28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਧਨੌਲਾ, 27 ਅਗਸਤ (ਜਤਿੰਦਰ ਸਿੰਘ ਧਨੌਲਾ)-ਸਰਕਾਰੀ ਹਾਈ ਸਕੂਲ ਅਸਪਾਲ ਕਲਾਂ ਵਿਖੇ ਖੇਤੀ ਖੇਤਰ ਦੀ ਕੰਪਨੀ ਬਾਇਓ ਸਟੈਂਡ ਇੰਡੀਆ ਲਿਮਟਿਡ ਵਲੋਂ ਫਾਰਮਰ ਐਗਰੋ ਸਰਵਿਸ ਸੈਂਟਰ ਦੇ ਐਮ. ਡੀ ਕਮਲਜੀਤ ਸਿੰਘ, ਅਮਨਦੀਪ ਸਿੰਘ, ਹਰਜਿੰਦਰ ਸਿੰਘ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ: ਸੁਖਪਾਲ ਸਿੰਘ ਗਿੱਲ ਦੇ ਸਹਿਯੋਗ ਨਾਲ ਸਕਾਲਰਸ਼ਿਪ ਵੰਡ ਸਮਾਗਮ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 28-08-2026
ਧਨੌਲਾ, 27 ਅਗਸਤ (ਜਤਿੰਦਰ ਸਿੰਘ ਧਨੌਲਾ)-ਸਰਕਾਰੀ ਹਾਈ ਸਕੂਲ ਅਸਪਾਲ ਕਲਾਂ ਵਿਖੇ ਖੇਤੀ ਖੇਤਰ ਦੀ ਕੰਪਨੀ ਬਾਇਓ ਸਟੈਂਡ ਇੰਡੀਆ ਲਿਮਟਿਡ ਵਲੋਂ ਫਾਰਮਰ ਐਗਰੋ ਸਰਵਿਸ ਸੈਂਟਰ ਦੇ ਐਮ.ਡੀ ਕਮਲਜੀਤ ਸਿੰਘ, ਅਮਨਦੀਪ ਸਿੰਘ, ਹਰਜਿੰਦਰ ਸਿੰਘ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ: ਸੁਖਪਾਲ ਸਿੰਘ ਗਿੱਲ ਦੇ ਸਹਿਯੋਗ ਨਾਲ ਸਕਾਲਰਸ਼ਿਪ ਵੰਡ ਸਮਾਗਮ ਕੀਤਾ ਗਿਆ। ਜਿਸ ਦੌਰਾਨ ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਨੂੰ 3000-3000 ਰੁਪਏ ਦੇ ਚੈੱਕ ਵੰਡੇ ਗਏ। ਇਹ ਚੈੱਕ ਬੱਚਿਆਂ ਦੇ ਆਰਥਿਕ ਹਾਲਾਤ ਤੇ ਪ੍ਰਤਿਭਾ ਨੂੰ ਦੇਖਦੇ ਹੋਏ ਕੰਪਨੀ ਦੇ ਸੁਖਜਿੰਦਰ ਸਿੰਘ ਪ੍ਰੋਡਕਟ ਮੈਨੇਜਰ, ਪੂਜਾ ਮਹਿਰਾ ਐੱਸ.ਐੱਫ.ਓ. ਗੁਰਮੀਤ ਸਿੰਘ ਨੇ ਵੰਡੇ ਤਾਂ ਜੋ ਬੱਚਿਆਂ ਦੀ ਪੜ੍ਹਾਈ ’ਚ ਸਹਾਇਤਾ ਹੋ ਸਕੇ। ਇਸ ਦੌਰਾਨ ਸਕੂਲ ਇੰਚਾਰਜ ਗੁਰਮੁਖ ਸਿੰਘ ਤੇ ਸਕੂਲ ਦਾ ਸਾਰਾ ਸਟਾਫ਼ ਨੇ ਟੀਮ ਦਾ ਉਚੇਚੇ ਤੌਰ ’ਤੇ ਸਵਾਗਤ ਤੇ ਧੰਨਵਾਦ ਕੀਤਾ। ਇਸ ਮੌਕੇ ਬੱਚਿਆਂ ਨੇ ਆਪਣੀ ਆਪਣੀ ਕਲਾ ਦਾ ਪ੍ਰਦਰਸ਼ਨ ਵੀ ਕੀਤਾ। ਜਿਸ ’ਚ ਕਵਿਤਾ, ਗੀਤ ਅਤੇ ਭਾਸ਼ਣ ਆਦਿ ਸ਼ਾਮਿਲ ਸਨ ਤੇ ਅਗਾਂਹ ਵਧੂ ਕਿਸਾਨ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ ਪਿੰਡ ਦੇ ਸਰਪੰਚ ਮਨਜੀਤ ਸਿੰਘ ਕਲੇਰ ਤੇ ਪੰਚ ਅਤੇ ਹੋਰ ਨਗਰ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗਿੱਦੜਬਾਹਾ ਸਰਕਾਰੀ ਹਸਪਤਾਲ ’ਚ ਮੁੜ ਸ਼ੁਰੂ ਹੋਵੇਗਾ ਮਰੀਜ਼ਾਂ ਲਈ ਮੁਫ਼ਤ ਲੰਗਰ ਅਗਲੀ ਖ਼ਬਰ ਬੀ.ਵੀ.ਐੱਮ ਇੰਟਰਨੈਸ਼ਨਲ ਸਕੂਲ ਦੇ ਪੰਜ ਵਿਦਿਆਰਥੀਆਂ ਦੀ ਰਾਜ ਪੱਧਰੀ ਸ਼ੂਟਿੰਗ ਮੁਕਾਬਲਿਆਂ ਲਈ ਹੋਈ ਚੋਣ
Ad Position 24