22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਡਰੇਨਾਂ ਅਤੇ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਫ਼ਸਲਾਂ ਦਾ ਨੁਕਸਾਨ ਹੋਇਆ-ਸੁਖਪੁਰ

Ad Position 21
No active advertisement
ਅਜੀਤ ਡੈਸਕ 31-08-2025
ਸ਼ਹਿਣਾ, (ਸੁਰੇਸ਼ ਗੋਗੀ)-ਪੰਜਾਬ ਵਿਚ ਓਨਾ ਮੀਂਹ ਨਾਲ ਨੁਕਸਾਨ ਨਹੀਂ ਹੋਇਆ, ਜਿੰਨਾ ਕਿ ਸਰਕਾਰ ਵਲੋਂ ਡੈਮਾਂ ਵਿਚ ਜਮ੍ਹਾ ਹੋਇਆ ਹਿਮਾਚਲ ਪ੍ਰਦੇਸ਼ ਦਾ ਵਾਧੂ ਪਾਣੀ ਛੱਡਣ ਨਾਲ ਹੋਇਆ | ਇਹ ਸ਼ਬਦ ਜਸਵੀਰ ਸਿੰਘ ਸੀਰਾ ਸੁਖਪੁਰ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਾੜ੍ਹੀ ਦੀ ਵਾਢੀ ਤੋਂ ਬਾਅਦ ਨਾਲਿਆਂ ਅਤੇ ਡਰੇਨਾਂ ਦੀ ਸਫ਼ਾਈ ਪਿਛਲੇ ਸਮੇਂ ਦੌਰਾਨ ਕਰਵਾਈ ਜਾਂਦੀ ਰਹੀ ਹੈ, ਪਰ ਮੌਜੂਦਾ ਸਮੇਂ ਦੌਰਾਨ ਡਰੇਨਾਂ ਦੀ ਸਫ਼ਾਈ ਨਹੀਂ ਹੋਈ | ਜਿਸ ਕਾਰਨ ਬਰਸਾਤੀ ਡਰੇਨਾਂ ਵਿਚ ਕੇਲੀ ਬੂਟੀ ਤੇ ਹੋਰ ਝਾੜ ਮਲੇ ਉੱਗੇੇ ਹੋਏ ਹਨ | ਮੀਂਹ ਤੇ ਹਨੇਰੀ ਕਾਰਨ ਡਰੇਨਾਂ ਵਿਚ ਡਿੱਗੇ ਦਰੱਖਤਾਂ ਨੂੰ ਵੀ ਵਿਭਾਗ ਵਲੋਂ ਨਹੀਂ ਚੱੁਕਿਆ ਗਿਆ | ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਨਰੇਗਾ ਦੁਆਰਾ ਡਰੇਨਾਂ ਦੀ ਸਫ਼ਾਈ ਕਰਵਾਈ ਜਾਂਦੀ ਹੈ, ਪਰ ਇਸ ਵਾਰ ਨਰੇਗਾ ਮਜ਼ਦੂਰਾਂ ਤੋਂ ਵੀ ਡਰੇਨਾਂ ਦੀ ਸਫ਼ਾਈ ਨਹੀਂ ਕਰਵਾਈ ਗਈ ਅਤੇ ਨਾ ਹੀ ਮਸ਼ੀਨਾਂ ਦੁਆਰਾ ਸਫ਼ਾਈ ਕੀਤੀ ਗਈ | ਉਨ੍ਹਾਂ ਕਿਹਾ ਕਿ ਫਲੱਡ ਗੇਟ ਖੋਲੇ੍ਹ ਜਾਣ ਨਾਲ ਕਿਸਾਨਾਂ ਦੀਆਂ ਫ਼ਸਲਾਂ ਵਿਚ ਗਾਰ ਆਦਿ ਵੀ ਪਾਣੀ ਨਾਲ ਭਰ ਗਈ | ਜਿਸ ਲਈ ਕਿਸਾਨਾਂ ਨੂੰ ਫ਼ਸਲ ਮਰ ਜਾਣ ਤੋਂ ਇਲਾਵਾ ਖੇਤਾਂ ਵਿਚੋਂ ਗਾਰ ਕੱਢਣ ਦੇ ਖ਼ਰਚੇ ਵੀ ਝੱਲਣੇ ਪੈਣਗੇ | ਉਨ੍ਹਾਂ ਕਿਹਾ ਕਿ ਸਰਕਾਰ ਨੁਕਸਾਨੀ ਗਈ ਫ਼ਸਲ ਦਾ ਢੁਕਵਾਂ ਮੁਆਵਜ਼ਾ ਦੇਣ ਦਾ ਐਲਾਨ ਕਰੇ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਰਕਰਾਂ ਨੂੰ 'ਆਪ' ਸਰਕਾਰ ਵਲੋਂ ਖੱਜਲ ਖ਼ੁਆਰ ਕਰਨ ਦੇ ਵਿਰੋਧ 'ਚ ਰਾਜਪਾਲ ਨੂੰ ਭੇਜਿਆ ਮੰਗ-ਪੱਤਰ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਣੇ ਇਕ ਕਾਬੂ, ਮਾਮਲਾ ਦਰਜ <br/>
Ad Position 24