23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸਹਿਕਾਰੀ ਸਭਾ ਪੱਖੋ ਕਲਾਂ ਵਿਖੇ ਹੋ ਰਹੀ ਖ਼ੱਜਲ-ਖ਼ੁਆਰੀ ਤੋਂ ਦੁਖੀ ਕਿਸਾਨਾਂ ਨੇ ਕੀਤੀ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

Ad Position 21
No active advertisement
ਅਜੀਤ ਡੈਸਕ 01-06-2025
ਰੂੜੇਕੇ ਕਲਾਂ, 31 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਸਹਿਕਾਰੀ ਸਭਾ ਪੱਖੋ ਕਲਾਂ ਵਿਖੇ ਅਸਾਮੀਆਂ ਦੀ ਘਾਟ ਕਰ ਕੇ ਕਿਸਾਨਾਂ ਦੀ ਪਿਛਲੇ ਸਮੇਂ ਤੋਂ ਹੋ ਰਹੀ ਖ਼ੱਜਲ-ਖ਼ੁਆਰੀ ਤੋਂ ਦੁਖੀ ਹੋ ਕੇ ਸਭਾ ਦੇ ਮੈਂਬਰ ਪੀੜ੍ਹਤ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਜਗਜੀਤ ਸਿੰਘ ਜੱਗਾ ਪੱਖੋ ਕਲਾਂ, ਗੁਰਪ੍ਰੀਤ ਸਿੰਘ ਗੋਪਾ ਦੀ ਅਗਵਾਈ ਵਿਚ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਭਕਿਯੂ ਸਿੱਧੂਪੁਰ ਦੇ ਆਗੂ ਜਗਜੀਤ ਸਿੰਘ ਜੱਗਾ, ਗੁਰਪ੍ਰੀਤ ਸਿੰਘ ਗੋਪਾ, ਅਵਤਾਰ ਸਿੰਘ, ਦਰਸ਼ਨ ਪੰਡਿਤ, ਲਾਭ ਸਿੰਘ, ਜੀਤ ਸਿੰਘ, ਜੱਗਾ ਸਿੰਘ, ਕੇਵਲ ਸਿੰਘ, ਬਲਜੀਤ ਸਿੰਘ, ਕਾਕਾ ਸਿੰਘ, ਲਛਮਣ ਸਿੰਘ, ਨਛੱਤਰ ਸਿੰਘ, ਸਿਮਰਜੀਤ ਸਿੰਘ, ਬਹਾਦਰ ਸਿੰਘ, ਜੀਤ ਸਿੰਘ, ਦਿਲਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਸਭਾ ਵਿਖੇ ਕੇਵਲ ਇਕ ਸਕੱਤਰ ਦੀ ਅਸਾਮੀ ਭਰੀ ਹੈ | ਸੇਲਜ਼ਮੈਨ 'ਤੇ ਹੋਰ ਅਸਾਮੀਆਂ ਖ਼ਾਲੀ ਹਨ | ਜਿਸ ਕਰ ਕੇ ਸਭਾ ਦੇ ਕੰਮਕਾਰ ਦਾ ਸਕੱਤਰ 'ਤੇ ਬਹੁਤ ਜ਼ਿਆਦਾ ਬੋਝ ਹੈ | ਸਹੀ ਸਮੇਂ 'ਤੇ ਕਿਸਾਨਾਂ ਦਾ ਕੰਮ ਨਾ ਹੋਣ ਕਰ ਕੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੀ ਕੋਆਪ੍ਰੇਟਿਵ ਬੈਕ ਵਿਚੋਂ ਸਹਿਕਾਰੀ ਸਭਾ ਦੇ ਕਿਸਾਨ ਮੈਂਬਰਾਂ ਦੀ ਦਿਨ ਸ਼ੁੱਕਰਵਾਰ ਤੇ ਮੰਗਲਵਾਰ ਨੂੰ ਕੈਸ਼ ਲੈਣ ਦੀ ਵਾਰੀ ਹੁੰਦੀ ਹੈ | ਕਿਸਾਨਾਂ ਦੀ ਗਿਣਤੀ ਜ਼ਿਆਦਾ ਹੋਣ ਕਰ ਕੇ ਸਭਾ ਦੇ ਸਕੱਤਰ ਵਲੋਂ ਲਾਈਨਾਂ ਵਿਚ ਲੱਗੇ ਕਿਸਾਨਾਂ ਨੂੰ 2 ਵਜੇ ਤੱਕ ਚੈਕ ਭਰ ਕੇ ਦਿੱਤੇ ਜਾਂਦੇ ਹਨ | ਜਦੋਂ ਕਿਸਾਨ ਰੁਪਏ ਲੈਣ ਲਈ ਸਭਾ ਵਿਚੋਂ ਬੈਕ ਜਾਂਦੇ ਹਨ ਤਾਂ ਬੈਕ ਬੰਦ ਹੋ ਜਾਂਦੀ ਹੈ | ਸਭਾ ਦੇ ਸਕੱਤਰ ਨੇ ਕਿਸਾਨਾਂ ਤੋਂ ਰੁਪਇਆਂ ਦੀ ਵੀ ਰਿਕਵਰੀ ਕਰਨੀ ਹੈ, ਕਿਸਾਨਾਂ ਦੇ ਲੈਣ ਦੇਣ ਦਾ ਵੀ ਹਿਸਾਬ ਕਰਨਾ ਹੈ, ਖਾਦ ਕੱਟਣੀ ਤੇ ਖਾਦ ਤੇਲ ਤੇ ਹੋਰ ਜ਼ਰੂਰੀ ਵਸਤੂਆਂ ਕਿਸਾਨਾਂ ਨੂੰ ਸਭਾ ਵਿਚੋਂ ਚੁਕਾਉਣੀਆਂ ਵੀ ਹਨ | ਸਭਾ ਵਿਖੇ ਸੇਲਜ਼ਮੈਨ ਨਾ ਹੋਣ ਕਰ ਕੇ ਸਭਾ ਦੇ ਸੇਲਜ਼ਮੈਨ ਦਾ ਕੰਮ ਵੀ ਸਕੱਤਰ ਨੂੰ ਕਰਨਾ ਪੈ ਰਿਹਾ ਹੈ | ਜਦੋਂ ਸਭਾ ਦੇ 700 ਕਿਸਾਨ ਮੈਂਬਰ ਸਨ ਉਸ ਸਮੇਂ ਸਭਾ ਵਿਖੇ ਤਿੰਨ ਮੁਲਾਜ਼ਮ ਕੰਮ ਕਰਦੇ ਸਨ | ਹੁਣ ਸਭਾ ਦੇ ਪਿੰਡ ਪੱਖੋ ਕਲਾਂ ਤੇ ਰੂੜੇਕੇ ਖ਼ੁਰਦ ਦੇ 1400 ਕਿਸਾਨ ਮੈਂਬਰ ਹਨ | ਸਭਾ ਵਿਖੇ ਕੇਵਲ ਸਕੱਤਰ ਦੀ ਅਸਾਮੀ ਹੀ ਭਰੀ ਹੈ | ਇਕੱਤਰ ਪੀੜ੍ਹਤ ਕਿਸਾਨਾਂ ਤੇ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਭਾ ਵਿਖੇ ਖ਼ਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ | ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ | ਜੇਕਰ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਨਾ ਕੀਤਾ ਗਿਆ ਤਾਂ ਪੀੜ੍ਹਤ ਕਿਸਾਨ ਬਰਨਾਲਾ-ਮਾਨਸਾ ਮੁੱਖ ਮਾਰਗ 'ਤੇ ਰੋਸ ਧਰਨਾ ਦੇਣ ਲਈ ਮਜਬੂਰ ਹੋਣਗੇ | ਜਦੋਂ ਇਸ ਸਬੰਧੀ ਸਹਿਕਾਰੀ ਸਭਾਵਾਂ ਦੇ ਏ.ਆਰ ਤਪਾ ਰੁਪਿੰਦਰ ਸਿੰਘ ਸਿੱਧੂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ |

Ad Position 22
No active advertisement
ਪਿਛਲੀ ਖ਼ਬਰ ਪਿੰਡ ਸਹਿਜੜਾ ਵਿਖੇ ਤਿੰਨ ਰੋਜ਼ਾ ਕਿ੍ਕਟ ਟੂਰਨਾਮੈਂਟ ਅੱਜ ਤੋਂ ਅਗਲੀ ਖ਼ਬਰ ਪਿੰਡ ਰੂੜੇਕੇ ਕਲਾਂ ਵਿਖੇ ਪਸ਼ੂਆਂ ਦਾ ਸ਼ੈੱਡ ਡਿਗਿਆ, ਮਜ਼ਦੂਰ ਦੀ ਮੌਤ <br/>
Ad Position 24