15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਬਾਬਾ ਬਰਫ਼ਾਨੀ ਸੇਵਾ ਸੰਘ ਭਦੌੜ ਨੇ 'ਸ੍ਰੀ ਮਦ ਭਾਗਵਤ ਸਪਤਾਹ' ਦਾ ਕਾਰਡ ਜਾਰੀ ਕੀਤਾ

Ad Position 21
No active advertisement
ਅਜੀਤ ਡੈਸਕ 06-09-2025
ਭਦੌੜ, 5 ਸਤੰਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਬਾਬਾ ਬਰਫ਼ਾਨੀ ਸੇਵਾ ਸੰਘ ਭਦੌੜ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 12 ਤੋਂ 18 ਸਤੰਬਰ ਤੱਕ 'ਸੀ੍ਰ ਮਦ ਭਾਗਵਤ ਸਪਤਾਹ' ਗਿਆਰਾਂ ਰੁੱਦਰ ਸ਼ਿਵ ਮੰਦਰ ਪੱਥਰਾਂ ਵਾਲੀ ਵਿਖੇ ਸ਼ਰਧਾ ਅਤੇ ਧੂਮਧਾਮ ਦੇ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਸੰਘ ਵਲੋਂ ਭਗਵਾਨ ਸ਼ਿਵ ਭੋਲੇ ਨਾਥ ਨੂੰ 'ਸ੍ਰੀ ਮਦ ਭਾਗਵਤ ਸਪਤਾਹ ਦਾ ਕਾਰਡ ਅਰਪਿਤ ਕਰ ਕੇ ਜਾਰੀ ਕੀਤਾ ਗਿਆ | ਬਾਬਾ ਬਰਫ਼ਾਨੀ ਸੇਵਾ ਸੰਘ ਭਦੌੜ ਦੇ ਅਹੁਦੇਦਾਰਾਂ ਨੇ ਦੱਸਿਆ ਕਿ 12 ਤੋਂ 18 ਸਤੰਬਰ ਤੱਕ ਸ੍ਰੀ ਮਦ ਭਾਗਵਤ ਸਪਤਾਹ ਦੌਰਾਨ ਕਥਾ ਵਿਆਸ ਸੀ੍ਰ ਪਿਯੂਸ਼ ਅਖੰਡ ਪਰਮ ਧਾਮ ਸੰਸਥਾਨ ਸਾਂਭਾਂ ਜੰਮੂ (ਸੰਤ ਨਿਰੰਜਨੀ ਅਖਾੜਾ) ਕਰਨਗੇ ਉੱਥੇ ਸੰਤ ਸੁਭਾਸ਼ ਸ਼ਾਸਤਰੀ, ਯੁੱਗ ਪੁਰਸ਼ ਸਵਾਮੀ ਪਰਮਾਨੰਦ ਸੰਸਥਾਪਕ ਮੁੱਖ ਟਰੱਸਟੀ ਸ੍ਰੀ ਅਯੁੱਧਿਆ ਧਾਮ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਕਮਲਦੀਪ ਬੱਬੂ ਸਿੰਗਲਾ, ਕੇਸ਼ਵ ਕੁਮਾਰ ਸਿੰਗਲਾ, ਸੰਦੀਪ ਕੁਮਾਰ, ਗਗਨਦੀਪ ਗਰਗ, ਅਰੁਣ ਗਰਗ, ਰਾਹੁਲ ਗਰਗ, ਯੋਗੇਸ਼ ਸਿੰਗਲਾ, ਲਕਸ਼ ਗਰਗ, ਹਨੀਸ਼ ਕੁਮਾਰ, ਸਾਹਿਲ ਗਰਗ, ਬਵੇਸ਼ ਗਰਗ, ਸੁਰੇਸ਼ ਸਿੰਗਲਾ, ਸਵਾਸਤਿਕ ਗਰਗ, ਪ੍ਰਧਾਨ ਹਰੀਸ਼ ਗਰਗ, ਵਿਜੈ ਕੁਮਾਰ ਗਰਗ, ਰਾਜਿੰਦਰ ਗਰਗ (ਬਿੰਦਰ), ਬੀਰਬਲ ਦਾਸ ਗਰਗ, ਸ਼ੀਤਲ ਕੁਮਾਰ, ਰਾਕੇਸ਼ ਕੁਮਾਰ ਟੀਟੂ, ਪੁਨੀਤ ਗਰਗ, ਦੀਪਕ ਮਿੱਤਲ, ਸੁਨੀਲ ਕੁਮਾਰ ਕਾਲਾ, ਦੀਪਕ ਸ਼ਰਮਾ ਬੋਨੀ, ਜਗਸੀਰ ਚੰਦ, ਸ਼ਿਵ ਕੁਮਾਰ ਗਰਗ, ਮੁਨੀਸ਼ ਮਿੱਤਲ, ਚਰਨੀ ਸਿੰਗਲਾ, ਸੀਸ਼ੂਪਾਲ ਗਰਗ, ਲਵਲ ਗਰਗ ਅਤੇ ਕ੍ਰਿਸ਼ਨ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਫਰੀਦ ਆਈ.ਟੀ.ਆਈ. ਕੋਟਸ਼ਮੀਰ ਦੇ ਸਿੱਖਿਆਰਥੀਆਂ ਦੀ ਪੰਜਾਬ ਰਾਜ ਬਿਜਲੀ ਬੋਰਡ 'ਚ ਦਾਖ਼ਲੇ ਲਈ ਚੋਣ ਅਗਲੀ ਖ਼ਬਰ ਪਿੰਡ ਦਰਾਕਾ ਦੀ ਪੰਚਾਇਤ ਨੇ ਲੋੜਵੰਦ ਪਰਿਵਾਰਾਂ ਨੂੰ ਵੰਡੀਆਂ ਤਰਪਾਲਾਂ
Ad Position 24