ਸੰਗਰੂਰ, 26 ਸਤੰਬਰ (ਅਮਨਦੀਪ ਸਿੰਘ ਬਿੱਟਾ) - ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਿਪੁਦਮਨ ਸਿੰਘ ਰਿਪੂ ਢਿੱਲੋਂ ਨੇ ਕਿਹਾ ਕਿ 29 ਸਤੰਬਰ ਨੂੰ ਨਗਰ ਕੌਂਸਲ ਦੇ ਹਾਊਸ ਦੀ ਹੋਣ ਵਾਲੀ ਮੀਟਿੰਗ ਵਿਚ ਸ਼ਹਿਰ ਦੇ ਸੀਵਰੇਜ ਸਿਸਟਮ ਦੀ ਵਿਗੜ ਰਹੀ ਹਾਲਾਤ, ਸਟਰੀਟ ਲਾਈਟਾਂ ਦੀ ਸਮੱਸਿਆ ਅਤੇ ਪੀਣ ਵਾਲੇ ਪਾਣੀ ਮੁੱਖ ਸਬੰਧੀ ਆ ਰਹੀਆਂ ਦਿੱਕਤਾਂ ਕੌਂਸਲਰਾਂ ਦੇ ਮੁੱਖ ਏਜੰਡੇ ਉੱਤੇ ਹੋਣਗੇ | ਰਿਪੂ ਢਿੱਲੋਂ ਜਿੰਨਾ ਦੀ ਧਰਮ ਪਤਨੀ ਬੀਬੀ ਜਸਵੀਰ ਕੌਰ ਢਿੱਲੋਂ ਕੌਂਸਲਰ ਹਨ, ਨੇ ਕਿਹਾ ਕਿ ਮੌਜੂਦਾ ਨਗਰ ਕੌਂਸਲ ਦੇ ਪ੍ਰਧਾਨ ਦੀ ਕਾਰਜਗੁਜਾਰੀ ਤੋਂ ਸ਼ਹਿਰ ਵਾਸੀ ਅਸੰਤੁਸ਼ਟ ਹਨ | ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਆਪ ਦੇ ਕੌਂਸਲਰਾਂ ਸਮੇਤ ਹੋਰ ਦੋ ਆਜ਼ਾਦ ਕੌਂਸਲਰ ਵੀ ਪ੍ਰਧਾਨ ਨਗਰ ਕੌਂਸਲ ਦੇ ਰੱਵਈਏ ਤੋਂ ਨਿਰਾਸ਼ ਹਨ ਅਤੇ ਆਪ ਹਾਈਕਮਾਨ ਤੋਂ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨੂੰ ਹਟਾਉਣ ਦੀ ਮੰਗ ਕਰ ਚੁੱਕੇ ਹਨ | ਢਿੱਲੋਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਨੂੰ ਹਟਾਉਣ ਦੀ ਆਪ ਹਾਈਕਮਾਨ ਨੂੰ ਦਿੱਤੀ ਅਲਟੀਮੇਟਮ ਦੀ ਤਾਰੀਖ਼ ਵੀ 30 ਸਤੰਬਰ ਹੈ ਅਤੇ ਇੱਕ ਦਿਨ ਪਹਿਲਾਂ ਹੋਣ ਵਾਲੀ ਮੀਟਿੰਗ ਬੇਹੱਦ ਹੰਗਾਮਾਖੇਜ ਰਹਿਣ ਦੀ ਸੰਭਾਵਨਾ ਹੈ | ਸ਼ਹਿਰ ਦੇ ਵਡੇਰੇ ਹਿਤਾਂ ਨੂੰ ਧਿਆਨ ਵਿਚ ਰੱਖਦਿਆਂ ਕੌਂਸਲਰ ਮੀਟਿੰਗ ਦੌਰਾਨ ਜੋ ਫ਼ੈਸਲੇ ਲੈਣਗੇ ਨਿਰਸੰਦੇਹ ਲੋਕ ਹਿਤ ਵਿਚ ਹੀ ਰਹਿਣ ਦੀ ਸੰਭਾਵਨਾ ਢਿੱਲੋਂ ਨੇ ਪ੍ਰਗਟਾਈ ਹੈ |