ਸ਼ਹਿਣਾ, 31 ਮਈ (ਸੁਰੇਸ਼ ਗੋਗੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ (ਪੱੁਤਰੀ ਪਾਠਸ਼ਾਲਾ) ਸ਼ਹਿਣਾ ਦੇ ਪਿ੍ੰਸੀਪਲ ਪਰਮਿੰਦਰ ਸਿੰਘ ਢਿੱਲੋਂ ਵਲੋਂ ਲਿਖੀ ਗਈ ਪੁਸਤਕ ਸਿੱਖਿਆ ਬੋਰਡ ਵਲੋਂ ਦਸਵੀਂ ਦੇ ਸਿਲੇਬਸ ਵਿਚ ਲਾਏ ਜਾਣ ਨਾਲ ਸ਼ਹਿਣਾ ਅਤੇ ਇਲਾਕੇ ਦਾ ਸਿਰ ਮਾਣ ਨਾਲ ੳੱੁਚਾ ਹੋਇਆ ਹੈ | ਜ਼ਿਕਰਯੋਗ ਹੈ ਕਿ ਪਰਮਿੰਦਰ ਸਿੰਘ ਢਿੱਲੋਂ ਵਲੋਂ ਇਸ ਤੋਂ ਪਹਿਲਾਂ ਲਿਖਿਆ ਗਈਆਂ ਗਿਆਰ੍ਹਵੀਂ ਕਲਾਸ ਲਈ ਰਾਜਨੀਤੀ ਸ਼ਾਸਤਰ ਅਤੇ ਨੌਵੀਂ ਕਲਾਸ ਲਈ ਐਨ.ਐਸ.ਕੀਉ.ਐਫ ਕਿਤਾਬਾਂ ਸਿਲੇਬਸ ਵਿਚ ਕ੍ਰਮਵਾਰ ਪੜਾਈਆਂ ਜਾ ਰਹੀਆਂ ਹਨ | ਅਜੋਕੇ ਸਮੇਂ ਉਨ੍ਹਾਂ ਵਲੋਂ ਲਿਖੀ ਗਈ ਨਾਗਰਿਕ ਸ਼ਾਸਤਰ ਸਮਾਜਿਕ ਵਿਗਿਆਨ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਸਕੂਲਾਂ ਲਈ ਦਸਵੀਂ ਕਲਾਸ ਦੇ ਵਿਦਿਆਰਥੀਆਂ ਲਈ ਲਗਾਈ ਗਈ ਹੈ | ਪਿਛਲੇ ਕਈ ਸਾਲਾਂ ਤੋਂ ਪਰਮਿੰਦਰ ਸਿੰਘ ਢਿੱਲੋਂ ਬਤੌਰ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਸੇਵਾਵਾਂ ਨਿਭਾ ਰਹੇ ਹਨ ਅਤੇ ਉਨ੍ਹਾਂ ਦੀ ਅਗਵਾਈ ਵਿਚ ਇਸ ਸਕੂਲ ਦੀਆਂ ਲੜਕੀਆਂ ਲਗਾਤਾਰ ਜਿੱਥੇ ਬੋਰਡ ਦੀਆਂ ਕਲਾਸਾਂ ਵਿਚ ਸੂਬੇ ਪੱਧਰ 'ਤੇ ਪੁਜ਼ੀਸ਼ਨਾਂ ਪ੍ਰਾਪਤ ਕਰ ਰਹੀਆਂ ਹਨ, ਉੱਥੇ ਖੇਡਾਂ ਵਿਚ ਵੀ ਸਕੂਲ ਬਹੁਤ ਅੱਗੇ ਜਾ ਰਿਹਾ ਹੈ | ਪਰਮਿੰਦਰ ਸਿੰਘ ਢਿੱਲੋਂ ਦੀ ਪੁਸਤਕ ਸਿਲੇਬਸ ਵਿਚ ਲਾਏ ਜਾਣ 'ਤੇ ਸਮੂਹ ਸਾਥੀ ਸਟਾਫ਼ ਅਤੇ ਪੱੁਤਰੀ ਪਾਠਸ਼ਾਲਾ ਪ੍ਰਬੰਧਕੀ ਕਮੇਟੀ ਵਲੋਂ ਵੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ |