ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ <br/>
ਅਜੀਤ ਡੈਸਕ
01-06-2025
ਹੰਡਿਆਇਆ, (ਗੁਰਜੀਤ ਸਿੰਘ ਖੱੁਡੀ)-ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਿੰਡ ਖੱੁਡੀ ਖ਼ੁਰਦ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸ੍ਰੀ ਸਹਿਜ ਪਾਠ ਪ੍ਰਕਾਸ਼ ਕਰਵਾ ਕੇ ਭੋਗ ਪਾਏ ਗਏ | ਭੋਗ ਮੌਕੇ 'ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਪੰਚ ਦਵਿੰਦਰ ਸਿੰਘ ਰਟੋਲ, ਖ਼ਜ਼ਾਨਚੀ ਨਿੰਦਰਜੀਤ ਸਿੰਘ ਚੂੰਘ, ਬਲਾਕ ਪ੍ਰਧਾਨ ਸੁਖਵੀਰ ਸਿੰਘ ਬੱਗਾ, ਗ੍ਰੰਥੀ ਕੁਲਦੀਪ ਸਿੰਘ, ਮਹਿੰਦਰ ਸਿੰਘ ਸਿੱਧੂ, ਗੁਰਜੀਤ ਸਿੰਘ ਗਿੰਨੀ ਆਦਿ ਸਮੇਤ ਸੰਗਤਾਂ ਹਾਜ਼ਰ ਸਨ | ਇਸੇ ਤਰ੍ਹਾਂ ਭਗਤ ਰਵਿਦਾਸ ਭਵਨ ਖੱੁਡੀ ਖ਼ੁਰਦ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ | ਉਪਰੰਤ ਰਾਗੀ ਭਾਈ ਗੁਰਜੀਤ ਸਿੰਘ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ | ਸਮਾਗਮ ਦੌਰਾਨ ਗੁਰਬਾਣੀ ਸੰਥਿਆ ਕਰਨ ਵਾਲੇ 35 ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਰਣਜੀਤ ਸਿੰਘ, ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਭੋਲਾ ਸਿੰਘ ਗੁਰੂ, ਰਾਜਵਿੰਦਰ ਸਿੰਘ, ਗੁਰਚਰਨ ਸਿੰਘ ਬੱਬੂ, ਰਾਮ ਪਿਆਰਾ ਸਿੰਘ, ਗੁਰਚਰਨ ਸਿੰਘ, ਲਾਡੀ ਸਿੰਘ, ਬਚਿੱਤਰ ਸਿੰਘ, ਬੇਅੰਤ ਸਿੰਘ, ਗੁਰਵਿੰਦਰਪਾਲ ਸਿੰਘ, ਪੰਚ ਚਰਨਜੀਤ ਕੌਰ, ਨੰਦ ਸਿੰਘ, ਰਵਿੰਦਰ ਸਿੰਘ, ਖੁਸ਼ਵਿੰਦਰ ਸਿੰਘ, ਜਗਜੀਵਨ ਸਿੰਘ, ਕੁਲਦੀਪ ਸਿੰਘ, ਹੈਪੀ ਸਿੰਘ, ਭਿੰਦਰਜੀਤ ਸਿੰਘ ਆਦਿ ਸਮੇਤ ਸੰਗਤਾਂ ਹਾਜ਼ਰ ਸਨ |