15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਕੈਂਸਰ ਦੇ ਇਲਾਜ ਤੋਂ ਬਾਅਦ ਆਪਣੀ ਸਭ ਤੋਂ ਵੱਡੀ ਵਿਦੇਸ਼ ਯਾਤਰਾ 'ਤੇ ਨਿਕਲ ਰਹੀ ਹੈ ਬ੍ਰਿਟੇਨ ਦੀ ਰਾਜਕੁਮਾਰੀ ਕੇਟ

ਲੰਡਨ, 15 ਨਵੰਬਰ - ਰਾਇਟਰਜ਼ ਦੀ ਰਿਪੋਰਟ ਅਨੁਸਾਰ: "ਬ੍ਰਿਟੇਨ ਦੀ ਰਾਜਕੁਮਾਰੀ (ਪ੍ਰਿੰਸੇਸ ਆਫ਼ ਵੇਲਜ਼) ਕੇਟ, ਕੈਂਸਰ ਦੇ ਇਲਾਜ ਤੋਂ ਬਾਅਦ ਆਪਣੀ ਸਭ ਤੋਂ ਵੱਡੀ ਵਿਦੇਸ਼ ਯਾਤਰਾ...

Ad Position 21
No active advertisement
ਅਜੀਤ ਡੈਸਕ 15-11-2026

ਲੰਡਨ, 15 ਨਵੰਬਰ - ਰਾਇਟਰਜ਼ ਦੀ ਰਿਪੋਰਟ ਅਨੁਸਾਰ: "ਬ੍ਰਿਟੇਨ ਦੀ ਰਾਜਕੁਮਾਰੀ (ਪ੍ਰਿੰਸੇਸ ਆਫ਼ ਵੇਲਜ਼) ਕੇਟ, ਕੈਂਸਰ ਦੇ ਇਲਾਜ ਤੋਂ ਬਾਅਦ ਆਪਣੀ ਸਭ ਤੋਂ ਵੱਡੀ ਵਿਦੇਸ਼ ਯਾਤਰਾ 'ਤੇ ਨਿਕਲ ਰਹੀ ਹੈ। ਉਹ ਇਸ ਹਫ਼ਤੇ ਭਾਰਤ ਵਿਚ ਆਪਣੇ ਪਤੀ, ਪ੍ਰਿੰਸ ਵਿਲੀਅਮ ਦੇ ਸਾਲਾਨਾ 'ਅਰਥਸ਼ਾਟ ਪ੍ਰਾਈਜ਼' ਸਮਾਗਮ ਵਿਚ ਸ਼ਾਮਿਲ ਹੋਵੇਗੀ। ਗੱਦੀ ਦੇ ਵਾਰਸ 44 ਸਾਲਾ ਵਿਲੀਅਮ ਅਤੇ ਕੇਟ ਮੁੰਬਈ ਵਿਚ ਤਿੰਨ ਦਿਨਾਂ ਦੌਰੇ ਦੌਰਾਨ ਕਈ ਪ੍ਰੋਗਰਾਮਾਂ ਵਿਚ ਹਿੱਸਾ ਲੈਣਗੇ, ਜਿਸ ਵਿਚ ਮੰਗਲਵਾਰ ਨੂੰ ਹੋਣ ਵਾਲਾ ਪੁਰਸਕਾਰ ਸਮਾਰੋਹ ਵੀ ਸ਼ਾਮਿਲ ਹੈ।"
ਇਸ ਵਿਚ ਅੱਗੇ ਕਿਹਾ ਗਿਆ ਹੈ: "44 ਸਾਲਾ ਕੇਟ ਲਈ, ਇਹ ਯਾਤਰਾ 2024 ਵਿਚ ਕੈਂਸਰ (ਜਿਸ ਦੀ ਕਿਸਮ ਦਾ ਖ਼ੁਲਾਸਾ ਨਹੀਂ ਕੀਤਾ ਗਿਆ) ਲਈ 'ਪ੍ਰੀਵੈਂਟਿਵ ਕੀਮੋਥੈਰੇਪੀ' (ਬਚਾਅ ਲਈ ਕੀਮੋਥੈਰੇਪੀ) ਕਰਵਾਉਣ ਤੋਂ ਬਾਅਦ ਉਨ੍ਹਾਂ ਦਾ ਸਭ ਤੋਂ ਅਹਿਮ ਵਿਦੇਸ਼ੀ ਦੌਰਾ ਹੈ। ਹਾਲਾਂਕਿ ਹੁਣ ਬਿਮਾਰੀ ਕਾਬੂ ਵਿਚ ਹੈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬਿਮਾਰੀ ਅਜੇ ਵੀ ਉਨ੍ਹਾਂ ਦੇ ਜੀਵਨ 'ਤੇ ਅਸਰ ਪਾਉਂਦੀ ਹੈ। ਵਿਲੀਅਮ, ਜਿਨ੍ਹਾਂ ਨੇ ਆਪਣੇ ਪਿਤਾ ਰਾਜਾ ਚਾਰਲਸ ਵਾਂਗ ਹੀ ਵਾਤਾਵਰਣ ਸੁਰੱਖਿਆ ਲਈ ਮੁਹਿੰਮ ਚਲਾਉਣ ਨੂੰ ਆਪਣੇ ਮੁੱਖ ਉਦੇਸ਼ਾਂ ਵਿਚੋਂ ਇਕ ਬਣਾਇਆ ਹੈ, ਨੇ 2020 ਵਿਚ 'ਅਰਥਸ਼ਾਟ ਪ੍ਰਾਈਜ਼' ਦੀ ਸ਼ੁਰੂਆਤ ਕੀਤੀ ਸੀ। ਇਸ ਦਾ ਮਕਸਦ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਹੱਲ ਲੱਭਣਾ ਹੈ। ਇਸ ਤਹਿਤ ਪੰਜ ਜੇਤੂਆਂ ਨੂੰ ਉਨ੍ਹਾਂ ਦੇ ਪ੍ਰੋਜੈਕਟਾਂ ਨੂੰ ਹੋਰ ਅੱਗੇ ਵਧਾਉਣ ਲਈ 10-10 ਲੱਖ ਪੌਂਡ (1.3 ਮਿਲੀਅਨ ਅਮਰੀਕੀ ਡਾਲਰ) ਦੀ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ।"

Ad Position 22
No active advertisement
ਪਿਛਲੀ ਖ਼ਬਰ ਇਜ਼ਰਾਈਲੀ ਫ਼ੌਜ ਨੇ ਹਮਾਸ ਦੀ ਫ਼ੌਜੀ ਸ਼ਾਖਾ ਦੇ ਰਫਾਹ ਬ੍ਰਿਗੇਡ' ਕਮਾਂਡਰ ਨੂੰ ਕੀਤਾ ਢੇਰ - ਰਿਪੋਰਟ ਅਗਲੀ ਖ਼ਬਰ ਦਿੱਲੀ - ਹਵਾ ਗੁਣਵੱਤਾ ਸੂਚਕਅੰਕ 'ਬਹੁਤ ਖਰਾਬ' ਸ਼੍ਰੇਣੀ ਵਿਚ
Ad Position 24