22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸੋਨੇ, ਚਾਂਦੀ ਦੇ ਗਹਿਣੇ ਤੇ ਨਕਦੀ ਚੋਰੀ ਕਰਨ ਵਾਲੇ ਨਾਮਾਲੂਮ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 31-08-2025
ਬਰਨਾਲਾ, 30 ਅਗਸਤ (ਰਾਜ ਪਨੇਸਰ)-ਪਿੰਡ ਸੇਖਾ ਦੇ ਇਕ ਘਰ 'ਚ ਸੋਨੇ, ਚਾਂਦੀ ਦੇ ਗਹਿਣੇ, 50 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਨ ਵਾਲੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਥਾਣਾ ਸਦਰ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਥਾਣੇਦਾਰ ਅਮਰਨਾਥ ਨੇ ਦੱਸਿਆ ਕਿ ਮੱੁਦਈ ਜਗਰਾਜ ਸਿੰਘ ਪੱੁਤਰ ਹਾਕਮ ਸਿੰਘ ਵਾਸੀ ਸੇਖਾ ਨੇ ਪੁਲਿਸ ਕੋਲ ਬਿਆਨ ਲਿਖਵਾਏ ਕਿ ਉਸ ਦੇ ਪਿੰਡ ਸੇਖਾ ਵਿਖੇ ਦੋ ਮਕਾਨ ਹਨ | ਇਕ ਮਕਾਨ 'ਚ ਮੈਂ ਤੇ ਮੇਰੀ ਪਤਨੀ, ਦੂਜੇ ਮਕਾਨ 'ਚ ਮੇਰਾ ਲੜਕਾ ਤੇ ਉਸ ਦਾ ਪਰਿਵਾਰ ਰਹਿੰਦਾ ਹੈ | ਬੀਤੇ ਦਿਨੀਂ ਮੇਰਾ ਲੜਕਾ ਆਪਣੇ ਮਕਾਨ ਨੂੰ ਜਿੰਦਰਾ ਲਗਾ ਕੇ ਮੇਰੇ ਮਕਾਨ 'ਚ ਆ ਗਿਆ | ਸਵੇਰ ਸਮੇਂ ਦੇਖਿਆ ਕਮਰਿਆਂ ਦੇ ਦਰਵਾਜ਼ਿਆਂ ਦੇ ਜਿੰਦਰੇ ਟੱੁਟੇ ਪਏ ਸਨ ਤੇ ਅਲਮਾਰੀ 'ਚੋਂ ਸਾਰਾ ਸਮਾਨ ਬਿਖਰਿਆ ਪਿਆ ਸੀ ਤੇ ਚੈਕ ਕਰਨ 'ਤੇ ਪਤਾ ਲੱਗਿਆ ਕਿ ਅਲਮਾਰੀ 'ਚੋਂ ਤਿੰਨ ਛਾਪਾਂ ਦੇ ਜੋੜੇ, ਟੋਪਸ, ਇਕ ਸੋਨੇ ਦੀ ਚੈਨੀ, ਦੋ ਜੋੜਾ ਝਾਂਜਰਾਂ, ਦੋ ਜੋੜੇ ਸਗਲੇ ਚਾਂਦੀ, ਤਿੰਨ ਕੜੇ ਚਾਂਦੀ, ਇਕ ਚੈਨ ਚਾਂਦੀ, ਦੋ ਲੇਡੀਜ਼ ਚੂੜੀਆਂ ਤੇ 50 ਹਜ਼ਾਰ ਰੁਪਏ ਦੀ ਨਕਦੀ ਨਾਮਾਲੂਮ ਵਿਅਕਤੀਆਂ ਨੇ ਚੋਰੀ ਕਰ ਲਈ ਸੀ | ਉੱਧਰ ਪੁਲਿਸ ਕਾਰਵਾਈ ਅਨੁਸਾਰ ਮੱੁਦਈ ਦੇ ਬਿਆਨਾਂ ਦੇ ਆਧਾਰ 'ਤੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਹੈੱਡ ਮਾਸਟਰ ਐਸੋਸੀਏਸ਼ਨ ਨੇ ਮੰਗਾਂ ਨੂੰ ਲੈ ਕੇ ਵਿਧਾਇਕ ਪੰਡੋਰੀ ਨੂੰ ਮੰਗ-ਪੱਤਰ ਸੌਂਪਿਆ <br/> ਅਗਲੀ ਖ਼ਬਰ ਏ.ਡੀ.ਸੀ. ਵਲੋਂ ਸ਼ਹਿਰ ਦਾ ਦੌਰਾ
Ad Position 24