ਬਰਨਾਲਾ, 22 ਸਤੰਬਰ (ਰਾਜ ਪਨੇਸਰ)-ਸਥਾਨਕ ਸੇਖਾ ਰੋਡ ਗਲੀ ਨੰ: 4 ਵਿਚ ਸਥਿਤ ਪ੍ਰਾਚੀਨ ਸ਼ਨੀ ਮੰਦਰ 'ਚੋਂ ਲੈਪਟਾਪ, ਐਲ.ਸੀ.ਡੀ., ਇਕ ਸਕੂਟਰੀ 10-12 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਨ ਵਾਲੇ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਬਲੀ ਰਾਮ ਪਾਂਡੇ ਨੇ ਦੱਸਿਆ ਕਿ ਅਕਸ਼ੈ ਕੁਮਾਰ ਪੱੁਤਰ ਜਗਨ ਨਾਥ ਗਲੀ ਨੰ: 4 ਸੇਖਾ ਰੋਡ ਬਰਨਾਲਾ ਨੇ ਬਿਆਨ ਲਿਖਵਾਏ ਕਿ ਉਹ ਪ੍ਰਾਚੀਨ ਸ਼ਨੀ ਮੰਦਰ ਵਿਚ ਪੁਜਾਰੀ ਹੈ | ਬੀਤੇ ਦਿਨ ਨਾਮਾਲੂਮ ਵਿਅਕਤੀ ਕਮਰੇ ਦੀ ਕੰਧ ਟੱਪ ਕੇ ਮੰਦਰ ਵਿਚ ਦਾਖਲ ਹੋਇਆ | ਜਿਸ ਨੇ ਇਕ ਲੈਪਟਾਪ, ਇਕ ਐਲ.ਸੀ.ਡੀ, ਇਕ ਸਕੂਟਰੀ ਨੰ: ਪੀ.ਬੀ. 19 ਐਸ-5757, ਗਊਦਾਨ ਪਾਤਰ 'ਚੋਂ 3-4 ਹਜ਼ਾਰ ਰੁਪਏ, ਟੇਬਲ ਦੇ ਦਰਾਜ 'ਚੋਂ 7-8 ਹਜ਼ਾਰ ਰੁਪਏ ਨਗਦੀ ਚੋਰੀ ਕਰ ਕੇ ਲੈ ਗਿਆ ਹੈ | ਉੱਧਰ ਪੁਲਿਸ ਕਾਰਵਾਈ ਅਨੁਸਾਰ ਮੱੁਦਈ ਦੇ ਬਿਆਨਾਂ ਦੇ ਆਧਾਰ 'ਤੇ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |