22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਬਾਬਾ ਦੁੱਨੇ ਸਾਧ ਦੀ 60ਵੀਂ ਬਰਸੀ ਸ਼ਰਧਾ ਨਾਲ ਮਨਾਈ <br/>

Ad Position 21
No active advertisement
ਅਜੀਤ ਡੈਸਕ 31-08-2025
ਧਨੌਲਾ, 30 ਅਗਸਤ (ਜਤਿੰਦਰ ਸਿੰਘ ਧਨੌਲਾ)-ਧਨੌਲਾ ਨੇੜਲੇ ਪਿੰਡ ਕੋਠੇ ਗੋਬਿੰਦਪੁਰਾ ਵਿਖੇ ਡੇਰਾ ਦੁੱਨੇ ਸਾਧ ਦੇ ਤਪ ਅਸਥਾਨ 'ਤੇ ਸੰਤ ਬਾਬਾ ਦੁੱਨੇ ਸਾਧ ਦੀ 60ਵੀਂ ਬਰਸੀ ਉਨ੍ਹਾਂ ਦੇ ਗੱਦੀ ਨਸ਼ੀਨ ਬਾਬਾ ਮੱਖਣ ਦਾਸ, ਮਹੰਤ ਓਮ ਪ੍ਰਕਾਸ਼, ਮਹੰਤ ਰਿੰਪਾ ਦਾਸ, ਮਹੰਤ ਦਹੂਦ ਦਾਸ ਅਤੇ ਮਹੰਤ ਜਗਸੀਰ ਦਾਸ ਵਲੋਂ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ | ਤਪ ਅਸਥਾਨ ਦੇ ਪ੍ਰਬੰਧਕਾਂ ਦੀ ਰਹਿਨੁਮਾਈ ਹੇਠ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਮੌਕੇ ਉਚੇਚੇ ਤੌਰ 'ਤੇ ਪੁੱਜੇ ਹਲਕਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਆਖਿਆ ਕਿ ਜੋ ਪ੍ਰਬੰਧਕ ਆਪਣੇ ਪੁਰਖਿਆਂ ਦੇ ਦਿਨ ਸ਼ਰਧਾ ਭਾਵਨਾ ਬਣਾਉਂਦੇ ਹਨ | ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦੇ ਹਨ | ਉਨ੍ਹਾਂ ਆਖਿਆ ਕਿ ਸ਼ਰਧਾਲੂਆਂ ਦਾ ਠਾਠਾ ਮਾਰਦਾ ਇਕੱਠ ਤਪ ਅਸਥਾਨ ਪ੍ਰਤੀ ਸ਼ਰਧਾ ਭਾਵਨਾ ਦੀ ਆਸਥਾ ਨੂੰ ਹੋਰ ਚਾਰ ਚੰਨ ਲਾਉਂਦਾ ਦਿਖਾਈ ਦੇ ਰਿਹਾ ਹੈ | ਸ੍ਰੀ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਆਖਿਆ ਕਿ ਸਭ ਤੋਂ ਵੱਡਾ ਧਰਮ ਮਨੁੱਖਤਾ ਦੀ ਸੇਵਾ ਹੈ | ਜੋ ਸੰਸਥਾਵਾਂ ਇਸ ਮਿਸ਼ਨ ਨੂੰ ਲੈ ਕੇ ਅੱਗੇ ਵਧਦੀਆਂ ਹਨ | ਉਨ੍ਹਾਂ ਪਾਸ ਕਦੇ ਕਿਸੇ ਗੱਲ ਦੀ ਥੁੜ ਨਾ ਹੀ ਰਹਿੰਦੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਡੀ ਦੇ ਧਾਰਮਿਕ ਆਗੂ ਬਾਬਾ ਸਿੰਦਰਪੁਰੀ, ਸ੍ਰੀ ਜਗਦੀਪ ਦਾਸ, ਸ੍ਰੀ ਮਨਿੰਦਰ ਦਾਸ, ਸ੍ਰੀ ਜਗਸੀਰ ਦਾਸ, ਬਾਬਾ ਧੀਰਜ ਦਾਸ, ਬਾਬਾ ਮਨਿੰਦਰ ਦਾਸ, ਬਾਬਾ ਚਰਨਦਾਸ, ਬਾਬਾ ਦਰਸ਼ਨ ਦਾਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਆਹ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਮਾ: ਗੁਰਬਖ਼ਸ਼ ਸਿੰਘ ਗਾਗੇਵਾਲ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ <br/>
Ad Position 24