ਟੱਲੇਵਾਲ, 31 ਮਈ (ਸੋਨੀ ਚੀਮਾ)-ਪਿੰਡ ਦੀਵਾਨਾ ਵਿਖੇ ਡੇਰਾ ਬਾਬਾ ਭਜਨ ਸਿੰਘ ਜੀ ਦੀਵਾਨਾ ਦੇ ਮੁੱਖ ਸੇਵਾਦਾਰ ਬਾਬਾ ਜੰਗ ਸਿੰਘ ਦੀ ਅਗਵਾਈ ਹੇਠ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਅਤੇ ਮਿੱਠੇ ਚੌਲਾਂ ਦਾ ਲੰਗਰ ਲਗਾਇਆ ਗਿਆ ਅਤੇ ਲੋੜਵੰਦ ਬੱਚਿਆਂ, ਬਜ਼ੁਰਗਾਂ ਅਤੇ ਮਹਿਲਾਵਾਂ ਨੂੰ ਚੱਪਲਾਂ ਵੀ ਵੰਡੀਆਂ ਗਈਆਂ | ਇਸ ਮੌਕੇ ਗੱਲਬਾਤ ਕਰਦਿਆਂ ਬਾਬਾ ਜੰਗ ਸਿੰਘ ਦੀਵਾਨਾ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ 'ਤੇ ਬੈਠ ਕੇ ਵੀ ਸ਼ਾਂਤੀ ਦਾ ਸੁਨੇਹਾ ਦਿੱਤਾ | ਜ਼ੁਲਮ ਦੇ ਖ਼ਿਲਾਫ਼ ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਅੰਦਰ ਆਪਣੇ ਧਰਮ ਲਈ ਸ਼ਹੀਦੀ ਪ੍ਰਾਪਤ ਕਰਨ ਦਾ ਜਜ਼ਬਾ ਪੈਦਾ ਹੋਇਆ | ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਸਹਿਬਾਨਾਂ, ਭਗਤ ਸਹਿਬਾਨਾਂ ਅਤੇ ਸ਼ਹੀਦ ਸਿੰਘਾਂ ਦੇ ਦਿਹਾੜੇ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ, ਤਾਂ ਜੋ ਨਵੀਂ ਪੀੜ੍ਹੀ ਆਉਣ ਵਾਲੇ ਸਮੇਂ ਵਿਚ ਨਿਰੰਤਰ ਇਸ ਪਰੰਪਰਾ ਨੂੰ ਜਾਰੀ ਰੱਖ ਸਕੇ | ਇਸ ਮੌਕੇ ਜਗਜੀਤ ਸਿੰਘ ਘੁਮਾਣ ਐਸ.ਐਚ.ਓ. ਟੱਲੇਵਾਲ, ਦਰਸ਼ਨ ਸੋਹੀ ਕੈਨੇਡਾ,ਡਾ ਗੁਰਿੰਦਰ ਸਿੰਘ ਅਮਰੀਕਾ, ਅਰਵਿੰਦਰ ਸਿੰਘ ਅਮਰੀਕਾ, ਜਗਦੀਪ ਸਿੰਘ ਕੈਨੇਡਾ, ਸੋਨੂ ਕੈਨੇਡਾ, ਦੀਪ ਇੰਗਲੈਂਡ, ਪ੍ਰਭਜੋਤ ਸਿੰਘ ਇੰਗਲੈਂਡ, ਸੋਨਾ ਨਿਊਜ਼ੀਲੈਂਡ, ਪ੍ਰਧਾਨ ਗੁਰਦੀਪ ਸਿੰਘ ਦੀਵਾਨਾ, ਗੁਰਭੇਜ ਸਿੰਘ ਅਮਰੀਕਾ, ਸੁਖਦੇਵ ਸਿੰਘ ਅਮਰੀਕਾ, ਹਰਮਨ ਕੌਰ ਇੰਗਲੈਂਡ, ਜਸਪ੍ਰੀਤ ਫ਼ੌਜੀ, ਹਨੀ ਸਿੰਘ ਇੰਗਲੈਂਡ, ਬਲਜੀਤ ਸਿੰਘ ਕੈਨੇਡਾ, ਬਲਜੀਤ ਸਿੰਘ ਸੁਧਾਰ, ਜਸਵੀਰ ਸਿੰਘ ਗਹਿਲ, ਪ੍ਰਦੀਪ ਸਿੰਘ, ਸਾਹਿਬ ਸਿੰਘ, ਸੁਰਜੀਤ ਸਿੰਘ ਧਾਲੀਵਾਲ, ਏ.ਐਸ.ਆਈ ਸੁਖਵਿੰਦਰ ਸਿੰਘ ਖੇੜੀ, ਸਤਨਾਮ ਸਿੰਘ ਝੋਰੜਾ, ਬਲਦੇਵ ਸਿੰਘ, ਜਗਸੀਰ ਸਿੰਘ ਬੱਧਨੀ ਕਲਾਂ, ਬੱਬੀ ਕਲਿਆਣ, ਰਾਣਾ ਦੀਵਾਨਾ, ਬਲਵੰਤ ਸਿੰਘ, ਬਹਾਦਰ ਸਿੰਘ ਕੁਵੈਤ, ਲਵਪ੍ਰੀਤ ਸਿੰਘ, ਅਰਸ਼ ਸਿੰਘ, ਵਿੱਕੀ ਸਿੰਘ, ਨੰਬਰਦਾਰ ਗੁਰਚਰਨ ਸਿੰਘ, ਬੀਟਾ ਸਿੰਘ ਹਲਵਾਈ, ਮਾ: ਹਰਪਾਲ ਸਿੰਘ, ਮਾ: ਸੁਖਵਿੰਦਰ ਸਿੰਘ, ਹੈਡ ਮਾਸਟਰ ਜਸਵੀਰ ਸਿੰਘ, ਮਨਜੀਤ ਕੌਰ, ਗੌਰਵ, ਇੰਦਰਜੀਤ ਸਿੰਘ, ਜਗਰਾਜ ਸਿੰਘ, ਲਵਪ੍ਰੀਤ ਸਿੰਘ, ਸੁਖਵਿੰਦਰ ਸਿੰਘ ਹਾਜ਼ਰ ਸਨ |