12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਪਿੰਡ ਚੀਮਾ-ਜੋਧਪੁਰ ਬੱਸ ਅੱਡੇ 'ਤੇ ਕੱਟ ਨੂੰ ਸਹੀ ਤਰੀਕੇ ਨਾਲ ਬਣਾਉਣ ਦੇ ਕਾਰਜ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 27-09-2025
ਟੱਲੇਵਾਲ, 26 ਸਤੰਬਰ (ਸੋਨੀ ਚੀਮਾ)-ਪਿੰਡ ਚੀਮਾ ਅਤੇ ਜੋਧਪੁਰ ਦੇ ਲੋਕਾਂ ਅਤੇ ਨਿੱਤ ਦੇ ਰਾਹਗੀਰ ਜੋ ਕਿ ਪਿਛਲੇ 8-9 ਸਾਲਾਂ ਤੋਂ ਬੇਤਰਤੀਬੇ ਕੱਟ ਕਾਰਨ ਸੰਤਾਪ ਹੰਢਾ ਰਹੇ ਸਨ, ਦੀਆਂ ਆਸਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ, ਕਿਉਂਕਿ ਪ੍ਰਸ਼ਾਸਨ ਨੇ ਕਈ ਮੌਤਾਂ ਉਪਰੰਤ ਪਿੰਡ ਚੀਮਾ-ਜੋਧਪੁਰ ਬੱਸ ਅੱਡਿਆਂ ਦੇ ਸਾਹਮਣੇ ਨੈਸ਼ਨਲ ਹਾਈਵੇ 'ਤੇ ਬਣੀ ਕੰਧ ਨੂੰ ਢਾਹੁਣਾ ਸ਼ੁਰੂ ਕਰ ਕੇ ਅੱਜ ਕੱਟ ਨੂੰ ਸਹੀ ਤਰੀਕੇ ਨਾਲ ਬਣਾਉਣ ਲਈ ਕਾਰਜ ਸ਼ੁਰੂ ਕਰ ਦਿੱਤੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਮਲੂਕ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਕਤ ਕੱਟ ਸਬੰਧੀ ਜਿੱਥੇ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ, ਕਲੱਬਾਂ ਅਤੇ ਪਿੰਡਾਂ ਦੇ ਹੋਰ ਮੋਹਤਬਰਾਂ ਨੇ ਪੰਚਾਇਤਾਂ ਦਾ ਸਹਿਯੋਗ ਕਰਦਿਆਂ ਐਨ.ਐਚ.ਆਈ, ਸਿਵਲ ਪ੍ਰਸ਼ਾਸਨ ਤੋਂ ਇਲਾਵਾ ਹੋਰ ਅਧਿਕਾਰੀਆਂ ਨੂੰ ਮਿਲ ਕੇ ਲੋਕਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਨ ਲੲਾੀ ਜੱਦੋ ਜਹਿਦ ਕੀਤੀ ਗਈ ਸੀ | ਜਿਸ ਦੇ ਚੱਲਦਿਆਂ ਹੁਣ ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਉਕਤ ਕੱਟ ਨੂੰ ਸਹੀ ਤਰੀਕੇ ਨਾਲ ਬਣਾਉਣ ਦੇ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ | ਸਰਪੰਚ ਮਲੂਕ ਸਿੰਘ ਨੇ ਦੱਸਿਆ ਕਿ ਪਹਿਲਾਂ ਇਹ ਕੱਟ 60 ਫੱੁਟ ਲੰਬਾ ਕੀਤੇ ਜਾਣਾ ਸੀ, ਪਰ ਹੁਣ ਪ੍ਰਸ਼ਾਸਨ ਨੂੰ ਬੇਨਤੀ ਕਰ ਕੇ ਉਕਤ ਕੱਟ ਜਿੱਥੇ 100 ਫੱੁਟ ਲੰਬਾ ਰਖਵਾਇਆ ਜਾ ਰਿਹਾ ਹੈ, ੳੱੁਥੇ ਉਕਤ ਕੱਟ ਦੇ ਵਿਚਕਾਰ ਫੱੁਟਪਾਥ ਬਣਾਉਣ ਲਈ ਵੀ ਜਲਦ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ-ਪੱਤਰ ਦਿੱਤਾ ਜਾਵੇਗਾ | ਇਸ ਮੌਕੇ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ ਤੋਂ ਇਲਾਵਾ ਰਮਨਾ ਸਿੰਘ ਪੰਚ, ਮੱਖਣ ਸਿੰਘ ਆਹਲੂਵਾਲੀਆ ਪੰਚ, ਲਖਵਿੰਦਰ ਸਿੰਘ ਸੀਰਾ ਆਜ਼ਾਦ ਕਲੱਬ ਆਗੂ, ਪੰਚ ਯੂਸਫ਼ ਖ਼ਾਨ ਪੰਚ, ਜਿੰਦਰ ਸਿੰਘ ਪੰਚ, ਭਿੰਦਰ ਸਿੰਘ ਥਿੰਦ, ਬੱਬੂ ਸਿੰਘ ਚੀਮਾ, ਮੱਖਣ ਸਿੰਘ ਚੀਮਾ, ਭੋਲਾ ਸਿੰਘ, ਰਾਜਾ ਸਿੰਘ, ਬੱਬੂ ਵੜੈਚ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਦੇ ਹਾਊਸ ਦੀ 29 ਨੂੰ ਹੋਣ ਵਾਲੀ ਮੀਟਿੰਗ ਹੋਵੇਗੀ ਹੰਗਾਮਾਖੇਜ-ਰਿਪੂ ਢਿੱਲੋਂ <br/> ਅਗਲੀ ਖ਼ਬਰ 810 ਨਸ਼ੀਲੀਆਂ ਗੋਲੀਆਂ ਸਣੇ ਦੋ ਨਸ਼ਾ ਤਸਕਰ ਕਾਬੂ <br/>
Ad Position 24