ਬਰਨਾਲਾ, 23 ਸਤੰਬਰ (ਅਸ਼ੋਕ ਭਾਰਤੀ)-ਵਾਈ.ਐਸ. ਸਕੂਲ ਬਰਨਾਲਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਤੈਰਾਕੀ ਮੁਕਾਬਲਿਆਂ 'ਚੋਂ ਸੋਨੇ ਤੇ ਤਾਂਬੇ ਦਾ ਤਗਮਾ ਜਿੱਤਿਆ | ਇਹ ਜਾਣਕਾਰੀ ਸੰਸਥਾ ਦੇ ਪਿ੍ੰਸੀਪਲ ਵਿੰਮੀਪੁਰੀ ਨੇ ਦਿੱਤੀ ਤੇ ਦੱਸਿਆ ਕਿ ਵਿਦਿਆਰਥੀ ਦਿਵਯਮ ਸਿੰਗਲਾ ਨੇ 400 ਮੀਟਰ ਫਰੀਸਟਾਈਲ, 200 ਮੀਟਰ ਫਰੀਸਟਾਈਲ, 50 ਮੀਟਰ ਬਟਰਫਲਾਈ ਅਤੇ ਰਿਲੇਅ ਈਵੈਂਟ ਵਿਚ ਸੋਨ ਤਗਮਾ ਜਿੱਤਿਆ | ਵਿਦਿਆਰਥੀ ਸਦੀਪ ਸਿੰਗਲਾ ਨੇ 400 ਮੀਟਰ ਫਰੀਸਟਾਈਲ ਅਤੇ 200 ਮੀਟਰ ਫਰੀਸਟਾਈਲ ਵਿਚ ਤਾਂਬੇ ਦਾ ਤਗਮਾ ਜਿੱਤਿਆ | ਇਸ ਸ਼ਾਨਦਾਰ ਪ੍ਰਾਪਤੀ 'ਤੇ ਪਿ੍ੰਸੀਪਲ ਵਿੰਮੀਪੁਰੀ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ |