ਖੰਨਾ, 29 ਦਸੰਬਰ (ਹਰਜਿੰਦਰ ਸਿੰਘ ਲਾਲ)-ਭੱਟੀਆਂ ਫ਼ੁੱਟਬਾਲ ਕੱਪ ਦਾ ਉਦਘਾਟਨ ਤਰੁਨਪ੍ਰੀਤ ਸਿੰਘ ਸੌਂਦ ਅਤੇ ਇਸ ਮੌਕੇ ਇਨਾਮਾਂ ਦੀ ਵੰਡ ਸਾਬਕਾ ਚੀਫ ਕਮਿਸ਼ਨਰ ਇਨਕਮ ਟੈਕਸ ਬੂਟਾ ਸਿੰਘ ਆਈ. ਆਰ. ਐਸ. ਕਰਨਗੇ | ਕਲੱਬ ਦੇ ਪ੍ਰਧਾਨ ਹਰਜਿੰਦਰ ਸਿੰਘ ਤੇ ਕੈਸ਼ੀਅਰ ਮਾਸਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਗਰਾਊਾਡ 'ਚ ਇੱਕ ਵੱਡਾ ਫੁੱਟਬਾਲ ਟੂਰਨਾਮੈਂਟ 9 ਤੋਂ 11 ਜਨਵਰੀ 2026 ਨੂੰ ਕਰਾਇਆ ਜਾ ਰਿਹਾ ਹੈ | ਜਿਸ ਵਿੱਚ ਫੁੱਟਬਾਲ ਚ ਪਹਿਲੇ ਸਥਾਨ ਵਾਲੀ ਟੀਮ ਨੂੰ 31000 ਦੂਜੇ ਸਥਾਨ ਵਾਲੀ ਨੂੰ 21000, ਤੀਜੇ ਤੇ ਚੌਥੇ ਸਥਾਨ ਵਾਲੀ ਟੀਮ ਨੂੰ 5100-5100 ਨਗਦ ਇਨਾਮ ਦਿੱਤੇ ਜਾਣਗੇ | ਕਲੱਬ ਦੇ ਚੇਅਰਮੈਨ ਅੰਕਿਤ ਸ਼ਰਮਾ ਤੇ ਜਨਰਲ ਸੈਕਟਰੀ ਯਾਦਵਿੰਦਰ ਸਿੰਘ ਐਡਵੋਕੇਟ ਨੇ ਦੱਸਿਆ ਕਿ 11 ਤਰੀਕ ਨੂੰ ਇਨਾਮਾਂ ਦੀ ਵੰਡ ਬੂਟਾ ਸਿੰਘ ਸਾਬਕਾ ਕਮਿਸ਼ਨਰ ਇਨਕਮ ਟੈਕਸ ਕਰਨਗੇ | ਸਮਾਗਮ ਦੀ ਪ੍ਰਧਾਨਗੀ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਕਰਨਗੇ | ਇਸ ਮੌਕੇ ਗੁਰਕੀਰਤ ਸਿੰਘ ਕੋਟਲੀ, ਲਖਵੀਰ ਸਿੰਘ ਲੱਖਾ, ਰੁਪਿੰਦਰ ਸਿੰਘ ਰਾਜਾ ਗਿੱਲ, ਯਾਦਵਿੰਦਰ ਸਿੰਘ ਯਾਦੂ ਉਚੇਚੇ ਤੌਰ ਤੇ ਪੁੱਜਣਗੇ | ਇਸ ਵੇਲੇ ਵਿਸ਼ੇਸ਼ ਮਹਿਮਾਨਾਂ ਵਿਚ ਉੱਘੇ ਉਦਯੋਗਪਤੀ ਵਰਿੰਦਰ ਕੁਮਾਰ ਗੁੱਡੂ, ਜਸਪਾਲ ਸਿੰਘ ਸਾਬਕਾ ਪੀ. ਸੀ. ਐਸ, ਐਡਵੋਕੇਟ ਤਰਲੋਕ ਸਿੰਘ ਚੌਹਾਨ, ਚਰਨਜੀਤ ਸਿੰਘ ਸਿੱਧੂ ਸਾਬਕਾ ਡਿਪਟੀ ਡਾਇਰੈਕਟਰ, ਸ਼ਮਿੰਦਰ ਸਿੰਘ ਮਿੰਟੂ ਪਾਲ ਮੋਟਰ ਖੰਨਾ ਤੇ ਰਣਜੀਤ ਸਿੰਘ ਹੀਰਾ ਸਾਬਕਾ ਟਰੱਸਟੀ ਏ. ਐਸ ਸੰਸਥਾਵਾਂ ਹਰਿੰਦਰ ਸਿੰਘ ਚਾਹਲ ਈ.ਓ ਇਮਪਰੂਵਮੈਂਟ ਟਰੱਸਟ ਲੁਧਿਆਣਾ, ਪਵਿੱਤਰ ਸਿੰਘ ਗਰੇਵਾਲ, ਹੋਣਗੇ |