08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਦੋਰਾਹਾ ਵਿਖੇ ਸੁਹਾਗ ਜਿਊਲਰਜ਼ ਵਾਲਿਆਂ ਨੇ ਕਰਵਾਏ ਦਸਤਾਰ ਮੁਕਾਬਲੇ <br/>

Ad Position 21
No active advertisement
ਅਜੀਤ ਡੈਸਕ 28-12-2025
ਦੋਰਾਹਾ, 27 ਦਸੰਬਰ (ਮਨਜੀਤ ਸਿੰਘ ਗਿੱਲ)-ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁੱਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸੁਹਾਗ ਜਿਊਲਰਜ਼ ਰੇਲਵੇ ਰੋਡ ਦੋਰਾਹਾ ਵਾਲਿਆਂ ਵਲੋਂ ਸੁੰਦਰ ਦਸਤਾਰ ਮੁਕਾਬਲੇ ਪ੍ਰਧਾਨ ਵਨੀਤ ਆਸ਼ਟ ਦੀ ਸਰਪ੍ਰਸਤੀ ਕਰਵਾਏ ਗਏ ¢ ਇਨ੍ਹਾਂ ਮੁਕਾਬਲਿਆਂ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਲਖਵੀਰ ਸਿੰਘ ਲੱਖਾ ਪਾਇਲ ਨੇ ਸ਼ਿਰਕਤ ਕਰਦਿਆਂ ਦਸਤਾਰ ਮੁਕਾਬਲੇ 'ਚ ਜੇਤੂਆਂ ਨੂੰ ਮੈਡਲ ਤੇ ਨਕਦ ਰਾਸ਼ੀ ਭੇਂਟ ਕਰਦਿਆਂ ਕਿਹਾ ਕਿ ਬੱਚਿਆਂ ਅੰਦਰ ਦਸਤਾਰ ਦੀ ਰੁਚੀ ਪੈਦਾ ਕਰਨ ਲਈ ਪ੍ਰਬੰਧਕਾਂ ਵਲੋਂ ਚੁੱਕਿਆ ਕਦਮ ਸ਼ਲਾਘਾਯੋਗ ਹੈ ਤੇ ਸਿੱਖੀ ਦੀ ਪ੍ਰਫੁੱਲਤਾ ਲਈ ਅਜਿਹੇ ਦਸਤਾਰ ਮੁਕਾਬਲੇ ਵਰਦਾਨ ਸਾਬਤ ਹੋਣਗੇ ¢ ਚੇਅਰਮੈਨ ਬੰਤ ਸਿੰਘ ਦੋਬੁਰਜੀ ਨੇ ਕਿਹਾ ਦਸਤਾਰ ਸਾਡੇ ਗੁਰੂ ਸਾਹਿਬਾਨ ਵਲੋਂ ਬਖ਼ਸ਼ਿਆ ਤਾਜ ਹੈ ਅਤੇ ਕੇਸ ਗੁਰੂ ਦੀ ਮੋਹਰ ਹਨ, ਜਿਨ੍ਹਾਂ ਦਾ ਸਤਿਕਾਰ ਕਰਨਾ ਸਾਡਾ ਫ਼ਰਜ਼ ਹੈ¢ ਉਨ੍ਹਾਂ ਕਿਹਾ ਕਿ ਬੱਚਿਆਂ ਤੇ ਨੌਜਵਾਨਾਂ ਨੂੰ ਦਸਤਾਰ ਨਾਲ ਜੋੜਨ ਤੇ ਬਾਣੀ ਬਾਣੇ ਨਾਲ ਜੋੜਨ ਲਈ ਇਸ ਤਰਾਂ ਦੇ ਉਪਰਾਲੇ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ¢ ਮੁੱਖ ਪ੍ਰਬੰਧਕ ਵਨੀਤ ਆਸ਼ਟ ਨੇ ਪੁੱਜੇ ਬੱਚਿਆਂ ਤੇ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਸਤਾਰ ਮੁਕਾਬਲੇ ਸਿੱਖ ਕੌਮ ਦੀ ਆਨ ਅਤੇ ਸ਼ਾਨ ਹਨ ਤੇ ਦਸਤਾਰ ਤੋ ਬਿਨਾਂ ਸਿੱਖ ਦੀ ਜ਼ਿੰਦਗੀ ਅਧੂਰੀ ਹੈ¢ ਕੋਚ ਸੰਦੀਪ ਸਿੰਘ ਬਗ਼ਲੀ ਨੇ ਇਨ੍ਹਾਂ ਦਸਤਾਰ ਮੁਕਾਬਲਿਆਂ ਚ ਜੱਜ ਦੀ ਭੂਮਿਕਾ ਨਿਭਾਈ¢ ਇਨ੍ਹਾਂ ਮੁਕਾਬਲਿਆਂ 'ਚ ਚੇਤਨਜੋਤ ਸਿੰਘ ਪਹਿਲਾ ਸਥਾਨ, ਗੁਰਦਿੱਤ ਸਿੰਘ ਨੇ ਦੂਜਾ ਸਥਾਨ ਅਤੇ ਹਰਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ¢ ਇਸ ਮੌਕੇ ਮਨਦੀਪ ਸਿੰਘ ਮਾਂਗਟ, ਸਾਬਕਾ ਰਾਜਵੀਰ ਸਿੰਘ ਰੂਬਲ, ਮਨਜੋਤ ਮਾਨ, ਨਿਰਦੋਸ਼ ਕੁਮਾਰ, ਮਲਵਿੰਦਰ ਸਿੰਘ, ਰਾਜਿੰਦਰ ਸਿੰਘ ਗਹੀਰ, ਜਸਵਿੰਦਰ ਸਿੰਘ ਜੱਸਾ, ਪਰਮਿੰਦਰ ਟਿਵਾਣਾ, ਜੱਸਾ ਬਾਬਾ, ਇੰਦਰਜੀਤ ਸਿੰਘ ਸ਼ਾਲੂ, ਭਗਵੰਤ ਸਿੰਘ, ਬਲਜੀਤ ਸਿੰਘ, ਅਵਤਾਰ ਸਿੰਘ ਮਠਾੜੂ, ਪਵਨ ਸ਼ੁਕਲਾ, ਐੱਸ. ਪੀ. ਸ਼ੁਕਲਾ, ਲਖਵਿੰਦਰ ਸਿੰਘ ਹਰਮਨ ਕੱਦੋਂ, ਕੇਸ਼ਵਾ ਅਨੰਦ, ਸੰਤੋਖ ਸਿੰਘ, ਤਰਲੋਚਨ ਸਿੰਘ ਰਵੀ ਝੱਜ, ਇੰਸ. ਨਛੱਤਰ ਸਿੰਘ, ਵਰਿੰਦਰ ਮਾਂਗਟ ਤੇ ਸੁਰਿੰਦਰ ਸਿੰਘ ਆਦਿ ਸ਼ਹਿਰ ਵਾਸੀ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਸੀਚੇਵਾਲ ਮਾਡਲ ਪ੍ਰੋਜੈਕਟ ਦੀ ਸੰਤ ਬਾਬਾ ਹਰਚੰਦ ਸਿੰਘ ਨੇ ਕੰਮ ਦੀ ਸ਼ੁਰੂਆਤ ਕਰਵਾਈ ਅਗਲੀ ਖ਼ਬਰ ਮਨਪ੍ਰੀਤ ਸਿੰਘ ਇਯਾਲੀ ਦੇ ਦਫ਼ਤਰ ਸ਼ਹੀਦੀ ਸਭਾ ਨੂੰ ਸਮਰਪਿਤ ਅਕਾਲੀ ਦਲ ਨੇ ਲੰਗਰਾਂ ਦੀ ਸੇਵਾ ਕੀਤੀ
Ad Position 24