ਮਹਿਲ ਕਲਾਂ, 24 ਸਤੰਬਰ (ਅਵਤਾਰ ਸਿੰਘ ਅਣਖੀ)-ਸਰਕਾਰੀ ਹਾਈ ਸਕੂਲ ਮਹਿਲ ਖੁਰਦ ਵਿਖੇ ਸ਼ਾਨਦਾਰ ਸੇਵਾਵਾਂ ਨਿਭਾਅ ਚੁੱਕੇ ਮਿਹਨਤੀ ਡੀ.ਪੀ.ਈ. ਬਾਬੂ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਹੈੱਡ ਮਾਸਟਰ ਕੁਲਦੀਪ ਸਿੰਘ ਕਮਲ ਨੇ ਦੱਸਿਆ ਕਿ ਡੀ.ਪੀ.ਈ. ਬਾਬੂ ਸਿੰਘ ਦੀ ਸਖ਼ਤ ਮਿਹਨਤ ਸਦਕਾ ਸਰਕਾਰੀ ਹਾਈ ਮਹਿਲ ਖ਼ੁਰਦ ਦੀਆਂ ਵਿਦਿਆਰਥਣਾਂ ਅੰਡਰ 14/17 ਲਗਾਤਾਰ ਤਿੰਨ ਸਾਲ ਤੋਂ ਸਟੇਟ ਪੱਧਰ 'ਚ ਖੇਡ ਕੇ ਸਕੂਲ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ | ਉਨ੍ਹਾਂ ਦਾ ਇਹ ਕਾਰਜਕਾਲ ਮਹਿਲ ਖ਼ੁਰਦ ਸਕੂਲ ਲਈ ਹਮੇਸ਼ਾ ਮਾਣ ਭਰਿਆ ਰਿਹਾ | ਇਸ ਮੌਕੇ ਸਰਪੰਚ ਹਰਪਾਲ ਸਿੰਘ ਮਹਿਲ ਖ਼ੁਰਦ, ਪੰਚ ਵਿਜੈ ਕੁਮਾਰ ਨੇ ਸਮੁੱਚੀ ਪੰਚਾਇਤ ਅਤੇ ਸਮੂਹ ਸਟਾਫ਼ ਨੇ ਡੀ.ਪੀ.ਈ. ਬਾਬੂ ਸਿੰਘ ਵਲੋਂ ਅਣਥੱਕ ਸੇਵਾਵਾਂ ਨਿਭਾਉਣ ਬਦਲੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਸਰਕਾਰੀ ਪ੍ਰਾਇਮਰੀ ਸਕੂਲ ਦੇ ਹੈੱਡ ਟੀਚਰ ਸ੍ਰੀਮਤੀ ਸਤਬੀਰ ਕੌਰ ਨੇ ਵੀ ਸਨਮਾਨ ਚਿੰਨ੍ਹ ਭੇਟ ਕੀਤਾ | ਅਖੀਰ 'ਚ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ੍ਰੀ ਰਕੇਸ਼ ਵਰਮਾ ਨੇ ਡੀ.ਪੀ.ਈ. ਬਾਬੂ ਸਿੰਘ ਦੇ ਚੰਗੇਰੇ ਭਵਿੱਖ ਦੀ ਕਾਮਨਾ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸਕੂਲ ਦੇ ਸੀਨੀਅਰ ਅਧਿਆਪਕ ਜਸਵਿੰਦਰਪਾਲ ਸਿੰਘ ਬੁੱਟਰ, ਮੰਗਲ ਸਿੰਘ, ਕਰੁਨ ਬਾਤਿਸ਼, ਹਰਪ੍ਰੀਤ ਕੌਰ, ਹਰਮੀਤ ਕੌਰ, ਊਸ਼ਾ ਦੇਵੀ, ਅਨੀਤਾ ਰਾਣੀ, ਬਲਵਿੰਦਰ ਕੌਰ, ਕਿਰਨਾ ਰਾਣੀ, ਪਰਮਜੀਤ ਕੌਰ, ਤਰਸੇਮ ਸਿੰਘ ਅਤੇ ਸੂਬੇਦਾਰ ਮੇਜਰ ਗੁਰਜੰਟ ਸਿੰਘ ਵੀ ਹਾਜ਼ਰ ਸਨ |