ਰੂੜੇਕੇ ਕਲਾਂ, 31 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਰੂੜੇਕੇ ਕਲਾਂ ਪਸ਼ੂਆਂ ਦਾ ਸ਼ੈੱਡ ਡਿੱਗਣ ਕਾਰਨ ਇਕ ਮਜ਼ਦੂਰ ਦੀ ਮੌਤ ਹੋਣ ਦੀ ਖ਼ਬਰ ਹੈ | ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਕਿ ਕਿਸਾਨ ਕੁਲਦੀਪ ਸਿੰਘ ਦੇ ਘਰ ਪਸ਼ੂਆਂ ਲਈ ਸ਼ੈੱਡ ਬਣਾਇਆ ਗਿਆ ਸੀ | ਜਿਸ 'ਤੇ ਕਿ ਮਿਸਤਰੀ ਵਲੋਂ ਫ਼ਰਸ਼ ਲਗਾਇਆ ਜਾ ਰਿਹਾ ਸੀ | ਅਚਾਨਕ ਹੀ ਪਸ਼ੂਆਂ ਦਾ ਸੈਂਡ ਡਿਗ ਗਿਆ ਜਿਸ ਕਰ ਕੇ ਮਿਸਤਰੀ ਨਾਲ ਕੰਮ ਕਰਦੇ ਮਜ਼ਦੂਰ ਗੁਰਮੇਲ ਸਿੰਘ 42 ਸਾਲ ਪੁੱਤਰ ਬੰਤ ਸਿੰਘ ਵਾਸੀ ਰੂੜੇਕੇ ਕਲਾਂ ਦੀ ਮੌਤ ਹੋ ਗਈ | ਪੀੜਤ ਕਿਸਾਨ ਦੇ ਦੋ ਪਸ਼ੂਆਂ ਦੀ ਮੌਤ ਹੋ ਗਈ ਅਤੇ ਕਈ ਗੰਭੀਰ ਜ਼ਖ਼ਮੀ ਹੋ ਗਏ ਅਤੇ ਸ਼ੈੱਡ ਡਿਗਣ ਕਾਰਨ ਆਰਥਿਕ ਨੁਕਸਾਨ ਹੋ ਗਿਆ | ਇਕੱਤਰ ਪਿੰਡ ਵਾਸੀਆਂ ਨੇ ਪੀੜਤ ਕਿਸਾਨ ਅਤੇ ਮਿ੍ਤਕ ਮਜ਼ਦੂਰ ਦੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ |