13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸ੍ਰੀ ਰਾਧਾ ਕਿ੍ਸ਼ਨ ਮੰਦਰ ਅਤੇ ਪੰਚਾਇਤੀ ਮੰਦਰ ਵਿਖੇ ਰਾਧਾ ਅਸ਼ਟਮੀ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 02-09-2025
ਤਪਾ ਮੰਡੀ, 1 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸ੍ਰੀ ਰਾਧਾ ਅਸ਼ਟਮੀ ਨੂੰ ਮੁੱਖ ਰੱਖਦਿਆਂ ਅੰਦਰਲੀ ਗਊਸ਼ਾਲਾ ਵਿਖੇ ਸਥਿਤ ਸ੍ਰੀ ਰਾਧਾ ਕਿ੍ਸ਼ਨ ਮੰਦਰ ਅਤੇ ਪੰਚਾਇਤੀ ਮੰਦਰ 'ਚ ਪ੍ਰਬੰਧਕਾਂ ਵਲੋਂ ਰਾਧਾ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਪ੍ਰਸਿੱਧ ਭਜਨ ਗਾਇਕ ਰੌਸ਼ਨ ਸਿੰਘ ਤਪਾ ਨੇ ਭਗਵਾਨ ਸ੍ਰੀ ਕਿ੍ਸ਼ਨ ਦੇ ਭਜਨਾਂ ਦਾ ਗੁਣਗਾਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ ਅਤੇ ਰਾਧਾ ਰਾਣੀ ਨੂੰ ਭਗਤਾਂ ਦੇ ਅੰਗ ਸੰਗ ਜੋੜਿਆ | ਇਸ ਧਾਰਮਿਕ ਸਮਾਗਮ ਮੌਕੇ ਸਮੂਹ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ਸ਼ਿਰਕਤ ਕਰ ਕੇ ਭਗਵਾਨ ਸ੍ਰੀ ਕਿ੍ਸ਼ਨ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਪੰਡਿਤ ਅਰਵਿੰਦਰ ਸ਼ੁਕਲਾ ਨੇ ਸਮੁੱਚੀ ਸੰਗਤ ਨੂੰ ਪ੍ਰਭੂ ਵਲੋਂ ਦਿਖਾਏ ਗਏ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਪੰਚਾਇਤੀ ਮੰਦਰ ਵਿਖੇ ਸ੍ਰੀ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਵਲੋਂ ਭਜਨਾਂ ਦਾ ਗੁਣਗਾਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ ਗਿਆ | ਪ੍ਰਬੰਧਕਾਂ ਵਲੋਂ ਭਜਨ ਗਾਇਕ ਰੌਸ਼ਨ ਸਿੰਘ ਨੂੰ ਧਾਰਮਿਕ ਤਸਵੀਰ ਦੇ ਕੇ ਸਨਮਾਨਿਤ ਕੀਤਾ ਤੇ ਰਾਧਾ ਅਸ਼ਟਮੀ ਦੀ ਵਧਾਈ ਦਿੱਤੀ | ਇਸ ਮੌਕੇ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਐਡਵੋਕੇਟ ਜਨਕ ਰਾਜ ਗਾਰਗੀ, ਲਾਲ ਚੰਦ ਆਲੀਕੇ, ਨਰੇਸ਼ ਕੁਮਾਰ ਮਿੱਤਲ, ਜਨਕ ਰਾਜ ਮੌੜ, ਕੇਸ਼ਵ ਸ਼ਰਮਾ, ਕੇਸ਼ਪਾਲ ਗੋਇਲ, ਕਾਲਾ ਮਹਿਤਾ, ਬਲੀ ਮੌੜ, ਸ਼ੰਭੂ ਗੁਪਤਾ, ਰਵੀ ਮੌੜ, ਸੁਸ਼ੀਲ ਭੂਤ, ਸਮਾਜ ਸੇਵੀ ਸਤਪਾਲ ਮੌੜ ਅਤੇ ਰਘਵੀਰ ਚੰਦ ਅਗਰਵਾਲ, ਅਸ਼ੋਕ ਘੜੈਲਾ, ਨਰੇਸ਼ ਕੁਮਾਰ, ਮੁਨੀਸ਼ ਮਿੱਤਲ, ਅਜੇ ਸਿੰਗਲਾ, ਅਸ਼ੋਕ ਗੁਪਤਾ, ਵਕੀਲ ਬਦਰਾ, ਰਾਕੇਸ਼ ਟੋਨਾ, ਰਜਿੰਦਰ ਬਾਂਸਲ ਰਿੰਕੂ ਮੌੜ, ਅਸ਼ੋਕ ਮਿੱਤਲ, ਜਵਾਹਰ ਲਾਲ ਤਾਜੋ, ਅਸ਼ੋਕ ਗੋਇਲ, ਸੁਭਾਸ਼ ਕਾਂਸਲ, ਵਿਸ਼ਾਲ ਬਬਲਾ, ਬੰਟੀ ਕੁਮਾਰ, ਦਰਸ਼ਨ ਕੁਮਾਰ, ਰਤਨ ਢਿਲਵਾਂ, ਸੱਤਪਾਲ ਗਰਗ, ਸੁਭਾਸ਼ ਗੁਪਤਾ, ਮੋਨੂ ਮੌੜ, ਈਸ਼ਵਰ ਗੋਇਲ, ਕੇਵਲ ਕਿ੍ਸ਼ਨ ਮਿੱਤਲ, ਮੇਸ਼ੀ ਪੱਖੋ ਆਦਿ ਸ਼ਰਧਾਲੂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਘਾਲਾ ਸਿੰਘ ਨੇ ਲੋੜਵੰਦ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਦੀ ਕੀਤੀ ਅਪੀਲ ਅਗਲੀ ਖ਼ਬਰ ਪਿੰਡ ਭੋਤਨਾ ਵਿਖੇ ਤਿੰਨ ਅਤੇ ਗਹਿਲ ਵਿਖੇ ਇਕ ਘਰ ਮੀਂਹ ਕਾਰਨ ਡਿੱਗਿਆ
Ad Position 24