਾਤਿਸ਼ਾਹ ਸੰਸਾਰ ਦੇ ਇਤਿਹਾਸ ਵਿਚ ਇਕ ਇਨਕਲਾਬੀ ਲਹਿਰ ਹੋਏ, ਜਿੰਨ੍ਹਾਂ ਸਾਡੀ ਜ਼ਿੰਦਗੀ ਵਿਚ ਇਨਕਲਾਬੀ ਅਤੇ ਇਤਿਹਾਸਿਕ ਤਬਦੀਲੀ ਲਿਆਂਦੀ | ਇਸ ਤੋਂ ਪਹਿਲਾਂ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ ਆਪਣੇ ਪਰਿਵਾਰ ਨਾਲ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਜੋਤੀ ਸਰੂਪ, ਗੁਰਦੁਆਰਾ ਠੰਡਾ ਬੁਰਜ ਵਿਖੇ ਨਤਮਸਤਕ ਹੋਏ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਹਾਂਸ ਸਿੱਧਵਾਂ ਬੇਟ, ਰਛਪਾਲ ਸਿੰਘ ਪਾਲੀ ਰੂੰਮੀ, ਜਥੇਦਾਰ ਜਗਤਾਰ ਸਿੰਘ ਲਤਾਲਾ, ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਰਾਮ ਆਸਰਾ ਸਿੰਘ ਚੱਕ ਕਲਾਂ, ਸਰਪੰਚ ਜਗਜੀਤ ਸਿੰਘ ਭੋਲਾ, ਜਗਦੀਪ ਸਿੰਘ ਵਿੱਕੀ ਸਵੱਦੀ, ਗੁਰਮੀਤ ਸਿੰਘ ਵਲੀਪੁਰ, ਤੇਜਿੰਦਰ ਸਿੰਘ ਸ਼ਹਿਰੀਆ ਤਲਵੰਡੀ, ਹਰਬੀਰ ਸਿੰਘ ਇਯਾਲੀ, ਜੱਸੀ ਇਯਾਲੀ, ਲਖਵੀਰ ਸਿੰਘ ਗੋਰਾਹੂਰ, ਬਾਬਾ ਬਖਸ਼ੀਸ਼ ਸਿੰਘ ਮੁੱਲਾਂਪੁਰ, ਜਥੇਦਾਰ ਅਜਮੇਰ ਸਿੰਘ ਰਤਨ, ਸੁਰਿੰਦਰਪਾਲ ਸਿੰਘ ਮੁੱਲਾਂਪੁਰ, ਦਰਸ਼ਨ ਸਿੰਘ ਧਨੋਆ, ਅਕਾਲੀ ਬਲਵੰਤ ਸਿੰਘ, ਗੁਰਦੀਪ ਸਿੰਘ ਭੱਠਾਧੂਹਾ, ਸੁਖਵਿੰਦਰ ਸਿੰਘ ਭੋਲਾ ਮੈਂਬਰ ਬਲਾਕ ਸੰਮਤੀ ਸਵੱਦੀ, ਲਖਵੀਰ ਸਿੰਘ ਮੈਂਬਰ ਬਲਾਕ ਸੰਮਤੀ ਬੱਦੋਵਾਲ, ਰਾਜਦੀਪ ਸਿੰਘ ਖ਼ਾਲਸਾ ਮੈਂਬਰ ਬਲਾਕ ਸੰਮਤੀ ਮਾਨ, ਗੁਰਵਿੰਦਰ ਸਿੰਘ ਮੈਂਬਰ ਬਲਾਕ ਸੰਮਤੀ ਗੁੱਜਰਵਾਲ, ਲਖਵਿੰਦਰ ਸਿੰਘ ਦੇਤਵਾਲ ਸੰਮਤੀ ਮੈਂਬਰ, ਗੁਰਮੇਲ ਸਿੰਘ ਗੋਗੀ ਸੰਮਤੀ ਮੈਂਬਰ ਧੂਲਕੋਟ, ਅਮਨਦੀਪ ਸਿੰਘ ਰਾਊਵਾਲ ਸੰਮਤੀ ਮੈਂਬਰ, ਪਰਗਟ ਸਿੰਘ ਢਿੱਲੋਂ ਸਾਬਕਾ ਸਰਪੰਚ, ਰਜਿੰਦਰ ਸਿੰਘ ਝੱਮਟ, ਇਯਾਲੀ ਸਮਰਥਕ ਸੈਂਕੜੇ ਹੋਰ ਮੌਜੂਦ ਰਹੇ | ਲੰਗਰਾਂ ਦੀ ਆਰੰਭਤਾ ਤੋਂ ਪਹਿਲਾਂ ਪੰਥ ਪ੍ਰਸਿੱਧ ਰਾਗੀ ਭਾਈ ਅਮਰੀਕ ਸਿੰਘ ਵਲੋਂ ਅਰਦਾਸ ਕੀਤੀ ਗਈ |