14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਠੇਕੇਦਾਰ ਕੁਲਦੀਪ ਸਿੰਘ ਗੁੰਮਟੀ ਵਲੋਂ ਲੋੜਵੰਦਾਂ ਦੇ ਘਰਾਂ ਦੀਆਂ ਛੱਤਾਂ ਉੱਪਰ ਮੁਫ਼ਤ ਕਾਗ਼ਜ਼ ਪਾਉਣ ਦੀ ਸੇਵਾ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 01-09-2025
ਮਹਿਲ ਕਲਾਂ, 31 ਅਗਸਤ (ਅਵਤਾਰ ਸਿੰਘ ਅਣਖੀ)-ਠੇਕੇਦਾਰ ਕੁਲਦੀਪ ਸਿੰਘ ਗੁੰਮਟੀ ਵਲੋਂ ਮਜ਼ਦੂਰ ਭਾਈਚਾਰੇ ਦੇ ਸਹਿਯੋਗ ਨਾਲ, ਸਾਥੀ ਠੇਕੇਦਾਰ ਮਿੱਤਲ ਦੇ ਉੱਦਮ ਸਦਕਾ ਮਨੁੱਖਤਾ ਦੀ ਭਲਾਈ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ | ਇਸ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ 'ਚ ਪਿਛਲੇ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਸ਼ ਕਾਰਨ ਪ੍ਰਭਾਵਿਤ ਘਰਾਂ ਦੀਆਂ ਛੱਤਾਂ ਨੂੰ ਮੀਂਹ ਦੇ ਪਾਣੀ ਦੇ ਚੋਣ ਤੋਂ ਬਚਾਉਣ ਲਈ ਮੁਫ਼ਤ ਕਾਗ਼ਜ਼ ਪਾਉਣ ਦੀ ਸੇਵਾ ਕੀਤੀ ਜਾ ਰਹੀ ਹੈ | ਅੱਜ ਇਸ ਮੁਹਿੰਮ ਅਧੀਨ ਟੀਮ ਵਲੋਂ ਇਲਾਕੇ ਦੇ ਦੋ ਦਰਜਨ ਦੇ ਕਰੀਬ ਪਿੰਡਾਂ ਅੰਦਰ ਲੋੜਵੰਦ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਉੱਪਰ ਮੁਫ਼ਤ ਕਾਗ਼ਜ਼ ਪਾ ਕੇ ਬਿਪਤਾ ਮੌਕੇ ਸਹਾਇਤਾ ਕੀਤੀ ਗਈ ਹੈ | ਠੇਕੇਦਾਰ ਕੁਲਦੀਪ ਸਿੰਘ ਗੁੰਮਟੀ, ਬਿੰਦਰ ਸਿੰਘ ਉੱਗੋਕੇ ਅਤੇ ਰਿੰਕੂ ਸਿੰਘ ਗੁੰਮਟੀ ਨੇ ਦੱਸਿਆ ਕਿ ਲਗਾਤਾਰ ਹੋ ਰਹੀ ਬਰਸਾਤ ਕਾਰਨ ਘਰਾਂ ਦੀਆਂ ਛੱਤਾਂ ਚੋਅ ਰਹੀਆਂ ਹਨ | ਇਸ ਬਿਪਤਾ ਦੀ ਘੜੀ ਵਿਚ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਮਜ਼ਦੂਰਾਂ ਦੇ ਸਹਿਯੋਗ ਨਾਲ ਘਰ-ਘਰ ਜਾ ਕੇ ਮੁਫ਼ਤ ਕਾਗ਼ਜ਼ ਪਾਏ ਜਾ ਰਹੇ ਹਨ | ਮਨੁੱਖਤਾ ਦੀ ਭਲਾਈ ਲਈ ਹਰ ਇਕ ਇਨਸਾਨ ਦਾ ਫ਼ਰਜ਼ ਹੈ ਕਿ ਉਹ ਕੁਦਰਤੀ ਆਫ਼ਤਾਂ ਦੌਰਾਨ ਲੋਕਾਂ ਦੀ ਮਦਦ ਲਈ ਅੱਗੇ ਆਵੇ |

Ad Position 22
No active advertisement
ਪਿਛਲੀ ਖ਼ਬਰ ਐਸ.ਡੀ.ਐਮ. ਨੇ ਟੰਡਨ ਇੰਟਰਨੈਸ਼ਨਲ ਸਕੂਲ ਦਾ ਕਰੋਨਿਕ ਨਿਊਜ਼ ਲੈਟਰ ਭਾਗ-ਦੂਜਾ ਕੀਤਾ ਜਾਰੀ <br/> ਅਗਲੀ ਖ਼ਬਰ ਸ੍ਰੀ ਸ਼ਿਆਮ ਪ੍ਰਚਾਰ ਮੰਡਲ ਵਲੋਂ ਰਾਧਾ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ <br/>
Ad Position 24