ਧਨੌਲਾ, 26 ਸਤੰਬਰ (ਜਤਿੰਦਰ ਸਿੰਘ ਧਨੌਲਾ)-ਗਰੀਨ ਫ਼ੀਲਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦਾਨਗੜ੍ਹ ਵਿਖੇ ਬੱਚਿਆਂ ਨੂੰ ਹੈਲਥ ਐਮਰਜੈਂਸੀ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਡੀ.ਪੀ.ਈ. ਰਵਿੰਦਰ ਰਵੀ ਨੇ ਬੱਚਿਆਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਜਦੋਂ ਕਦੇ ਕਿਸੇ ਇਨਸਾਨ ਨੂੰ ਹੈਲਥ ਐਮਰਜੈਂਸੀ ਦੀ ਸਮੱਸਿਆ ਆਵੇ ਤਾਂ ਸਭ ਤੋਂ ਪਹਿਲਾਂ ਉਸ ਇਨਸਾਨ ਜਿਸ ਨੂੰ ਹਾਰਟ ਅਟੈਕ, ਡੁੱਬ ਜਾਣ, ਬਿਜਲੀ ਦਾ ਝਟਕਾ ਜਾਂ ਕੋਈ ਹੋਰ ਕਾਰਨ ਨਾਲ ਬੇਹੋਸ਼ੀ ਹੋ ਜਾਵੇ, ਤੇ ਉਹ ਸਾਹ ਨਾ ਲੈ ਰਿਹਾ ਹੋਵੇ, ਉਸ ਵੇਲੇ ਸੀ.ਪੀ.ਆਰ. ਕਰਨ ਨਾਲ ਉਸ ਦੇ ਦਿਲ ਤੇ ਦਿਮਾਗ਼ ਵਿਚ ਆਕਸੀਜਨ ਵਾਲਾ ਖ਼ੂਨ ਚੱਲਦਾ ਰਹਿੰਦਾ ਹੈ | ਇਸ ਨਾਲ ਉਸ ਦੀ ਜ਼ਿੰਦਗੀ ਬਚ ਸਕਦੀ ਹੈ | ਸੰਸਥਾ ਦੇ ਚੇਅਰਮੈਨ ਸ: ਸੁਖਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ-ਸਮੇਂ 'ਤੇ ਹੈਲਥ ਐਮਰਜੈਂਸੀ ਦੇ ਨੁਕਤਿਆਂ ਨੂੰ ਪ੍ਰੈਕਟੀਕਲ ਰੂਪ ਵਿਚ ਜਾਣੂ ਕਰਵਾਇਆ ਜਾਂਦਾ ਹੈ | ਜਿਸ ਨਾਲ ਵਿਦਿਆਰਥੀ ਆਪਣੇ ਘਰਾਂ ਵਿਚ ਅਤੇ ਆਸ ਪਾਸ ਦੇ ਲੋਕਾਂ ਨੂੰ ਹੈਲਥ ਐਮਰਜੈਂਸੀ ਦੇ ਨੁਕਤਿਆਂ ਬਾਰੇ ਜਾਣਕਾਰੀ ਦੇ ਸਕਣ ਅਤੇ ਲੋੜ ਪੈਣ 'ਤੇ ਇਸ ਨੂੰ ਅਜਮਾ ਕੇ ਕਿਸੇ ਦੀ ਜਾਨ ਬਚਾ ਸਕਣ | ਇਸ ਮੌਕੇ ਪਿ੍ੰਸੀਪਲ ਡਾ: ਮਨਪ੍ਰੀਤ ਕੌਰ, ਵਾਈਸ ਪਿ੍ੰਸੀਪਲ ਜਸਵੀਰ ਕੌਰ ਅਤੇ ਮਾਲਾ ਗਰਗ ਆਦਿ ਹਾਜ਼ਰ ਸਨ |