ਤਪਾ ਮੰਡੀ, 5 ਸਤੰਬਰ (ਪ੍ਰਵੀਨ ਗਰਗ)-ਬਰਸਾਤ ਕਾਰਨ ਨੁਕਸਾਨੇ ਗਏ ਮਕਾਨਾਂ ਤੋਂ ਬੇਘਰ ਹੋਏ ਲੋਕਾਂ ਨੂੰ ਜਿੱਥੇ ਸੂਬੇ ਅੰਦਰ ਹਰ ਇਕ ਵਰਗ ਵਲੋਂ ਕਿਸੇ ਨਾ ਕਿਸੇ ਰੂਪ 'ਚ ਸਹਾਇਤਾ ਭੇਜੀ ਜਾ ਰਹੀ ਹੈ | ਉੱਥੇ ਇਸੇ ਲੜੀ ਤਹਿਤ ਤਪਾ ਦੇ ਜੰਮਪਲ ਗੁਰਜੀਤ ਸਿੰਘ ਚੱਠਾ (ਅਮਰੀਕਾ) ਪੁੱਤਰ ਕੌਰ ਸਿੰਘ ਚੱਠਾ (ਲਾਣੇ ਵਾਲੇ) ਨੇ ਪੀੜਤ ਪਰਿਵਾਰ ਨੂੰ ਆਰਥਿਕ ਸਹਾਇਤਾ ਭੇਜੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਿਊ ਜੈ ਮਾਤਾ ਦਾਤੀ ਕਲੱਬ ਦੇ ਪ੍ਰਧਾਨ ਦਵਿੰਦਰ ਕੁਮਾਰ ਟੀਟੂ ਦੀਕਸ਼ਿਤ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਪੈ ਰਹੀਆਂ ਬਰਸਾਤਾਂ ਕਾਰਨ ਰੋਲਕੀ ਪੱਤੀ 'ਚ ਰਹਿ ਰਹੇ ਗ਼ਰੀਬ ਪਰਿਵਾਰ ਹਰਬੰਸ ਕੌਰ ਪਤਨੀ ਬੱਬੀ ਸਿੰਘ ਦਾ ਮਕਾਨ ਡਿੱਗਣ ਕਾਰਨ ਕਾਫੀ ਨੁਕਸਾਨ ਹੋ ਗਿਆ ਸੀ | ਜਿਸ 'ਤੇ ਸਮਾਜ ਸੇਵੀ ਗੁਰਜੀਤ ਸਿੰਘ ਚੱਠਾ ਵਲੋਂ ਪੀੜਤ ਪਰਿਵਾਰ ਨੂੰ ਮਕਾਨ ਦੀ ਉਸਾਰੀ ਲਈ ਆਰਥਿਕ ਸਹਾਇਤਾ ਦੇ ਰੂਪ 'ਚ 11 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਭੇਜਿਆ | ਜੋ ਕਲੱਬ ਮੈਂਬਰਾਂ ਵਲੋਂ ਪੀੜਤ ਪਰਿਵਾਰ ਨੂੰ ਸੌਂਪਿਆ ਗਿਆ | ਇਸ ਮੌਕੇ ਕਲੱਬ ਦੇ ਡਾ: ਗੁਰਪ੍ਰੀਤ ਸਿੰਘ ਸਿੱਧੂ, ਗੁਲਾਬ ਕਾਲਾ ਅਤੇ ਮੋਲਕੀ ਸਿੱਧੂ ਆਦਿ ਮੌਜੂਦ ਸਨ |