12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਸੀਟੂ ਅਤੇ ਮਨਰੇਗਾ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਹੜ੍ਹਾਂ ਤੋਂ ਨੁਕਸਾਨ ਦੀ ਪੂਰਤੀ ਲਈ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੂੰ ਭੇਜੇ ਮੰਗ-ਪੱਤਰ <br/>

Ad Position 21
No active advertisement
ਅਜੀਤ ਡੈਸਕ 27-09-2025
ਬਰਨਾਲਾ, 26 ਸਤੰਬਰ (ਅਸ਼ੋਕ ਭਾਰਤੀ)-ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ ਦੇ ਫ਼ੈਸਲੇ ਮੁਤਾਬਕ ਸੂਬਾਈ ਸਕੱਤਰ ਸਾਥੀ ਸ਼ੇਰ ਸਿੰਘ ਫਰਵਾਹੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਟੀ ਬੈਨਿਥ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਮੰਗ-ਪੱਤਰ ਭੇਜੇ ਗਏ | ਇਸ ਮੌਕੇ ਸਾਥੀ ਸੇਰ ਸਿੰਘ ਫਰਵਾਹੀ, ਸਾਥੀ ਮਾਨ ਸਿੰਘ ਗੁਰਮ, ਮੱਘਰ ਸਿੰਘ, ਸੁਦਾਗਰ ਸਿੰਘ ਉਪਲੀ, ਹਰਬੰਸ ਸਿੰਘ ਕੱਟੂ, ਹਰਪਾਲ ਕੌਰ ਬਰਨਾਲਾ, ਰੇਸ਼ਮ ਸਿੰਘ, ਨੇ ਕਿਹਾ ਕਿ ਪੰਜਾਬ ਅੰਦਰ ਹੜ੍ਹਾਂ ਦੀ ਮਾਰ ਨਾਲ ਹੋਏ ਮਨੁੱਖੀ ਜ਼ਿੰਦਗੀਆਂ, ਲੱਖਾਂ ਪਸ਼ੂਆਂ/ਜਾਨਵਰਾਂ ਦੇ ਮਾਰੇ ਜਾਣ, 4 ਲੱਖ ਏਕੜ ਤੋਂ ਵਧੇਰੇ ਫ਼ਸਲੀ ਨੁਕਸਾਨ ਅਤੇ ਇਸ ਤੋਂ ਇਲਾਵਾ ਘਰਾਂ/ਦੁਕਾਨਾਂ, ਵਹੀਕਲਾਂ ਕਾਰੋਬਾਰਾਂ, ਸੜਕਾਂ, ਸਰਕਾਰੀ/ਜਨਤਕ ਅਦਾਰਿਆਂ ਦੇ ਨੁਕਸਾਨ ਦੀ ਪੂਰਨ ਭਰਪਾਈ ਲਈ ਕੇਂਦਰ ਸਰਕਾਰ 20 ਹਜ਼ਾਰ ਕਰੋੜ ਰੁਪਏ ਦੀ ਮਦਦ ਇਸ ਕੁਦਰਤੀ ਆਫ਼ਤ ਤੋਂ ਉੱਪਰ ਉੱਭਰਨ ਲਈ ਕਰੇ | ਉਨ੍ਹਾਂ ਮੰਗ ਕੀਤੀ ਕਿ ਡੈਮਾਂ ਤੋਂ ਇਨ੍ਹਾਂ ਭਾਰੀ ਮਾਤਰਾ 'ਚ ਪਾਣੀ ਛੱਡੇ ਜਾਣ ਦੇ ਕਾਰਨਾਂ ਦਾ ਕਿਸੇ ਰਿਟਾਇਰ ਜੱਜ ਦੀ ਡਿਊਟੀ ਲਗਾ ਕੇ ਪਤਾ ਕੀਤਾ ਜਾਣਾ ਚਾਹੀਦਾ ਹੈ, ਪੰਜਾਬ ਸਰਕਾਰ ਤੋਂ ਇਹ ਮੰਗ ਵੀ ਕੀਤੀ ਕਿ ਆਫ਼ਤ ਪ੍ਰਬੰਧਾਂ ਲਈ ਰੱਖੇ ਰਿਜ਼ਰਵ 1200 ਕਰੋੜ ਰੁਪਏ ਬਾਰੇ ਸਪਸ਼ਟੀਕਰਨ ਦੇਵੇ | ਇਸ ਮੌਕੇ ਜੀਤ ਸਿੰਘ ਪੱਖੋ, ਮਾਨ ਸਿੰਘ ਗੁਰਮ, ਪਰਮਜੀਤ ਕੌਰ, ਅਮਰਜੀਤ ਕੌਰ ਰਾਜਗੜ੍ਹ, ਜੈਮਲ ਸਿੰਘ, ਪ੍ਰੀਤਮ ਸਿੰਘ ਧੂਰਕੋਟ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਕੁਰੜ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ <br/> ਅਗਲੀ ਖ਼ਬਰ ਸੈਕਰਡ ਹਾਰਟ ਇੰਟਰਨੈਸ਼ਨਲ ਕਾਲਜ ਆਫ਼ ਐਜੂਕੇਸ਼ਨ ਦਾ ਨਤੀਜਾ ਸ਼ਾਨਦਾਰ ਰਿਹਾ <br/>
Ad Position 24