12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਸੇਖਾ ਰੋਡ ਵਿਖੇ ਵੱਡੇ ਪਰਦੇ 'ਤੇ ਸ੍ਰੀ ਰਮਾਇਣ ਦਾ ਕੀਤਾ ਜਾ ਰਿਹਾ ਮੰਚਨ <br/>

Ad Position 21
No active advertisement
ਅਜੀਤ ਡੈਸਕ 27-09-2025
ਬਰਨਾਲਾ, 26 ਸਤੰਬਰ (ਨਰਿੰਦਰ ਅਰੋੜਾ)-ਸਥਾਨਕ ਸੇਖਾ ਰੋਡ ਗਲੀ ਨੰ: 4 ਵਿਖੇ ਬਰਨਾਲਾ ਏਡ ਕਮੇਟੀ ਵਲੋਂ ਰੋਜ਼ਾਨਾ ਵੱਡੇ ਪਰਦੇ 'ਤੇ ਸ੍ਰੀ ਰਮਾਇਣ ਦਾ ਮੰਚਨ ਐਡਵੋਕੇਟ ਦੀਪਕ ਜਿੰਦਲ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਐਡਵੋਕੇਟ ਦੀਪਕ ਜਿੰਦਲ ਨੇ ਦੱਸਿਆ ਕਿ ਰੋਜ਼ਾਨਾ ਵੱਖ-ਵੱਖ ਨਾਟਕਾਂ ਦਾ ਮੰਚਨ ਵੱਡੇ ਪਰਦੇ 'ਤੇ ਦਿਖਾਇਆ ਜਾਂਦਾ ਹੈ | ਹਰ ਰੋਜ਼ ਵੱਡੀ ਗਿਣਤੀ ਵਿਚ ਲੋਕ ਇਸ ਦਾ ਅਨੰਦ ਮਾਣ ਰਹੇ ਹਨ | ਅੱਜ ਮਹਾਰਾਜ ਦਸ਼ਰਥ ਸੰਸਕਾਰ ਅਤੇ ਭਾਰਤ ਮਿਲਾਪ ਦਾ ਮੰਚਨ ਦਿਖਾਇਆ ਗਿਆ | ਜਿਸ ਦਾ ਉਦਘਾਟਨ ਸਮਾਜ ਸੇਵੀ ਦੀਪਕ ਬਾਂਸਲ ਸੋਨੀ ਵਲੋਂ ਕੀਤਾ ਗਿਆ ਅਤੇ ਇਸ ਮੌਕੇ ਹਾਜ਼ਰ ਲੋਕਾਂ ਤੋਂ ਸ੍ਰੀ ਰਾਮਾਇਣ ਸਬੰਧੀ ਸਵਾਲ ਵੀ ਪੱੁਛੇ ਗਏ ਅਤੇ ਸਹੀ ਜਵਾਬ ਦੇਣ ਵਾਲੇ ਨੂੰ ਇਨਾਮ ਵੀ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਅੱਜ ਸਾਨੂੰ ਸਭ ਨੂੰ ਸ੍ਰੀ ਰਮਾਇਣ ਤੋਂ ਸੇਧ ਲੈਣੀ ਚਾਹੀਦੀ ਹੈ | ਇਸ ਮੌਕੇ ਰਾਜਿੰਦਰ ਗਾਰਗੀ, ਨਰਿੰਦਰ ਚੋਪੜਾ, ਜੀ.ਸੀ. ਗੋਇਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜੀਏਟ ਸਕੂਲ ਵਿਖੇ ਐਨ.ਐਸ.ਐਸ. ਦਿਵਸ ਮਨਾਇਆ <br/> ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਕੁਰੜ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ <br/>
Ad Position 24