26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਝੋਨੇ ਦੀ ਪਰਾਲੀ ਸਬੰਧੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦਾ ਵਫ਼ਦ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮਿਲਿਆ

Ad Position 21
No active advertisement
ਅਜੀਤ ਡੈਸਕ 24-09-2025
ਬਰਨਾਲਾ, 23 ਸਤੰਬਰ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਬਰਨਾਲਾ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੂੰ ਮਿਲਿਆ ਅਤੇ ਮੰਗ-ਪੱਤਰ ਦਿੱਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਦੱਸਿਆ ਕਿ ਕਿਸਾਨ ਝੋਨੇ ਨੂੰ ਪੈਦਾ ਕਰਦਾ ਹੈ ਉਸ ਦੀਆਂ ਵੀ ਝੋਨੇ ਦੀ ਵਿੱਕਰੀ ਸਬੰਧੀ ਬਹੁਤ ਸਾਰੀਆਂ ਮੁਸ਼ਕਲਾਂ ਹਨ | ਇਹ ਚਾਰ ਪੰਜ ਵਰਗਾਂ ਦੀ ਇਕਜੁਟਤਾ ਦਾ ਕੰਮ ਹੈ ਇਸ ਵਿਚ ਆੜ੍ਹਤੀਆ, ਸ਼ੈਲਰ ਮਾਲਕ, ਖ਼ਰੀਦ ਏਜੰਸੀਆਂ, ਮੰਡੀ ਬੋਰਡ ਅਤੇ ਕਿਸਾਨ ਭਾਈਵਾਲ ਹਨ ਪਰ ਬਹੁਤ ਅਫ਼ਸੋਸ ਹੈ ਕਿ ਮੀਟਿੰਗ ਦੌਰਾਨ ਕਿਸਾਨਾਂ ਨੂੰ ਇਨ੍ਹਾਂ ਮੀਟਿੰਗਾਂ ਵਿਚ ਬੁਲਾਉਣਾ ਹੀ ਮੁਨਾਸਬ ਨਹੀਂ ਸਮਝਿਆ ਜਾਂਦਾ ਕਿਰਪਾ ਕਰ ਕੇ ਜਦੋਂ ਮੀਟਿੰਗ ਹੁੰਦੀ ਹੈ ਤਾਂ ਇਨ੍ਹਾਂ ਮੀਟਿੰਗ ਵਿਚ ਕਿਸਾਨਾਂ ਨੂੰ ਸ਼ਾਮਿਲ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਜੇਲ੍ਹ ਭੇਜਿਆ ਜਾਵੇ | ਜਥੇਬੰਦੀ ਬਿਆਨ ਦੀ ਨਿਖੇਧੀ ਕਰਦੀ ਹੈ | ਇਸ ਫ਼ੈਸਲੇ ਤੇ ਸਰਕਾਰ ਨੂੰ ਦੁਬਾਰਾ ਗ਼ੌਰ ਕਰਨਾ ਚਾਹੀਦਾ ਹੈ ਪ੍ਰਦੂਸ਼ਣ ਲਈ ਇਕੱਲੇ ਕਿਸਾਨ ਜ਼ੰੁਮੇਵਾਰ ਨਹੀਂ ਹਨ, ਕਿਸਾਨ ਲਈ ਵੀ ਮੁਸ਼ਕਲ ਹੈ ਕਿ ਝੋਨੇ ਨੂੰ ਜਿਵੇਂ ਫੰਗਸ ਦਾ ਅਟੈਕ ਡੋਡੀ ਰੋਗ ਅਤੇ ਬਹੁਤ ਸਾਰੇ ਨਦੀਨਾਂ ਦਾ ਬੀਜ ਜਿਹੜਾ ਅੱਗ ਤੋਂ ਬਿਨਾਂ ਕਾਬੂ ਪਾਉਣਾ ਬਹੁਤ ਮੁਸ਼ਕਲ ਹੈ | ਇਸ ਲਈ ਸਾਰੇ ਕਿਸਾਨਾਂ ਕੋਲ ਪਰਾਲੀ ਪ੍ਰਬੰਧ ਵਾਸਤੇ ਸੰਦ ਵੀ ਨਹੀਂ ਹਨ | ਇਸ ਲਈ ਇਸ ਫ਼ੈਸਲੇ 'ਤੇ ਸਰਕਾਰ ਮੁੜ ਵਿਚਾਰ ਕਰੇ | ਉਨ੍ਹਾਂ ਦੱਸਿਆ ਕਿ ਝੋਨੇ ਦੀ ਰਹਿੰਦ ਖੰੂਹਦ ਦੇ ਸਬੰਧ 'ਚ ਮਾਨਯੋਗ ਸੁਪਰੀਮ ਕੋਰਟ ਵਲੋਂ 6 ਨਵੰਬਰ 2019 ਨੂੰ ਸਰਕਾਰ ਨੂੰ ਹੁਕਮ ਆਇਆ ਸੀ ਕਿ ਕਿਸਾਨਾਂ ਨੂੰ 100 ਰੁਪਏ ਕੁਇੰਟਲ ਜਾ 2500 ਰੁਪਏ ਪ੍ਰਤੀ ਏਕੜ ਆਰਥਿਕ ਸਹਾਇਤਾ ਰਾਸ਼ੀ ਨਾਲ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਹਾੜੀ ਦੀਆ ਫ਼ਸਲਾਂ ਸਬੰਧੀ ਡੀ.ਏ.ਪੀ ਖਾਦ ਦਾ ਫ਼ੌਰੀ ਹੱਲ ਕੀਤਾ ਜਾਵੇ, ਸਪੈਸ਼ਲ ਰੈੱਕ ਲਵਾ ਕੇ ਡੀ.ਏ.ਪੀ ਖਾਦ ਪੂਰੀ ਕੀਤੀ ਜਾਵੇ | ਇਸ ਮੌਕੇ ਗੁਰਨਾਮ ਸਿੰਘ ਠੀਕਰੀਵਾਲ, ਬਲਦੇਵ ਸਿੰਘ ਬਿੱਟੂ ਝਲੂਰ, ਜਸਮੇਲ ਸਿੰਘ ਕਾਲੇਕੇ, ਸਿੰਕਦਰ ਸਿੰਘ ਸਰਪੰਚ, ਭੁਪਿੰਦਰ ਸਿੰਘ ਬਿੱਟੂ ਰੂੜੇਕੇ, ਯਾਦਵਿੰਦਰ ਸਿੰਘ ਰਾਜਗੜ੍ਹ, ਗਗਨਦੀਪ ਸਿੰਘ ਸਹਿਜੜਾ, ਬਲਾਕ ਪ੍ਰਧਾਨ ਜਸਵੀਰ ਸਿੰਘ ਕਾਲੇਕੇ, ਪਰਮਜੀਤ ਸਿੰਘ ਮਹਿਲ ਕਲਾਂ, ਜਸਵੀਰ ਸਿੰਘ ਸੁਖਪੁਰਾ, ਰਾਜਿੰਦਰ ਸਿੰਘ ਦਰਾਕਾ, ਕੁਲਦੀਪ ਸਿੰਘ ਹਮੀਦੀ, ਰੁਪਿੰਦਰ ਸਿੰਘ ਟੱਲੇਵਾਲ, ਸਤਨਾਮ ਸਿੰਘ ਧਨੇਰ, ਸਰਬਜੀਤ ਸਿੰਘ ਗੰਗਹੋਰ, ਬੁੱਗਰ ਸਿੰਘ ਫਰਵਾਹੀ, ਕੁਲਵੰਤ ਸਿੰਘ ਚੂੰਘਾ, ਸੁਖਜਿੰਦਰ ਸਿੰਘ, ਗੁਰਪ੍ਰੀਤ ਸਿੰਘ ਚੀਮਾ, ਬੂਟਾ ਸਿੰਘ ਮੱਲੀਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਕਰਮਚਾਰੀਆਂ ਨੇ ਡੀ. ਸੀ. ਨੂੰ ਦਿੱਤਾ ਮੰਗ-ਪੱਤਰ <br/> ਅਗਲੀ ਖ਼ਬਰ ਜ਼ਿਲ੍ਹਾ ਬਰਨਾਲਾ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵਿਚ 'ਵਿਸ਼ਵ ਪੰਜਾਬੀ ਦਿਵਸ' ਮਨਾਇਆ
Ad Position 24