20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਮਿਸ਼ਨ ਚੜ੍ਹਦੀ ਕਲਾ ਤਹਿਤ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਦਾਨੀ ਸੱਜਣ ਅਤੇ ਸੰਸਥਾਵਾਂ-ਮੀਤ ਹੇਅਰ

Ad Position 21
No active advertisement
ਅਜੀਤ ਡੈਸਕ 28-09-2025
ਬਰਨਾਲਾ, 27 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਵਿਚ ਹੜ੍ਹਾਂ ਕਾਰਨ ਉਪਜੀ ਸਥਿੱਤੀ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਵਿਅਕਤੀ ਅੱਗੇ ਆ ਰਹੇ ਹਨ | ਅੱਜ ਦਿਵਿਆ ਭੂਮੀ ਅਤੇ ਵੰਡਰ ਵਾਕ ਪ੍ਰੋਜੈਕਟ ਤਰਫੋਂ ਸੂਬਾ ਸਰਕਾਰ ਨੂੰ 5 ਲੱਖ ਦੀ ਰਾਸ਼ੀ ਹੜ੍ਹ ਪੀੜਤਾਂ ਲਈ ਦਿੱਤੀ ਗਈ | ਇਹ ਰਾਸ਼ੀ ਲੋਕ ਸਭਾ ਮੈਂਬਰ ਸੰਗਰੂਰ ਸ: ਗੁਰਮੀਤ ਸਿੰਘ ਮੀਤ ਹੇਅਰ ਨੂੰ ਸੌਂਪੀ ਗਈ | ਇਸ ਮੌਕੇ ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿਚ ਹੜ੍ਹਾਂ ਕਾਰਨ ਕਈ ਜ਼ਿਲਿ੍ਹਆਂ ਵਿਚ ਵੱਡਾ ਨੁਕਸਾਨ ਹੋਇਆ ਹੈ | ਅਜਿਹੇ ਸਮੇਂ ਵਿਚ ਸੂਬੇ ਦੇ ਲੋਕਾਂ ਨੂੰ ਮੁੜ ਲੀਹ 'ਤੇ ਲਿਆਉਣ ਲਈ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਮਿਸ਼ਨ ਚੜ੍ਹਦੀਕਲਾ ਦੀ ਸ਼ੁਰੂਆਤ ਵੀ ਕੀਤੀ ਗਈ ਹੈ ਜਿਸ ਤਹਿਤ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਲੋਕ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ | ਇਸ ਮੌਕੇ ਦਿਵਿਆ ਭੂਮੀ ਪ੍ਰੋਜੈਕਟ ਅਤੇ ਵੰਡਰ ਵਾਕ ਪ੍ਰੋਜੈਕਟ ਦੇ ਮੁੱਖ ਕੋਆਰਡੀਨੇਟਰ ਬਾਲਕਿ੍ਸ਼ਨ ਗਰਗ, ਕੇਵਲ ਕਿ੍ਸ਼ਨ ਗਰਗ, ਬਲਵਿੰਦਰ ਗਰਗ, ਪੰਕਜ ਗਰਗ, ਮਨੀਸ਼ ਗਰਗ, ਗੌਰਵ ਬੱਤਰਾ, ਰੁਪਿੰਦਰ ਆਹਲੂਵਾਲੀਆ, ਰਾਜੇਂਦਰ ਕੁਮਾਰ, ਪਵਨ ਭਗਤਾ, ਡੇਜ਼ੀ ਮੋਹਨ, ਅਸ਼ੋਕ ਨਾਭਾ, ਸਰਪੰਚ ਹੰਡਿਆਇਆ, ਨੀਟੂ ਵੀਨਸ, ਜੀਵਨ ਕੁਮਾਰ ਗੋਲਾ ਤੇ ਰਿੰਕੂ ਤਪਾ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਕਰੀਅਰ ਗਾਈਡੈਂਸ ਕੈਂਪ ਲਗਾਇਆ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ
Ad Position 24