11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਮਨਾਇਆ

ਹੰਡਿਆਇਆ, 11 ਨਵੰਬਰ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਦੇ ਬਾਬਾ ਵਿਸ਼ਵਕਰਮਾ ਭਵਨ ਵਿਖੇ ਕਿਰਤ ਦੇ ਦੇਵਤਾ ਦਾ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਮਗੜ੍ਹੀਆ ਭਲਾਈ ਸੰਸਥਾ ਦੇ ਚੇਅਰਮੈਨ ਨਛੱਤਰ ਸਿੰਘ ਭਰੀ, ਪ੍ਰਧਾਨ ਮੱਖਣ ਸਿੰਘ ਭਰੀ, ਖ਼ਜ਼ਾਨਚੀ ਅੰਮ੍ਰਿਤਪਾਲ ਸਿੰਘ ਭਰੀ, ਸਕੱਤਰ ਭਜਨ ਸਿੰਘ ਰੁਪਾਲ ਨੇ ਦੱਸਿਆ ਕੇ ਹਰ ਸਾਲ ਦੀ ਤਰ੍ਹਾਂ ਬਾਬਾ ਵਿਸ਼ਵਕਰਮਾ ਜੀ ਭਵਨ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਏ ਗਏ।

Ad Position 21
No active advertisement
ਅਜੀਤ ਡੈਸਕ 12-11-2026
ਹੰਡਿਆਇਆ, 11 ਨਵੰਬਰ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਦੇ ਬਾਬਾ ਵਿਸ਼ਵਕਰਮਾ ਭਵਨ ਵਿਖੇ ਕਿਰਤ ਦੇ ਦੇਵਤਾ ਦਾ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਮਗੜ੍ਹੀਆ ਭਲਾਈ ਸੰਸਥਾ ਦੇ ਚੇਅਰਮੈਨ ਨਛੱਤਰ ਸਿੰਘ ਭਰੀ, ਪ੍ਰਧਾਨ ਮੱਖਣ ਸਿੰਘ ਭਰੀ, ਖ਼ਜ਼ਾਨਚੀ ਅੰਮ੍ਰਿਤਪਾਲ ਸਿੰਘ ਭਰੀ, ਸਕੱਤਰ ਭਜਨ ਸਿੰਘ ਰੁਪਾਲ ਨੇ ਦੱਸਿਆ ਕੇ ਹਰ ਸਾਲ ਦੀ ਤਰ੍ਹਾਂ ਬਾਬਾ ਵਿਸ਼ਵਕਰਮਾ ਜੀ ਭਵਨ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਏ ਗਏ। ਇਸ ਉਪਰੰਤ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਜਥੇ ਦੇ ਮੁਖੀ ਸੁਰਿੰਦਰ ਸਿੰਘ ਵਲੋਂ ਰਸਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ। ਬਲਵਿੰਦਰ ਸਿੰਘ ਭਰੀ, ਜਗਜੀਤ ਸਿੰਘ ਪਨੇਸਰ, ਜੋਗਿੰਦਰ ਸਿੰਘ ਸ਼ਾਹਜੀ, ਹਾਕਮ ਸਿੰਘ ਭਰੀ, ਭੁਪਿੰਦਰ ਸਿੰਘ ਭਰੀ, ਬੂਟਾ ਸਿੰਘ ਭਰੀ, ਬਲਦੇਵ ਸਿੰਘ ਭਰੀ, ਪ੍ਰਭ ਜੋਤ ਸਿੰਘ ਭਰੀ, ਗੁਰਮੀਤ ਸਿੰਘ ਆਰੇ ਵਾਲਾ, ਧਨਵੰਤ ਸਿੰਘ ਭਰੀ, ਜਗਤਾਰ ਸਿੰਘ ਭਰੀ, ਅਵਤਾਰ ਸਿੰਘ ਭਰੀ, ਗੁਰਮੇਲ ਸਿੰਘ ਭਰੀ, ਸਤਨਾਮ ਸਿੰਘ ਭਰੀ, ਬਲਕਾਰ ਸਿੰਘ ਭਰੀ, ਸਾਬਕਾ ਪ੍ਰਧਾਨ ਪ੍ਰਸ਼ੋਤਮ ਸਿੰਘ, ਕੁਲਦੀਪ ਸਿੰਘ ਰਾਮਗੜ੍ਹੀਆ, ਮਲਕੀਤ ਸਿੰਘ ਰਾਮਗੜ੍ਹੀਆ, ਬੰਧਨ ਤੋੜ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਜ਼ਾਰ ਸਨ। ਇਸੇ ਤਰ੍ਹਾਂ ਪਿੰਡ ਖੁੱਡੀ ਖ਼ੁਰਦ ਦੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਿਖੇ ਸ੍ਰੀ ਸਾਹਿਜ ਪਾਠ ਕਰਵਾ ਕੇ ਭੋਗ ਪਏ ਗਏ। ਇਸ ਮੌਕੇ ਸਰਪੰਚ ਦਵਿੰਦਰ ਸਿੰਘ ਰਟੋਲ, ਸੁਖਵੀਰ ਸਿੰਘ ਬੱਗਾ, ਨਿੰਦਰਜੀਤ ਸਿੰਘ ਚੁੰਘ, ਗ੍ਰੰਥੀ ਜਰਨੈਲ ਸਿੰਘ, ਬਖ਼ਸ਼ੀਸ਼ ਸਿੰਘ, ਗੁਰਸੇਵਕ ਸਿੰਘ, ਰਮਨਦੀਪ ਸਿੰਘ, ਬਚਿੱਤਰ ਸਿੰਘ, ਸੁਖਜੀਤ ਸਿੰਘ, ਕਰਮਜੀਤ ਸਿੰਘ, ਨਾਜ਼ਮ ਸਿੰਘ, ਮਲਕੀਤ ਸਿੰਘ ਚਮਕੀਲਾ, ਸੁਰਿੰਦਰ ਕੁਮਾਰ, ਨਵਜੋਤ ਸਿੰਘ, ਭਿੰਦਰ ਸਿੰਘ, ਜਸਵੰਤ ਸਿੰਘ ਆਦਿ ਸਮੇਤ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਟਰੇਡ ਯੂਨੀਅਨਾਂ ਵਲੋਂ ਕਿਰਤ ਵਿਭਾਗ ਬਰਨਾਲਾ ਦੇ ਖ਼ਿਲਾਫ਼ ਸੰਘਰਸ਼ ਦਾ ਐਲਾਨ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਪੁਰਬ ਨੂੰ ਸਮਰਪਿਤ ਸ਼ਹਿਣਾ ਵਿਖੇ ਗੁਰਮਤਿ ਸਮਾਗਮ
Ad Position 24