22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਮਾ: ਗੁਰਬਖ਼ਸ਼ ਸਿੰਘ ਗਾਗੇਵਾਲ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ <br/>

Ad Position 21
No active advertisement
ਅਜੀਤ ਡੈਸਕ 31-08-2025
ਟੱਲੇਵਾਲ, 30 ਅਗਸਤ (ਸੋਨੀ ਚੀਮਾ)-ਪਿੰਡ ਗਾਗੇਵਾਲ ਨਾਲ ਸੰਬੰਧਿਤ ਸਮਾਜ ਸੇਵੀ ਆਗੂ, ਸੇਵਾ ਮੁਕਤ ਮੁੱਖ ਅਧਿਆਪਕ ਗੁਰਬਖ਼ਸ਼ ਸਿੰਘ ਗਿੱਲ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਗਾਗੇਵਾਲ ਵਿਖੇ ਹੋਈ | ਸਮਾਗਮ ਦੌਰਾਨ ਰਾਗੀ ਜਥਿਆਂ ਵਲੋਂ ਗੁਰਬਾਣੀ ਦਾ ਵੈਰਾਗਮਈ ਕੀਰਤਨ ਕੀਤਾ | ਭੋਗ ਉਪਰੰਤ ਸੁਖਵਿੰਦਰ ਸਿੰਘ ਗੋਰਖਾ ਗਾਗੇਵਾਲ ਪ੍ਰਧਾਨ ਸਹਿਕਾਰੀ ਸਭਾ, ਨਿਸ਼ਾਨ ਸਿੰਘ ਭੋਲਾ ਸਾਬਕਾ ਸਰਪੰਚ ਗਹਿਲ ਅਤੇ ਦਰਸ਼ਨ ਸਿੰਘ ਪੰਡੋਰੀ ਪ੍ਰਧਾਨ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਨੇ ਕਿਹਾ ਕਿ ਮਾ: ਗੁਰਬਖ਼ਸ਼ ਸਿੰਘ ਆਪਣੇ ਆਪ ਵਿਚ ਇਕ ਸੰਸਥਾ ਸਨ | ਜਿਨ੍ਹਾਂ ਨੇ ਜਿੱਥੇ ਵਿਦਿਆਰਥੀਆਂ ਨੂੰ ਵਿੱਦਿਆ ਪ੍ਰਾਪਤ ਕਰਵਾਈ, ਉੱਥੇ ਪਿੰਡ ਦੇ ਸਕੂਲ ਤੋਂ ਇਲਾਵਾ ਦਾਣਾ ਮੰਡੀ, ਸਹਿਕਾਰੀ ਸਭਾ ਦੀ ਬਿਹਤਰੀ ਲਈ ਕਾਰਜ ਕੀਤੇ ਅਤੇ ਲੰਬੇ ਸਮੇਂ ਤੋਂ ਸਮਾਜ ਸੇਵਾ ਨੂੰ ਸਮਰਪਿਤ ਸ਼ਖ਼ਸੀਅਤ ਦੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਹੈ, ਉੱਥੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਵੀ ਘਾਟਾ ਪਿਆ ਹੈ | ਇਸ ਮੌਕੇ ਬਚਿੱਤਰ ਸਿੰਘ ਧਾਲੀਵਾਲ ਸਰਕਲ ਪ੍ਰਧਾਨ, ਬਲਦੇਵ ਸਿੰਘ ਗਾਗੇਵਾਲ ਸੀਨੀਅਰ ਆਗੂ, ਹਰਜਿੰਦਰ ਸਿੰਘ ਪੁਲਿਸ ਮੁਲਾਜ਼ਮ, ਦਲਜੀਤ ਸਿੰਘ ਨੰਬਰਦਾਰ ਸੋਹੀਆ, ਮੈਨੇਜਰ ਜਨਕ ਸਿੰਘ, ਜਸਵਿੰਦਰ ਸਿੰਘ ਪੰਚ, ਇਕੱਤਰ ਸਿੰਘ ਸਾਬਕਾ ਸਰਪੰਚ, ਚਰਨ ਸਿੰਘ ਸਾਬਕਾ ਸਰਪੰਚ, ਸਤਕਰਤਾਰ ਸਿੰਘ ਸਾਬਕਾ ਪ੍ਰਧਾਨ, ਸੁਦਾਗਰ ਸਿੰਘ ਸਾਬਕਾ ਪੰਚ, ਸੁਰਜੀਤ ਸਿੰਘ ਸਾਬਕਾ ਸਰਪੰਚ, ਸੁਖਦੀਪ ਸਿੰਘ ਸੁੱਖੀ ਸੈਕਟਰੀ, ਸੁਰਿੰਦਰ ਸਿੰਘ ਸੱਦੋਵਾਲ ਸਾਬਕਾ ਪੰਚ, ਬੂਟਾ ਸਿੰਘ ਮੰੂਮ, ਸੁਰਿੰਦਰ ਕੁਮਾਰ ਸ਼ਰਮਾ, ਅਮਰਜੀਤ ਸਿੰਘ ਮਹਿਲ ਕਲਾਂ, ਪਵਨ ਕੁਮਾਰ, ਜੱਗਾ ਸਿੰਘ ਮਹਿਲ ਖ਼ੁਰਦ, ਬਖਤੌਰ ਸਿੰਘ ਮੂੰਮ, ਠਾਕੁਰ ਸਿੰਘ ਮੂੰਮ, ਬਲਵਿੰਦਰ ਸਿੰਘ ਮੂੰਮ, ਅਜਮੇਰ ਸਿੰਘ ਕਾਲਸਾ, ਬਲਵਿੰਦਰ ਸਿੰਘ ਮੂੰਮ, ਬਹਾਦਰ ਸਿੰਘ ਸੁਪਰਡੈਂਟ ਗਾਗੇਵਾਲ, ਰੂਪ ਸਿੰਘ ਗਹਿਲ, ਕੇਵਲ ਸਿੰਘ ਗਹਿਲ, ਗੁਲਵੰਤ ਸਿੰਘ ਗਾਗੇਵਾਲ, ਦਿਲਬਾਗ ਸਿੰਘ, ਦਲਜਿੰਦਰ ਸਿੰਘ ਗਾਗੇਵਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ, ਪੰਚਾਇਤੀ ਆਗੂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵੀ ਹਾਜ਼ਰ ਸਨ | ਇਸ ਮੌਕੇ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਯੂਨਿਟ ਮਹਿਲ ਕਲਾਂ ਵਲੋਂ ਮੱੁਖ ਅਧਿਆਪਕ ਗੁਰਬਖ਼ਸ਼ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਪਗੜੀ ਦੀ ਰਸਮ ਵੀ ਕੀਤੀ ਗਈ | ਇਸ ਮੌਕੇ ਪੁਸ਼ਪਿੰਦਰ ਸਿੰਘ ਗਿੱਲ, ਰਘੁਵੀਰ ਸਿੰਘ ਸਿੱਧੂ, ਜਸਕਰਨ ਸਿੰਘ ਗਿੱਲ, ਹਰਪ੍ਰੀਤ ਸਿੰਘ ਭੱੁਲਰ ਅਤੇ ਗੁਰਕਮਲਪ੍ਰੀਤ ਕੌਰ ਭੱੁਲਰ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ ਅਤੇ ਮਾ: ਗੁਰਬਖ਼ਸ਼ ਸਿੰਘ ਦੀ ਯਾਦ ਵਿਚ ਵੱਖ-ਵੱਖ ਸੰਸਥਾਵਾਂ ਨੂੰ ਰਾਸ਼ੀ ਵੀ ਭੇਟ ਕੀਤੀ |

Ad Position 22
No active advertisement
ਪਿਛਲੀ ਖ਼ਬਰ ਬਾਬਾ ਦੁੱਨੇ ਸਾਧ ਦੀ 60ਵੀਂ ਬਰਸੀ ਸ਼ਰਧਾ ਨਾਲ ਮਨਾਈ <br/> ਅਗਲੀ ਖ਼ਬਰ ਡਾ. ਅੰਬੇਡਕਰ ਹਿਊਮਨ ਰਾਈਟਸ ਐਂਡ ਵੈੱਲਫੇਅਰ ਫਾੳਾੂਡੇਸ਼ਨ ਜ਼ਿਲ੍ਹਾ ਬਰਨਾਲਾ ਦੀ ਚੋਣ <br/>
Ad Position 24