ਸ਼ਹਿਣਾ, 26 ਸਤੰਬਰ (ਸੁਰੇਸ਼ ਗੋਗੀ)-ਆਮ ਆਦਮੀ ਪਾਰਟੀ ਵਲੋਂ ਹਲਕਾ ਭਦੌੜ ਦੇ ਯੂਥ ਕੁਆਰਡੀਨੇਟਰ ਨਿਯੁਕਤ ਕੀਤੇ ਗਏ ਸਰਪੰਚ ਧਰਮਵੀਰ ਸਿੰਘ ਬੱਲੋਕੇ ਨੂੰ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਸਨਮਾਨਿਤ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਪਾਰਟੀ ਦਾ ਧੁਰਾ ਰਿਹਾ ਹੈ ਅਤੇ ਨੌਜਵਾਨ ਵਰਗ ਨੇ ਹੀ ਪਾਰਟੀ ਨੂੰ ਕਾਮਯਾਬ ਕੀਤਾ | ਹਲਕਾ ਵਿਧਾਇਕ ਨੇ ਕਿਹਾ ਕਿ ਸਰਪੰਚ ਧਰਮਵੀਰ ਸਿੰਘ ਇਕ ਸੂਝਵਾਨ ਆਗੂ ਹਨ, ਜੋ ਹਲਕੇ ਦੇ ਨੌਜਵਾਨਾਂ ਨੂੰ ਇਕਜੁੱਟ ਕਰਨ ਅਤੇ ਪਾਰਟੀ ਦੀਆਂ ਮੂਹਰਲੀਆਂ ਸਫ਼ਾਂ ਵਿਚ ਕੰਮ ਕਰਨ ਲਈ ਉਤਸ਼ਾਹਿਤ ਕਰਨ ਵਿਚ ਮੋਹਰੀ ਭੂਮਿਕਾ ਨਿਭਾ ਸਕਦੇ ਹਨ | ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਲਿਆ ਗਿਆ ਫ਼ੈਸਲਾ ਸਹੀ ਤੇ ਦਰੁਸਤ ਹੈ | ਇਸ ਤੋਂ ਬਿਨਾਂ ਯੂਥ ਵਿੰਗ ਲਈ ਕੋਈ ਢੁਕਵਾਂ ਚਿਹਰਾ ਸਾਹਮਣੇ ਨਹੀਂ ਸੀ | ਇਸ ਮੌਕੇ ਨਵ-ਨਿਯੁਕਤ ਯੂਥ ਕੁਆਰਡੀਨੇਟਰ ਧਰਮਵੀਰ ਸਿੰਘ ਬੱਲੋਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਨੌਜਵਾਨ ਵਰਗ ਲਈ ਕੀਤਾ, ਉਸ ਨੂੰ ਪਿੰਡਾਂ ਵਿਚ ਪ੍ਰਚਾਰਿਆ ਜਾਵੇਗਾ ਅਤੇ ਪਾਰਟੀ ਲਈ ਯੂਥ ਵਿੰਗ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ | ਇਸ ਮੌਕੇ ਲਵਦੀਪ ਸਿੰਘ ਭਗਤਪੁਰਾ, ਪ੍ਰਗਟ ਸਿੰਘ ਮਕਸੂਥਾਂ ਤੇ ਹੋਰ ਆਗੂ ਵੀ ਹਾਜ਼ਰ ਸਨ |